PUNJABMAILUSA.COM

ਭਾਰਤੀ ਮੂਲ ਦੇ ਅਮਰੀਕੀ ਗੁਰਬਖਸ਼ ਚਾਹਲ ਨੂੰ ਘਰੇਲੂ ਹਿੰਸਾ ਦੇ ਮਾਮਲੇ ‘ਚ ਜੇਲ੍ਹ

ਭਾਰਤੀ ਮੂਲ ਦੇ ਅਮਰੀਕੀ ਗੁਰਬਖਸ਼ ਚਾਹਲ ਨੂੰ ਘਰੇਲੂ ਹਿੰਸਾ ਦੇ ਮਾਮਲੇ ‘ਚ ਜੇਲ੍ਹ

ਭਾਰਤੀ ਮੂਲ ਦੇ ਅਮਰੀਕੀ ਗੁਰਬਖਸ਼ ਚਾਹਲ ਨੂੰ ਘਰੇਲੂ ਹਿੰਸਾ ਦੇ ਮਾਮਲੇ ‘ਚ ਜੇਲ੍ਹ
August 13
22:36 2016

11308CD-_CHAHAL
ਸੈਨ ਫ੍ਰਾਂਸਿਸਕੋ, 13 ਅਗਸਤ (ਪੰਜਾਬ ਮੇਲ)- 25 ਸਾਲਾਂ ਦੀ ਉਮਰ ‘ਚ ਆਪਣਾ ਸਟਾਰਟਅਪ 2000 ਕਰੋੜ ਰੁਪਏ ‘ਚ ਵੇਚ ਕੇ ਮਸ਼ਹੂਰ ਹੋਏ ਭਾਰਤੀ ਮੂਲ ਦੇ ਅਮਰੀਕੀ ਗੁਰਬਖਸ਼ ਚਾਹਲ ਨੂੰ ਘਰੇਲੂ ਹਿੰਸਾ ਦੇ ਇਕ ਮਾਮਲੇ ‘ਚ ਸੈਨ ਫ੍ਰਾਂਸਿਸਕੋ ਦੀ ਅਦਾਲਤ ਨੇ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।ਉਨ੍ਹਾਂ ‘ਤੇ ਆਪਣੇ ਅਪਾਰਟਮੈਂਟ ‘ਚ ਆਪਣੀ ਪ੍ਰੇਮਿਕਾ ਨਾਲ ਮਾਰਕੁੱਟ ਕਰਨ ਦਾ ਦੋਸ਼ ਹੈ।ਹਾਲਾਂਕਿ ਹਾਲੇ ਚਾਹਲ ਨੂੰ ਜੇਲ੍ਹ ਨਹੀਂ ਜਾਣਾ ਪਏਗਾ ਕਿਉਂਕਿ ਉਨ੍ਹਾਂ ਨੂੰ ਸਜ਼ਾ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।34 ਸਾਲਾਂ ਦੇ ਗੁਰਬਖਸ਼ ਚਾਹਲ ਨੂੰ ਸ਼ੁੱਕਰਵਾਰ ਨੂੰ ਪ੍ਰੋਬੇਸ਼ਨ ਪੀਰੀਅਡ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।ਦੋ ਸਾਲ ਪਹਿਲਾਂ ਚਾਹਲ ਨੂੰ ਆਪਣੀ ਪ੍ਰਮਿਕਾ ਨੂੰ ਕੁੱਟਣ ਦੇ ਮਾਮਲੇ ਵਿਚ ਪ੍ਰੋਬੇਸ਼ਨ ‘ਤੇ ਰੱਖਿਆ ਗਿਆ ਸੀ। ਇਸ ਸਮਾਂ ਮਿਆਦ ਦੌਰਾਨ ਹੀ ਚਾਹਲ ਨੇ ਆਪਣੀ ਦੂਜੀ ਪ੍ਰੇਮਿਕਾ ਨੂੰ ਕੁੱਟ ਦਿੱਤਾ। ਜਿਸ ਮਗਰੋਂ ਅਦਾਲਤ ਨੇ ਚਾਹਲ ਨੂੰ ਪ੍ਰੋਬੇਸ਼ਨ ਪੀਰੀਅਡ ਦੀ ਉਲੰਘਣਾ ਦਾ ਦੋਸ਼ੀ ਮੰਨਦੇ ਹੋਏ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ।ਜਾਣਕਾਰੀ ਮੁਤਾਬਕ ਘਰੇਲੂ ਹਿੰਸਾ ਦੇ ਪਹਿਲੇ ਮਾਮਲੇ ਵਿਚ ਚਾਹਲ ਨੇ ਸਾਨ ਫਰਾਂਸਿਸਕੋ ਦੇ ਆਪਣੇ ਪੇਂਟ ਹਾਊਸ ਵਿਚ ਆਪਣੀ ਪ੍ਰੇਮਿਕਾ ‘ਤੇ 117 ਵਾਰ ਕੀਤੇ ਸਨ। ਉਸ ਨੇ ਆਪਣੀ ਪ੍ਰੇਮਿਕਾ ਦੇ ਮੁੱਕੇ ਅਤੇ ਲੱਤਾਂ ਮਾਰੀਆਂ ਸਨ। ਇਸ ਮਾਮਲੇ ਵਿਚ ਪ੍ਰੋਬੇਸ਼ਨ ਦੀ ਦਿੱਤੀ ਗਈ ਸਜ਼ਾ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਚਾਹਲ ਨੇ ਦੂਜਾ ਕਾਂਡ ਕਰ ਦਿੱਤਾ।ਵਕੀਲ ਨੇ ਦੱਸਿਆ ਕਿ ਸਰਵਿਲਾਂਸ ਫੁਟੇਜ਼ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਚਾਹਲ ਨੇ ਸੈਨ ਫ੍ਰਾਂਸਿਸਕੋ ਦੇ ਆਪਣੇ ਪੇਂਟਹਾਊਸ ‘ਚ ਆਪਣੀ ਪ੍ਰੇਮਿਕਾ ਨੂੰ 100 ਤੋਂ ਜ਼ਿਆਦਾ ਵਾਰ ਕੁੱਟਿਆ ਅਤੇ ਸ੍ਰਰਾਨੇ ਨਾਲ ਮੂੰਹ ਦਬਾਉਣ ਦੀ ਕੋਸ਼ਿਸ਼ ਕੀਤੀ।ਚਾਹਲ ਨੇ ਆਪਣੇ ਬਚਾਅ ‘ਚ ਕਿਹਾ ਕਿ ਦੋਸ਼ ਲਾਉਣ ਵਾਲੀ ਔਰਤ ਜਾਂਚ ‘ਚ ਸਹਿਯੋਗ ਨਹੀਂ ਕਰ ਰਹੀ। ਇਸ ਦੇ ਨਾਲ ਹੀ ਆਪਣੀ ਸਜ਼ਾ ਘੱਟ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਦਲੀਲ ਦਿੱਤੀ ਕਿ ਜੱਜ ਨੇ ਗਲਤ ਢੰਗ ਨਾਲ ਹਾਸਲ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।ਚਾਹਲ ਨੇ ਕਿਹਾ ਕਿ ਦੋਵੇਂ ਪ੍ਰੇਮਿਕਾਵਾਂ ਨੇ ਉਸ ਨੂੰ ਧੋਖਾ ਦਿੱਤਾ ਹੈ। ਚਾਹਲ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਰੀਬੀ ਮੰਨਿਆ ਜਾਂਦਾ ਹੈ। ਚਾਹਲ ਨੇ 2007 ਵਿਚ ਆਪਣੀ ਡਿਜੀਟਲ ਐਡਵਰਟਾਈਜਿੰਗ ਕੰਪਨੀ ਯਾਹੂ ਨੂੰ 30 ਕਰੋੜ ਡਾਲਰ ਕਰੀਬ 2007 ਕਰੋੜ ਰੁਪਿਆਂ ਵਿਚ ਵੇਚ ਦਿੱਤਾ ਸੀ। ਉਸ ਨੂੰ ਅਮਰੀਕਾ ਦੇ ਮਸ਼ਹੂਰ ‘ਓਪਰਾ ਬਿਨਫਰੇ ਸ਼ੋਅ’ ਵਿਚ ਵੀ ਬਤੌਰ ਮਹਿਮਾਨ ਬੁਲਾਇਆ ਗਿਆ ਸੀ। ਇੰਨਾਂ ਹੀ ਨਹੀਂ ਇਸ ਸ਼ੋਅ ਵਿਚ ਉਸ ਨੂੰ ਸਭ ਤੋਂ ਯੋਗ ਕੁਆਰਾ ਮੁੰਡਾ ਹੋਣ ਦਾ ਖਿਤਾਬ ਵੀ ਦਿੱਤਾ ਗਿਆ ਸੀ। ਚਾਹਲ ਦਾ ਜਨਮ ਪੰਜਾਬ ਦੇ ਤਰਨਤਾਰਨ ਵਿਚ ਹੋਇਆ ਸੀ ਅਤੇ ਤਿੰਨ ਸਾਲ ਦੀ ਉਮਰ ਵਿਚ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਿਆ ਸੀ।ਹਾਲਾਂਕਿ ਗੁਰਬਖਸ਼ ਚਾਹਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਚਾਹਲ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਚਾਹਲ ਦੇ ਪਰਿਵਾਰ ਨੇ ਕਿਹਾ ਕਿ ਗੁਰਬਖਸ਼ ਦੀ ਤਰੱਕੀ ਨੂੰ ਵੇਖਦਿਆਂ ਉਸ ਨੂੰ ਤੰਗ-ਪ੍ਰੇਸ਼ਾਨ ਕਰਕੇ ਝੂਠੇ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ। ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਤਾਂ ਇੰਜ ਲੱਗ ਰਿਹਾ ਹੈ ਕਿ ਗੁਰਬਖਸ਼ ਚਾਹਲ ਨਾਲ ਨਸਲੀ ਵਿਤਕਰਾ ਹੋ ਰਿਹਾ ਹੈ। ਇਸੇ ਕਰ ਕੇ ਉਸਨੂੰ ਛੋਟੀ-ਛੋਟੀ ਗੱਲਾਂ ‘ਤੇ ਕੇਸ ਬਣਾ ਕੇ ਫਸਾਇਆ ਜਾ ਰਿਹਾ ਹੈ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਬਖਸ਼ ਚਾਹਲ ਨੇ ਹਮੇਸ਼ਾ ਹੀ ਦੀਨ-ਦੁਖੀਆਂ ਦੀ ਮਦਦ ਕੀਤੀ ਹੈ।ਅਮਰੀਕਾ ਤੋਂ ਇਲਾਵਾ ਉਹ ਭਾਰਤ ‘ਚ ਵੀ ਅਕਸਰ ਗਰੀਬਾਂ ਦੀ ਮਦਦ ਕਰਦਾ ਰਹਿੰਦਾ ਹੈ। ਗੁਰਬਖਸ਼ ਚਾਹਲ ਦੇ ਸਬੰਧ ਅਮਰੀਕਾ ਦੇ ਹਰ ਛੋਟੇ-ਵੱਡੇ ਨੇਤਾਵਾਂ ਨਾਲ ਵੀ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਵੀ ਗੁਰਬਖ਼ਸ਼ ਚਾਹਲ ਦੀ ਮੁਲਾਕਾਤ ਹੋ ਚੁੱਕੀ ਹੈ। ਉਸ ਸਮੇਂ ਬਰਾਕ ਓਬਾਮਾ ਨੇ ਗੁਰਬਖਸ਼ ਸਿੰਘ ਚਾਹਲ ਨੂੰ ਛੋਟੀ ਉਮਰ ‘ਚ ਵੱਡੀਆਂ ਪੁਲਾਂਘਾ ਪੁੱਟਣ ‘ਤੇ ਵਧਾਈ ਦਿੱਤੀ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article