PUNJABMAILUSA.COM

ਭਾਰਤੀ ਮੂਲ ਦੇ ਅਮਰੀਕਨ ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ ਨੇ ਭਾਰਤੀਆਂ ਦੇ ਹੌਂਸਲੇ ਕੀਤੇ ਬੁਲੰਦ

ਭਾਰਤੀ ਮੂਲ ਦੇ ਅਮਰੀਕਨ ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ ਨੇ ਭਾਰਤੀਆਂ ਦੇ ਹੌਂਸਲੇ ਕੀਤੇ ਬੁਲੰਦ

ਭਾਰਤੀ ਮੂਲ ਦੇ ਅਮਰੀਕਨ ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ ਨੇ ਭਾਰਤੀਆਂ ਦੇ ਹੌਂਸਲੇ ਕੀਤੇ ਬੁਲੰਦ
February 15
09:45 2017

16
ਵਾਸ਼ਿੰਗਟਨ ਡੀ. ਸੀ, 15 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅੱਜਕੱਲ੍ਹ ਟਰੰਪ ਸਰਕਾਰ ਨੂੰ ਲੈ ਕੇ ਕਾਫੀ ਸਹਿਮ ਦਾ ਮਾਹੌਲ ਭਾਰਤੀਆਂ ਵਿਚ ਬਣਿਆ ਹੋਇਆ ਹੈ, ਜਿਸ ਕਰਕੇ ਭਾਰਤੀ ਮੂਲ ਦੇ ਸੈਨੇਟਰ, ਕਾਂਗਰਸਮੈਨ ਅਤੇ ਡੈਲੀਗੇਟਸ ਭਾਰਤੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੀਆਂ ਬਰੂਹਾਂ ‘ਤੇ ਦਸਤਕ ਦੇ ਰਹੇ ਹਨ, ਜਿਸ ਦੇ ਇਵਜਾਨੇ ਭਾਰਤੀ ਮੂਲ ਦੇ ਡਾਕਟਰ ਸੁਰੇਸ਼ ਚੰਦ ਗੁਪਤਾ ਨੇ ਇੱਕ ‘ਮੀਟ ਐਂਡ ਗਰੀਟ’ ਪ੍ਰੋਗਰਾਮ ਦਾ ਆਯੋਜਨ ਪਟੋਮਿਕ ਆਪਣੀ ਰਿਹਾਇਸ਼ ‘ਤੇ ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਭਾਰਤੀ ਮੂਲ ਦੇ ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਜੋ ਇਲਨਾਏ ਸਟੇਟ ਦੇ 8ਵੇਂ ਜ਼ਿਲ੍ਹੇ ਤੋਂ ਕਾਂਗਰਸਮੈਨ ਹਨ। ਉਨ੍ਹਾਂ ਨਾਲ ਮਿਲਣੀ ਕਰਵਾਈ। ਜਿਸ ਵਿਚ ਭਾਰਤੀ ਅੰਬੈਸੀ ਤੋਂ ਐੱਨ.ਕੇ. ਮਿਸ਼ਰਾ ਕਮਿਊਨਿਟੀ ਮਨਿਸਟਰ ਅਤੇ ਮੈਰੀਲੈਂਡ ਸਟੇਟ ਡੈਲੀਗੇਟਸ ਦੇ ਕੁਮਾਰ ਬਾਰਵੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਡਾ. ਗੁਪਤਾ ਨੇ ਆਏ ਮਹਿਮਾਨਾਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਉਪਰੰਤ ਕਮਿਊਨਿਟੀ ਮਨਿਸਟਰ ਐੱਨ.ਕੇ. ਮਿਸ਼ਰਾ ਨੇ ਭਾਰਤੀਆਂ ਦੇ ਯੋਗਦਾਨ ਅਤੇ ਸ਼ਮੂਲੀਅਤ ਦਾ ਜ਼ਿਕਰ ਕੀਤਾ। ਕੁਮਾਰ ਬਾਰਵੇ ਨੇ ਭਾਰਤੀਆਂ ਨੂੰ ਐਕਟਿਵ ਰਾਜਨੀਤੀ ਵੱਲ ਧਿਆਨ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਜੁਟਾਉਣ ਦਾ ਜ਼ਿਕਰ ਕੀਤਾ। ਕਾਂਗਰਸਮੈਨ ਨੇ ਨਵੇਂ ਰਾਸ਼ਟਰਪਤੀ ਟਰੰਪ ਦੀ ਸਰਕਾਰ ਬਣਨ ‘ਤੇ ਉਤਪੰਨ ਹੋਏ ਹਲਾਤਾਂ ਦਾ ਜ਼ਿਕਰ ਕੀਤਾ। ਜਿਸ ਲਈ ਉਨ੍ਹਾਂ ਨੌਕਰੀਆਂ, ਭਾਰਤੀ ਸਬੰਧਾਂ ਅਤੇ ਆਰਥਿਕ ਸਥਿਤੀ ਸਬੰਧੀ ਢੇਰ ਸਾਰੀਆਂ ਵਿਉਂਤਬੰਦੀਆਂ ਸਬੰਧੀ ਚਾਨਣਾ ਪਾਇਆ ਅਤੇ ਹਾਜ਼ਰੀਨ ਨੂੰ ਸਵਾਲਾਂ ਅਤੇ ਮਸਲਿਆਂ ਸਬੰਧੀ ਸੱਦਾ ਦਿੱਤਾ, ਜਿੱਥੇ ਇੰਮੀਗ੍ਰੇਸ਼ਨ, ਨੌਕਰੀਆਂ, ਅਰਥ ਵਿਵਸਥਾ ਅਤੇ ਹਾਲ ਦੀ ਘੜੀ ਉਤਪੰਨ ਸਥਿਤੀ ਸਬੰਧੀ ਰਾਜਾ ਕ੍ਰਿਸ਼ਨ ਮੂਰਤੀ ਨੇ ਆਏ ਮਹਿਮਾਨਾਂ ਨੂੰ ਸਵਾਲਾਂ ਦੇ ਜਵਾਬਾਂ ਨਾਲ ਨਿਵਾਜਿਆ, ਉੱਥੇ ਓਬਾਮਾ ਦੇ ਹੈਲਥ ਬਿੱਲ ਵਿਚ ਤਬਦੀਲੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਬਿਹਤਰੀ ਵੱਲ ਕਦਮ ਪੁੱਟੇ ਜਾਣਗੇ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਲਈ ਦੋ ਸਾਲਾਂ ਦਾ ਸਮਾਂ ਚਾਹੀਦਾ ਹੈ। ਜਿਸ ਲਈ ਲੋਕ ਲਾਮਬੰਦ ਹਨ। ਦੇਖਣਾ ਇਹ ਹੈ ਕਿ ਉਹ ਅਮਰੀਕਾ ਦੀ ਪਹਿਲਕਦਮੀ ਵੱਲ ਕਿੰਨਾ ਕੁ ਸਾਰਥਿਕਤਾ ਦਿਖਾਉਂਦੇ ਹਨ, ਜਿਸ ਲਈ ਸਭ ਦੀਆਂ ਨਜ਼ਰਾਂ ਉਨ੍ਹਾਂ ਦੀਆਂ ਕਾਰਵਾਈਆਂ ‘ਤੇ ਟਿਕੀਆਂ ਹੋਈਆਂ ਹਨ।
ਉਨ੍ਹਾਂ ਭਾਰਤ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਦੱਸਿਆ ਤੇ ਬਿਹਤਰੀ ਵੱਲ ਕਦਮ ਵਧਣ ਦਾ ਜ਼ਿਕਰ ਕੀਤਾ। ਇਸ ਮੀਟਿੰਗ ਵਿਚ ਡਾ. ਸਕਸੇਰੀਆ, ਅਸ਼ੋਕ ਬਤਰਾ ਅਟਾਰਨੀ, ਅਜੈ, ਰੇਨੂ ਮਿਸ਼ਰਾ, ਮੀਊਰ ਮੋਦੀ, ਮੈਰੀਲੈਂਡ ਸਟੇਟ ਦੇ ਕੁਝ ਕਮਿਸ਼ਨਰਾਂ ਤੋਂ ਇਲਾਵਾ ਡਾਕਟਰ, ਇੰਜੀਨੀਅਰ ਅਤੇ ਰਾਜਨੀਤਿਕ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਇਸ ਮੀਟਿੰਗ ਦੇ ਹਰ ਪਹਿਲੂ ਦਾ ਆਨੰਦ ਲਿਆ ਅਤੇ ਹਾਲ ਦੇ ਵਿਚ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਕੀਤੀ। ਅੰਤ ਵਿਚ ਡਾ. ਗੁਪਤਾ ਦੇ ਪਲੇਠੇ ਪੁੱਤਰ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਭਰਵੀਂ ਮੀਟਿੰਗ ਕਰਨ ਦੇ ਸੰਕੇਤ ਦਿੱਤੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article