PUNJABMAILUSA.COM

ਭਾਰਤੀ ਮੂਲ ਦੀ ਭਾਟੀਆ ‘ਤੇ ਨੌਕਰਾਣੀ ਦਾ ਸੋਸ਼ਣ ਕਰਨ ਦਾ ਇਲਜ਼ਾਮ

ਭਾਰਤੀ ਮੂਲ ਦੀ ਭਾਟੀਆ ‘ਤੇ ਨੌਕਰਾਣੀ ਦਾ ਸੋਸ਼ਣ ਕਰਨ ਦਾ ਇਲਜ਼ਾਮ

ਭਾਰਤੀ ਮੂਲ ਦੀ ਭਾਟੀਆ ‘ਤੇ ਨੌਕਰਾਣੀ ਦਾ ਸੋਸ਼ਣ ਕਰਨ ਦਾ ਇਲਜ਼ਾਮ
September 14
09:30 2016

7
ਵਾਸ਼ਿੰਗਟਨ, 14 ਸਤੰਬਰ (ਪੰਜਾਬ ਮੇਲ)- ਰੋਜ਼ ਇੰਟਰਨੈਸ਼ਨਲ ਤੇ ਆਈ.ਟੀ. ਸਟਾਫਿੰਗ ਦੀ ਸੀ.ਈ.ਓ. ਹਿਮਾਂਸ਼ੂ ਭਾਟੀਆ ‘ਤੇ ਆਪਣੀ ਨੌਕਰਾਨੀ ਨੂੰ ਤੰਗ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਬਾਰੇ ਯੂ.ਐੱਸ. ਡਿਪਾਰਟਮੈਂਟ ਆਫ ਲੇਬਰ ਨੇ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਚ ਇਲਜ਼ਾਮ ਲਾਏ ਗਏ ਸਨ ਕਿ ਉਸ ਨੇ ਆਪਣੀ ਨੌਕਰਾਨੀ ਨੂੰ ਬੀਮਾਰੀ ਦੌਰਾਨ ਗੈਰਾਜ਼ ‘ਚ ਪਾਲਤੂ ਕੁੱਤੇ ਨੇੜੇ ਸੌਣ ਲਈ ਮਜਬੂਰ ਕੀਤਾ ਸੀ। ਇੰਨਾ ਹੀ ਨਹੀਂ, ਉਹ ਨੌਕਰਾਨੀ ਨੂੰ ਖਾਣਾ ਵੀ ਨਹੀਂ ਦਿੰਦੇ ਸੀ। ਦੱਸਣਯੋਗ ਹੈ ਕਿ ਮਹਿਲਾ ਦਾ ਨਾਮ ਸ਼ੀਲਾ ਨਿੰਗਵਾਲ ਦੱਸਿਆ ਜਾ ਰਿਹਾ ਹੈ। ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ, ਲੇਬਰ ਡਿਪਾਰਟਮੈਂਟ ਦੀ ਸ਼ਿਕਾਇਤ ‘ਚ ਹਿਮਾਂਸ਼ੂ ਭਾਟੀਆ ‘ਤੇ ਸ਼ੀਲਾ ਨਿੰਗਵਾਲ ਨਾਲ ਸਖ਼ਤੀ ਕਰਨ ਦਾ ਇਲਜ਼ਾਮ ਹੈ। ਹਿਮਾਂਸ਼ੂ ਸ਼ੀਲਾ ਨੂੰ ਘਰ ਵਿਚ ਕੰਮ ਕਰਨ ਬਦਲੇ ਹਰ ਮਹੀਨੇ 400 ਡਾਲਰ ਦਿੰਦੀ ਸੀ। ਨਾਲ ਹੀ ਖਾਣ ਤੇ ਰਹਿਣ ਲਈ ਅਰੇਂਜਮੈਂਟ ਵੀ ਕੀਤਾ ਹੋਇਆ ਸੀ। ਸ਼ੀਲਾ ਨੂੰ ਰੋਜ਼ਾਨਾ 15 ਘੰਟੇ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਸੀ।
ਲੇਬਰ ਡਿਪਾਰਟਮੈਂਟ ਨੇ ਇਹ ਸ਼ਿਕਾਇਤ 22 ਅਗਸਤ ਨੂੰ ਫਾਈਲ ਕੀਤੀ ਹੈ। ਅਮਰੀਕੀ ਲੇਬਰ ਸਕੱਤਰ ਈ ਪੇਰੇਜ਼ ਨੇ ਕੈਲੀਫੋਰਨੀਆ ਦੀ ਇੱਕ ਸਥਾਨਕ ਅਦਾਲਤ ‘ਚ ਭਾਟੀਆ ‘ਤੇ ਨਿੰਗਵਾਲ ਦੇ ਨਾਲ ਬੇਰਹਿਮੀ ਭਰਿਆ ਸਲੂਕ ਕਰਨ ਤੇ ਜ਼ੁਲਮ ਢਹਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਹਿਮਾਂਸ਼ੂ ਭਾਟੀਆ ਨੇ ਫੇਅਰ ਲੇਬਰ ਸਟੈਂਡਰਡ ਐਕਟ ਦੇ ਮਿਨੀਮਮ ਵੇਜ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਭਾਟੀਆ ‘ਤੇ ਇਲਜ਼ਾਮ ਹਨ ਕਿ ਉਸ ਨੇ ਸ਼ੀਲਾ ਨੂੰ ਬੀਮਾਰੀ ਦੇ ਸਮੇਂ ਗੈਰਾਜ ‘ਚ ਰਹਿਣ ਲਈ ਮਜ਼ਬੂਰ ਕੀਤਾ। ਸੌਣ ਲਈ ਵੀ ਇੱਕ ਕਾਰਪੇਟ ਦਾ ਟੁਕੜਾ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਜ਼ਬਰਦਸਤੀ ਸ਼ੀਲਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ। ਉਸ ਨੂੰ ਇਕੱਲੇ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਇਹ ਵੀ ਇਲਜ਼ਾਮ ਹਨ ਕਿ ਹਿਮਾਂਸ਼ੂ ਭਾਟੀਆ ਨੇ ਸ਼ੀਲਾ ਨੂੰ ਉਸ ਵੇਲੇ ਕੱਢ ਦਿੱਤਾ, ਜਦੋਂ ਉਹ ਆਨਲਾਈਨ ‘ਲੇਬਰ ਲਾਅ’ ਸਰਚ ਕਰ ਰਹੀ ਸੀ।
ਇਸ ਤੋਂ ਇਲਾਵਾ ਇੱਕ ਡਾਕੂਮੈਂਟ ਸਾਈਨ ਕਰਨ ਦਾ ਦਬਾਅ ਬਣਾਇਆ, ਜਿਸ ਵਿਚ ਲਿਖਿਆ ਸੀ ਕਿ ਸ਼ੀਲਾ ਨੂੰ ਜ਼ਰੂਰਤ ਮੁਤਾਬਕ ਸੈਲਰੀ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਭਾਟੀਆ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਟੈਕਨਾਲੌਜੀ ਵਿਚ ਗ੍ਰੈਜੁਏਸ਼ਨ ਕੀਤਾ ਸੀ। ਬਾਅਦ ਵਿਚ 1987 ‘ਚ ਉਹ ਅਮਰੀਕਾ ਆ ਗਈ ਸੀ। ਇੱਥੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। 1993 ‘ਚ ਉਸ ਨੇ ਰੋਜ਼ ਇੰਟਰਨੈਸ਼ਨਲ ਕੰਪਨੀ ਬਣਾਈ। ਸਾਲ 2013 ਵਿਚ ਰੋਜ਼ ਇੰਟਰਨੈਸ਼ਨਲ ਕੰਪਨੀ ਦੀ ਸਾਲਾਨਾ ਆਮਦਨ 2300 ਕਰੋੜ ਰੁਪਏ ਤੋਂ ਜ਼ਿਆਦਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article