PUNJABMAILUSA.COM

ਭਾਰਤੀ ਮੂਲ ਦੀ ਔਰਤ ਨੇ ਮਾਰਿਆ ਔਰਤ ਨੂੰ ਚਾਕੂ

ਭਾਰਤੀ ਮੂਲ ਦੀ ਔਰਤ ਨੇ ਮਾਰਿਆ ਔਰਤ ਨੂੰ ਚਾਕੂ

ਭਾਰਤੀ ਮੂਲ ਦੀ ਔਰਤ ਨੇ ਮਾਰਿਆ ਔਰਤ ਨੂੰ ਚਾਕੂ
December 23
10:26 2015

4
ਟੋਰਾਂਟੋ, 23 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਡਊਨਟਾਊਨ ਇਲਾਕੇ ‘ਚ ਸ਼ਾਪਰ ਡਰੱਗ ਮਾਰਟ ਸਟੋਰ ‘ਚ ਚਾਕੂ ਮਾਰ ਕੇ ਇਕ ਔਰਤ ਨੂੰ ਗੰਭੀਰ ਫੱਟੜ ਕਰਨ ਦੇ ਦੋਸ਼ਾਂ ਹੇਠ 40 ਸਾਲਾ ਰੋਹਿਨੀ ਚਿਤਰਾ-ਬਸੀਸਰ ਜੇਲ੍ਹ ਪੁੱਜੀ ਹੈ। ਜ਼ਖਮੀ ਔਰਤ ਦੀ ਬੀਤੇ ਦਿਨੀਂ ਹਸਪਤਾਲ ‘ਚ ਮੌਤ ਹੋ ਗਈ ਜਿਸ ਕਾਰਨ ਰੋਹਿਨੀ ਨੂੰ ਕਤਲ ਦੇ ਕੇਸ ਦਾ ਸਾਹਮਣਾ ਹੈ। ਉਸ ਬਾਰੇ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਰੋਹਿਨੀ ਨੇ ਟੋਰਾਂਟੋ ਸਥਿਤ ਯੌਰਕ ਯੂਨੀਵਰਸਿਟੀ ਤੋਂ 2007 ‘ਚ ਮਾਸਟਰ ਆਫ ਬਿਜ਼ਨੈੱਸ ਐਡਮਨਿਸਟਰੇਸ਼ਨ (ਐੱਮ.ਬੀ.ਏ.) ਪਾਸ ਸੀ ਅਤੇ ਇਸੇ ਯੂਨੀਵਰਸਿਟੀ ‘ਚ ਕਈ ਅਹੁਦਿਆਂ ‘ਤੇ ਰਹਿ ਚੁੱਕੀ ਹੈ। ਜ਼ਖਮੀ ਹੋਈ ਔਰਤ ਦੀ ਹਸਪਤਾਲ ‘ਚ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਿੰਸਕ ਵਾਰਦਾਤਾਂ ਕਰਨ ਵਾਲੇ/ਵਾਲੀਆਂ ਆਮ ਤੌਰ ‘ਤੇ ਅਨਪੜ੍ਹ ਜਾਂ ਅੱਧਪੜ੍ਹ ਹੁੰਦੇ/ਹੁੰਦੀਆਂ ਹਨ। ਕੈਨੇਡਾ ਦੀਆਂ ਜੇਲ੍ਹਾਂ ‘ਚ ਅੱਧਪੜ੍ਹ ਕੈਦੀਆਂ ਅਤੇ ਹਵਾਲਾਤੀਆਂ ਦੀ ਭਰਮਾਰ ਹੈ ਪਰ ਇੰਨੀ ਉੱਚੀ ਵਿੱਦਿਆ ਪ੍ਰਾਪਤ ਕਰਕੇ ਸਟੋਰ ‘ਚ (ਚੁੱਪਚੁਪੀਤੇ) ਚਾਕੂ ਚਲਾਉਣ ਦੇ ਦੋਸ਼ਾਂ ‘ਚ ਘਿਰਨ ਵਾਲੀ ਰੋਹਿਨੀ ਦੇ ਮਾਮਲੇ ਤੋਂ ਵਕੀਲ, ਜੱਜ ਅਤੇ ਪੁਲਿਸ ਵਾਲੇ ਵੀ ਹੈਰਾਨ ਹਨ। ਰੋਹਿਨੀ ਦੀ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ੀ ਹੈ। ਮਾਹਿਰ ਦੱਸਦੇ ਹਨ ਕਿ ਉੱਚੀ ਵਿੱਦਿਆ ਗ੍ਰਹਿਣ ਕਰਨ ਮਗਰੋਂ ਜਿਹੜੇ (ਵਾਈਟ ਕਾਲਰ) ਵਿਅਕਤੀ ਲਾਲਚੀ ਹੋ ਜਾਣ ਉਨ੍ਹਾਂ ਖਿਲਾਫ ਹੇਰਾਫੇਰੀ, ਫਰਾਡ, ਗਬਨ ਵਗੈਰਾ ਦੇ ਦੋਸ਼ ਲੱਗਦੇ ਹਨ ਪਰ ਉਹ ਹਿੰਸਕ ਵਾਰਦਾਤਾਂ ਕਰਨ ਵੱਲ੍ਹ ਉਲਾਰ ਘੱਟ ਹੁੰਦੇ/ਹੁੰਦੀਆਂ ਹਨ। ਇਸੇ ਦੌਰਾਨ ਟੋਰਾਂਟੋ ਇਲਾਕੇ ‘ਚ ਪਿਸਤੌਲਾਂ ਅਤੇ ਚਾਕੂਆਂ ਨਾਲ ਹਿੰਸਾ ਦਾ ਤਹਿਲਕਾ ਜਾਰੀ ਹੈ। ਲੰਘੇ ਸ਼ੁੱਕਰਵਾਰ ਤੋਂ ਮਾਰਨ-ਮਰਵਾਈ ਇਕਦਮ ਵਧੀ ਹੋਈ ਹੈ। ਸੋਮਵਾਰ ਨੂੰ ਟੋਰਾਂਟੋ ‘ਚ 2 ਕਤਲ ਅਤੇ ਬਰੈਂਪਟਨ ‘ਚ ਗੋਲੀਆਂ ਨਾਲ ਇਕ ਔਰਤ ਜਖਮੀ ਕੀਤੀ ਗਈ। ਟੋਰਾਂਟੋ ਦੇ ਇਕ ਸਿਟੀ ਕੌਂਸਲਰ ਨੇ ਤਾਂ ਵਾਰਦਾਤਾਂ ਰੋਕਣ ਲਈ ਫੌਜ ਦੇ ਦਖਲ ਦੀ ਮੰਗ ਕੀਤੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article