ਭਾਰਤੀ ਪਾਸਪੋਰਟ ਧਾਰਕਾਂ ਨੂੰ 16 ਦੇਸ਼ਾਂ ‘ਚ ਬਿਨਾਂ ਵੀਜ਼ੇ ਦੇ ਪ੍ਰਵੇਸ਼ ਕਰਨ ਦੀ ਸਹੂਲਤ

52
Share

ਨਵੀਂ ਦਿੱਲੀ, 23 ਸਤੰਬਰ (ਪੰਜਾਬ ਮੇਲ)- ਭਾਰਤੀ ਪਾਸਪੋਰਟ ਧਾਰਕਾਂ ਨੂੰ ਨੇਪਾਲ, ਭੂਟਾਨ, ਮਾਰੀਸ਼ੀਅਸ ਸਮੇਤ 16 ਦੇਸ਼ਾਂ ‘ਚ ਬਿਨ੍ਹਾਂ ਵੀਜ਼ੇ ਦੇ ਪ੍ਰਵੇਸ਼ ਕਰਨ ਦੀ ਸਹੂਲਤ ਹੈ। ਮੰਗਲਵਾਰ ਨੂੰ ਰਾਜ ਸਭਾ ‘ਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਨ ਨੇ ਕਿਹਾ ਕਿ ਇੱਥੇ 43 ਦੇਸ਼ ਅਜਿਹੇ ਹਨ, ਜਿੱਥੇ ਪਹੁੰਚਦੇ ਹੀ ਭਾਰਤੀਆਂ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈ, ਜਦੋਂ ਕਿ 36 ਦੇਸ਼ ਅਜਿਹੇ ਹਨ, ਜੋ ਆਮ ਭਾਰਤੀ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ।
ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ 16 ਦੇਸ਼ਾਂ ‘ਚ ਭਾਰਤੀ ਪਾਸਪੋਰਟ ਧਾਰਕਾਂ ਨੂੰ ਬਿਨਾਂ ਵੀਜ਼ੇ ਦੇ ਪ੍ਰਵੇਸ਼ ਮਿਲਦਾ ਹੈ। ਭਾਰਤੀਆਂ ਨੂੰ ਨੇਪਾਲ, ਭੂਟਾਨ, ਬਾਰਬਾਡੋਸ, ਗ੍ਰੇਨਾਡਾ, ਹੈਤੀ, ਹਾਂਗਕਾਂਗ, ਮਾਲਦੀਵ, ਮਾਰੀਸ਼ੀਅਸ, ਮੋਂਟਸੇਰਾਟ, ਨਿਊ ਦੀਪ, ਸੇਂਟ ਵਿੰਸੇਂਟ, ਗ੍ਰੇਨੇਂਡੀਜ਼, ਸਮੋਆ, ਸੇਨੇਗਲ, ਸਰਬੀਆ, ਤ੍ਰਿਨਿਦਾਦ ਅਤੇ ਟੋਬੈਗੇ ਦੇਸ਼ਾਂ ‘ਚ ਵੀਜ਼ਾ ਮੁਕਤ ਐਂਟਰੀ ਮਿਲਦੀ ਹੈ।


Share