PUNJABMAILUSA.COM

ਭਾਰਤੀ ਨੌਜਵਾਨ ਇਟਲੀ ‘ਚ ਹੋ ਰਹੇ ਨੇ ਠੱਗਾਂ ਦੇ ਸ਼ਿਕਾਰ

ਭਾਰਤੀ ਨੌਜਵਾਨ ਇਟਲੀ ‘ਚ ਹੋ ਰਹੇ ਨੇ ਠੱਗਾਂ ਦੇ ਸ਼ਿਕਾਰ

ਭਾਰਤੀ ਨੌਜਵਾਨ ਇਟਲੀ ‘ਚ ਹੋ ਰਹੇ ਨੇ ਠੱਗਾਂ ਦੇ ਸ਼ਿਕਾਰ
March 02
16:40 2018

ਰੋਮ, 2 ਮਾਰਚ (ਪੰਜਾਬ ਮੇਲ)- ਇਟਲੀ ਵਿਚ ਕਈ ਅਜਿਹੇ ਭਾਰਤੀ ਨੌਜਵਾਨ ਹਨ ਜਿਹੜੇ ਵਿਚਾਰੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਮੁਸ਼ਕਤ ਕਰਕੇ ਭਾਰਤ ਬੈਠੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਜ਼ੀ-ਰੋਟੀ ਜੁਟਾਉਣ ਲਈ ਡੱਟੇ ਰਹਿੰਦੇ ਹਨ ਅਤੇ ਇਕ ਪਾਸੇ ਉਹ ਨੌਜਵਾਨ ਹਨ ਜਿਹੜੇ ਇਟਲੀ ਆਕੇ ਵੀ ਇਟਾਲੀਅਨ ਲੋਕਾਂ ਦੀ ਸਾਫ਼ ਦਿਲੀ ਤੇ ਇਮਾਨਦਾਰੀ ਤੋਂ ਸੇਧ ਲੈਣ ਦੀ ਬਜਾਏ ਬਸ ਇਹੀ ਸੋਚਦੇ ਰਹਿੰਦੇ ਹਨ ਕਿ ਬਿਨ੍ਹਾਂ ਮਿਹਨਤ ਮੁਸ਼ਕਤ ਕੀਤੀ ਆਪਣੀ ਜੇਬ ਕਿਵੇਂ ਭਰਨੀ ਹੈ। ਇਸ ਲਈ ਉਹ ਹਰ ਅਜਿਹਾ ਕੰਮ ਕਰਨ ਲਈ ਵੀ ਰਤਾ ਨਹੀਂ ਡਰਦੇ ਹਨ ਅਤੇ ਨਾਹੀਂ ਸੋਚਦੇ ਹਨ, ਜਿਹੜਾ ਉਨ੍ਹਾਂ ਨੂੰ ਇਟਲੀ ਵਿਚ ਬਲੈਕ ਲਿਸਟ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ ਹੈ।
ਇਟਲੀ ਦਾ ਲਾਸੀਓ ਸੂਬਾ ਅਜਿਹੇ ਭਾਰਤੀ ਨੌਜਵਾਨਾਂ ਨਾਲ ਦਿਨੋ-ਦਿਨ ਨੱਕੋ-ਨੱਕ ਭਰਦਾ ਨਜ਼ਰੀ ਆ ਰਿਹਾ ਹੈ ਜਿਹੜੇ ਕਿ ਆਪਣੇ ਥੌੜ੍ਹੇ ਜਿਹੇ ਮੁਨਾਫ਼ੇ ਲਈ ਆਪਣੇ ਹੀ ਭਰਾਵਾਂ ਯਾਨੀ ਭਾਰਤੀ ਨੌਜਵਾਨਾਂ ਨੂੰ ਕਦੇ ਨਕਲੀ ਇਟਾਲੀਅਨ ਬੋਲੀ ਦਾ ਸਰਟੀਫਿਕੇਟ, ਕਦੇ ਘਰ ਵਿਚ ਰਹਿਣ ਵਾਲਾ ਨਕਲੀ ਸਰਟੀਫੀਕੇਟ ਤੇ ਕਦੇ ਘਰ ਦਾ ਨਕਲੀ ਨਕਸ਼ਾ ਦੇ ਕੇ ਲੁੱਟ ਰਹੇ ਹਨ। ਜਿਹੜੇ ਭਾਰਤੀ ਨੌਜਵਾਨ ਅਜਿਹੇ ਲੋਕਾਂ ਨੂੰ ਪੈਸੇ ਦੇ ਕੇ ਲੌੜੀਂਦੇ ਪੇਪਰ ਖਰੀਦਦੇ ਹਨ, ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਉਦੋਂ ਪਤਾ ਲੱਗਦਾ ਹੈ, ਜਦੋਂ ਇਟਲੀ ਦੇ ਕਸਤੂਰੇ(ਥਾਣੇ) ਵਾਲੇ ਉਨ੍ਹਾਂ ਵੱਲੋਂ ਪੇਸ਼ ਕੀਤੇ ਪੇਪਰਾਂ ਨੂੰ ਨਕਲੀ ਦੱਸਦਿਆਂ ਕਾਨੂੰਨੀ ਸ਼ਿਕੰਜੇ ਵਿਚ ਜਕੜ ਲੈਂਦੇ ਹਨ। ਅਜਿਹੇ ਠੱਗ ਹੋਏ ਭਾਰਤੀ ਨੌਜਵਾਨ ਸੂਬੇ ਦੇ ਸ਼ਹਿਰ ਬੋਰਗੋ ਹਰਮਾਦਾ, ਬੇਲਾਫਰਾਨੀਆਂ, ਕੰਪੋ ਦੀ ਕਾਰਨੇ, ਲਾਤੀਨਾ, ਅਪਰੀਲੀਆ, ਅੰਸੀਓ, ਲਵੀਨਿਓ, ਨਤੂਨੋ ਅਤੇ ਰੋਮ ਵਿਚ ਵੱਡੀ ਗਿਣਤੀ ਵਿਚ ਹਨ, ਜੋ ਕਿ ਆਪਣੀ ਲੁੱਟ ਨੂੰ ਦੱਸਣਾ ਵੀ ਚਾਹੁੰਦੇ ਹਨ ਤੇ ਬਦਨਾਮੀ ਤੋਂ ਵੀ ਡਰਦੇ ਹਨ। ਕਿਉਂਕਿ ਠੱਗ ਹੋਏ ਨੌਜਵਾਨ ਇਹ ਸੋਚਦੇ ਹਨ ਕਿ ਜੇਕਰ ਉਹ ਆਪਣੀ ਠੱਗੀ ਦੀ ਗੱਲ ਦੱਸਦੇ ਹਨ ਤਾਂ ਲੋਕਾਂ ਵਿਚ ਉਨ੍ਹਾਂ ਦਾ ਮਜ਼ਾਕ ਬਣੇਗਾ।
ਠੱਗ ਟੋਲੇ ਦੇ ਸ਼ਿਕਾਰ ਹੋਏ ਇਲਾਕੇ ਦੇ ਕੁੱਝ ਨੌਜਵਾਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਵਿਚ ਇਕ ਨੌਜਵਾਨ ਨੇ ਇਟਲੀ ਦੀ ਨਿਵਾਸ ਆਗਿਆ ਦੀ ਮਿਆਦ ਵਧਾਉਣੀ ਸੀ ਤਾਂ ਕਿਸੇ ਨੇ ਕਿਹਾ ਕਿ ਅੰਸੀਓ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਰੋਮ ਦੇ ਕਸਤੂਰੇ(ਥਾਣੇ) ਵੱਲੋਂ ਨਿਵਾਸ ਆਗਿਆ ਇਕ ਮਹੀਨੇ ਦੇ ਅੰਦਰ-ਅੰਦਰ ਹੀ ਵਧਾ ਕੇ ਦੇ ਦਿੱਤੀ ਜਾਂਦੀ ਹੈ। ਫਿਰ ਕੀ ਸੀ ਉਸ ਨੌਜਵਾਨ ਨੇ ਅੰਸੀਓ ਦੇ ਘਰ ਦੇ ਪੇਪਰ ਮੁੱਲ ਦੇ ਖਰੀਦਣ ਲਈ ਇਸੇ ਇਲਾਕੇ ਦੇ ਠੱਗ ਟੋਲੇ ਦੇ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨੌਜਵਾਨ ਨਾਲ ਗੰਢਤੁੱਪ ਕਰ ਲਈ ਅਤੇ ਮੁੱਲ ਦੇ ਘਰ ਦੇ ਪੇਪਰ ਲੈ ਥਾਣੇ ਵਿਚ ਨਿਵਾਸ ਆਗਿਆ ਵਧਾਉਣ ਲਈ ਕਿੱਟ ਜਮ੍ਹਾ ਕਰਵਾ ਦਿੱਤੀ ਪਰ ਅਫ਼ਸੋਸ ਸੈਂਕੜੇ ਯੂਰੋ ਖਰਚਕੇ ਵੀ ਇਸ ਨੌਜਵਾਨ ਦਾ ਕੰਮ ਸੁਲਝਣ ਦੀ ਬਜਾਏ ਹੋਰ ਉਲਝ ਗਿਆ। ਕਿਉਂਕਿ ਜਦੌਂ ਇਹ ਨੌਜਵਾਨ ਕੁਝ ਮਹੀਨੇ ਦੀ ਛੁੱਟੀ ਭਾਰਤ ਗਿਆ ਤਾਂ ਇਟਲੀ ਵਾਪਸੀ ਮੌਕੇ ਰੋਮ ਏਅਰਪੋਰਟ ਉੱਤੇ ਇਟਾਲੀਅਨ ਪੁਲਸ ਨੇ ਉਸ ਨੂੰ ਇਹ ਕਹਿ ਕੇ ਕਈ ਘੰਟੇ ਪੁੱਛਗਿੱਛ ਕੀਤੀ ਕਿ ਜਿਹੜੇ ਉਸ ਨੇ ਨਿਵਾਸ ਆਗਿਆ ਵਧਾਉਣ ਲਈ ਘਰ ਦੇ ਪੇਪਰ ਲਗਾਏ ਸੀ ਉਹ ਸਭ ਨਕਲੀ ਹਨ। ਇਹ ਸੁਣਦੇ ਸਾਰ ਹੀ ਉਸ ਨੌਜਵਾਨ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ । ਇਟਾਲੀਅਨ ਪੁਲਿਸ ਨੇ ਬੇਸ਼ੱਕ ਉਸ ਨੌਜਵਾਨ ਨੂੰ ਅੱਧੀ ਰਾਤ ਨੂੰ ਛੱਡ ਦਿੱਤਾ ਪਰ ਉਸ ਨੌਜਵਾਨ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਭੱਵਿਖ ਵਿਚ ਨਕਲੀ ਪੇਪਰਾਂ ਦਾ ਖਮਿਆਜਾ ਉਸ ਨੂੰ ਭੁਗਤਣਾ ਪੈ ਸਕਦਾ ਹੈ।
ਇਸੇ ਤਰ੍ਹਾਂ ਬੋਰਗੋ ਹਰਮਾਦਾ ਦੇ ਦੋ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਇਟਲੀ ਵਿਚ ਲੰਬੇ ਸਮੇਂ ਦੀ ਨਿਵਾਸ ਆਗਿਆ ਦੀ ਦਰਖਾਸਤ ਦੇਣੀ ਸੀ, ਜਿਸ ਲਈ ਉਨ੍ਹਾਂ ਨੂੰ ਇਟਾਲੀਅਨ ਬੋਲੀ ਦਾ ਸਰਟੀਫੀਕੇਟ ਚਾਹੀਦਾ ਸੀ। ਇਟਾਲੀਅਨ ਬੋਲੀ ਨਾ ਆਉਣ ਕਾਰਨ ਉਨ੍ਹਾਂ ਸਰਟੀਫੀਕੇਟ ਮੁੱਲ ਖਰੀਦਣ ਦਾ ਮੰਨ ਬਣਾ ਲਿਆ ਤੇ ਇਸ ਕੰਮ ਲਈ ਉਨ੍ਹਾਂ ਦੀ ਪਿੰਡ ਦੇ ਹੀ ਭਾਰਤੀ ਨੌਜਵਾਨ ਨਾਲ 500 ਯੂਰੋ ਵਿਚ ਗੱਲ ਪੱਕੀ ਹੋ ਗਈ ਤੇ ਪੇਸ਼ਗੀ ਵਜੋਂ ਉਨ੍ਹਾਂ ਦੋਵਾਂ ਨੌਜਵਾਨਾਂ ਨੇ 100 ਯੂਰੋ ਉਸ ਭਾਰਤੀ ਨੌਜਵਾਨ ਨੂੰ ਦੇ ਦਿੱਤੇ, ਜਿਸ ਨੇ ਕਿ ਕੁਝ ਦਿਨਾਂ ਵਿਚ ਹੀ ਦੋਵਾਂ ਨੌਜਵਾਨਾਂ ਨੂੰ ਇਟਾਲੀਅਨ ਬੋਲੀ ਦਾ ਸਰਟੀਫੀਕੇਟ ਲਿਆ ਕੇ ਦੇ ਦਿੱਤਾ। ਇਟਾਲੀਅਨ ਬੋਲੀ ਦਾ ਸਰਟੀਫਿਕੇਟ ਹੱਥ ਵਿਚ ਦੇਖ ਦੋਵਾਂ ਨੌਜਵਾਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਪਰ ਇਹ ਖੁਸ਼ੀਆਂ ਦਾ ਸਾਰਾ ਰੰਗ ਉਸ ਵੇਲੇ ਫਿੱਕਾ ਪੈ ਗਿਆ ਜਦੋਂ ਤੇਰਾਚੀਨਾ ਕਸਤੂਰੇ(ਥਾਣੇ) ਵਾਲਿਆਂ ਨੇ ਉਨ੍ਹਾਂ ਵੱਲੋਂ ਪੇਸ਼ ਕੀਤੇ ਇਟਾਲੀਅਨ ਬੋਲੀ ਦੇ ਸਰਟੀਫੀਕੇਟਾਂ ਨੂੰ ਨਕਲੀ ਕਹਿੰਦਿਆਂ ਉਨ੍ਹਾਂ ਨੂੰ ਲੰਬੇ ਸਮੇਂ ਦੀ ਨਿਵਾਸ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਦੋਵਾਂ ਨੌਜਵਾਨਾਂ ਉਪਰ ਹੇਰਾਫੇਰੀ ਦਾ ਕੇਸ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਨੌਜਵਾਨਾਂ ਨੂੰ ਆਪਣੇ ਖਿਲਾਫ਼ ਕਾਰਵਾਈ ਹੋਣ ਦੀ ਗੱਲ ਸਮਝ ਲੱਗੀ ਤਾਂ ਉਨ੍ਹਾਂ ਝੱਟਪੱਟ ਇਸ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਂਅ ਲੈ ਮਿੰਨਤਾਂ ਤਰਲਿਆਂ ਨਾਲ ਆਪਣੀ ਜਾਨ ਛੁਡਾਈ। ਇਸ ਤਰ੍ਹਾਂ ਸੈਂਕੜੇ ਯੂਰੋ ਖਰਚਕੇ ਮੁੱਲ ਦੇ ਨਕਲੀ ਪੇਪਰ ਖਰੀਦਣ ਵਾਲੇ ਇਲਾਕੇ ਵਿਚ ਅਨੇਕਾਂ ਨੌਜਵਾਨ ਹਨ, ਜਿਹੜੇ ਕਿ ਵਿਚਾਰੇ ਠੱਗ ਟੋਲੇ ਦੀ ਸ਼ੈਤਾਨੀ ਦੀ ਇਕੱਲੀ ਸਜ਼ਾ ਹੀ ਨਹੀਂ ਭੁਗਤ ਰਹੇ ਸਗੋਂ ਆਪਣੇ ਭਵਿੱਖ ਨੂੰ ਧੁੰਧਲਾ ਕਰਨ ਲਈ ਵੀ ਆਪਣੇ ਮਾੜੇ ਵਕਤ ਨੂੰ ਕੋਸ ਰਹੇ ਹਨ।
ਉਪਰੋਕਤ ਘਟਨਾਵਾਂ ਉਪਰ ਆਪਣਾ ਪ੍ਰਤੀਕਰਮ ਦਿੰਦਿਆਂ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਸ਼ਾਂਤੀ ਦੂਤ ਸ.ਹਰਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਲਾਸੀਓ ਸੂਬੇ ਦੇ ਭਾਰਤੀ ਨੌਜਵਾਨ ਨਿਵਾਸ ਆਗਿਆ ਵਧਾਉਣ ਲਈ ਕੋਈ ਵੀ ਕਿਸੇ ਕੋਲੋਂ ਵੀ ਮੁੱਲ ਦੇ ਪੇਪਰ ਖਰੀਦ ਕੇ ਆਪਣੇ ਵਰਤਮਾਨ ਅਤੇ ਭਵਿੱਖ ਨਾਲ ਖਿਲਵਾੜ ਨਾ ਕਰਨ। ਨਹੀਂ ਤਾਂ ਬਾਅਦ ਵਿਚ ਉਨ੍ਹਾਂ ਨੌਜਵਾਨਾਂ ਕੋਲੋਂ ਸਿਵਾਏ ਪਛਤਾਉਣ ਦੇ ਹੋਰ ਕੁੱਝ ਪੱਲੇ ਨਹੀਂ ਰਹਿਣਾ। ਜਿਹੜੇ ਕਿ ਸੈਂਕੜੇ ਯੂਰੋ ਵਿਚ ਵੱਖ-ਵੱਖ ਤਰ੍ਹਾਂ ਦੇ ਮੁੱਲ ਦੇ ਪੇਪਰ ਖਰੀਦ ਨਿਵਾਸ ਆਗਿਆ ਜਾਂ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਸ:ਧਾਲੀਵਾਲ ਨੇ ਇਹ ਵੀ ਕਿ ਜਿਹੜੇ ਲੋਕ ਭਾਰਤੀ ਠੱਗਾਂ ਦੀ ਨਕਲੀ ਪੇਪਰਾਂ ਨਾਲ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਉਹ ਖੁੱਲ੍ਹ ਕੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਸਭ ਦੇ ਸਾਹਮਣੇ ਲਿਆਉਣ ਤੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਤਾਂ ਜੋ ਬਾਕੀ ਲੋਕਾਂ ਨੂੰ ਬਚਾਇਆ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article