ਭਾਰਤੀ ਨਾਗਰਿਕ ਵੱਲੋਂ ਖੌਰੂ ਪਾਏ ਜਾਣ ’ਤੇ ਏਅਰ ਫਰਾਂਸ ਦੇ ਜਹਾਜ਼ ਦੀ ਬੁਲਗਾਰੀਆ ’ਚ ਐਮਰਜੈਂਸੀ ਲੈਂਡਿੰਗ

97
Share

ਸੋਫੀਆ, 6 ਮਾਰਚ (ਪੰਜਾਬ ਮੇਲ)- ਪੈਰਿਸ ਤੋਂ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਜਹਾਜ਼ ਨੂੰ ਇੱਕ ਯਾਤਰੀ ਵੱਲੋਂ ਖੋਰੂ ਪਾਏ ਜਾਣ ਕਾਰਨ ਬੁਲਗਾਰੀਆ ’ਚ ਹੰਗਾਮੀ ਹਾਲਤ ਵਿਚ ਉਤਾਰਨਾ ਪਿਆ। ਬੁਲਗਾਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਪੰਜ ਵਜੇ ਦੀ ਹੈ। ਕੇਂਦਰੀ ਜਾਂਚ ਏਜੰਸੀ ਦੇ ਇੱਕ ਅਧਿਕਾਰੀ ਇਵੈਲੋ ਐਂਜਲੋਵ ਨੇ ਕਿਹਾ ਕਿ ਜਿਉਂ ਹੀ ਜਹਾਜ਼ ਨੇ ਉਡਾਣ ਭਰੀ ਭਾਰਤੀ ਨਾਗਰਿਕ ਨੇ ਹੋਰ ਯਾਤਰੀਆਂ ਨਾਲ ਝਗੜਣਾ ਸ਼ੁਰੂ ਕਰ ਦਿੱਤਾ। ਉਸ ਨੇ ਜਹਾਜ਼ ਦੇ ਅਮਲੇ ਦੇ ਇੱਕ ਮੁਲਾਜ਼ਮ ’ਤੇ ਹਮਲਾ ਕੀਤਾ ਅਤੇ ਕੋਕਪਿਟ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ। ਉਸ ਦੇ ਹਮਲਾਵਰ ਵਿਹਾਰ ਕਾਰਨ ਜਹਾਜ਼ ਨੂੰ ਮਜਬੂਰਨ ਸੋਫ਼ੀਆ ਵਿਚ ਉਤਾਰਨਾ ਪਿਆ। ਉਸ ਵਿਅਕਤੀ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ। ਉਸ ਨੂੰ ਜਹਾਜ਼ ’ਚੋਂ ਉਤਾਰਿਆ ਗਿਆ ਅਤੇ ਯਾਤਰੀਆਂ ਨੂੰ ਖ਼ਤਰੇ ’ਚ ਪਾਉਣ ਦਾ ਦੋਸ਼ ਵੀ ਲਾਇਆ ਗਿਆ।

Share