PUNJABMAILUSA.COM

ਭਾਰਤੀ ਟੈਲੀਸਕੋਪ ਨੇ ਖੋਜੀ ਆਕਾਸ਼ਗੰਗਾ

ਭਾਰਤੀ ਟੈਲੀਸਕੋਪ ਨੇ ਖੋਜੀ ਆਕਾਸ਼ਗੰਗਾ

ਭਾਰਤੀ ਟੈਲੀਸਕੋਪ ਨੇ ਖੋਜੀ ਆਕਾਸ਼ਗੰਗਾ
August 09
17:29 2018

* ਧਰਤੀ ਤੋਂ 12 ਅਰਬ ਪ੍ਰਕਾਸ਼ ਸਾਲ ਦੂਰ ਹੈ ਇਹ ਰੇਡੀਓ ਆਕਾਸ਼ਗੰਗਾ
ਲੰਡਨ, 9 ਅਗਸਤ (ਪੰਜਾਬ ਮੇਲ)-ਖਗੋਲ ਸ਼ਾਸਤਰੀਆਂ ਨੇ ਇਕ ਭਾਰਤੀ ਟੈਲੀਸਕੋਪ ਦੀ ਮਦਦ ਨਾਲ ਬ੍ਰਹਿਮੰਡ ‘ਚ ਹੁਣ ਤਕ ਦੀ ਸਭ ਤੋਂ ਦੂਰ ਸਥਿਤ ਰੇਡੀਓ ਆਕਾਸ਼ਗੰਗਾ ਦੀ ਖੋਜ ਕੀਤੀ ਹੈ। ਇਹ ਸਾਡੀ ਧਰਤੀ ਤੋਂ 12 ਅਰਬ ਪ੍ਰਕਾਸ਼ ਸਾਲ ਦੂਰ ਹੈ। ਇਹ ਸਰਗਰਮ ਆਕਾਸ਼ਗੰਗਾ ਦੀ ਇਕ ਕਿਸਮ ਹੈ। ਇਸ ਤਰ੍ਹਾਂ ਦੀਆਂ ਆਕਾਸ਼ ਗੰਗਾਵਾਂ ਰੇਡੀਓ ਵੇਵਲੈਂਥ ‘ਤੇ ਜ਼ਿਆਦਾ ਚਮਕੀਲੀਆਂ ਹੁੰਦੀਆਂ ਹਨ। ਪੁਣੇ ਸਥਿਤ ਗੇਂਟ ਮੀਟਰ-ਵੇਵ ਰੇਡੀਓ ਟੈਲੀਸਕੋਪ (ਜੀ.ਐੱਮ.ਆਰ.ਟੀ.) ਵੱਲੋਂ ਖੋਜੀ ਗਈ ਇਹ ਆਕਾਸ਼ਗੰਗਾ ਉਸ ਦੌਰ ਦੀ ਹੈ ਜਦੋਂ ਬ੍ਰਹਿਮੰਡ ਦੀ ਪੈਦਾਇਸ਼ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਇਸ ਆਕਾਸ਼ਗੰਗਾ ਦੀ ਦੂਰੀ ਹਵਾਈ ‘ਚ ਸਥਿਤ ਜੈਮਿਨੀ ਨਾਰਥ ਟੈਲੀਸਕੋਪ ਤੇ ਐਰੀਜ਼ੋਨਾ ‘ਚ ਸਥਿਤ ਲਾਰਜ ਬਾਇਨੋਕਿਊਲਰ ਟੈਲੀਸਕੋਪ ਦੀ ਮਦਦ ਨਾਲ ਨਿਰਧਾਰਿਤ ਕੀਤੀ ਗਈ ਹੈ। ਰਾਇਲ ਐਸਟ੍ਰੋਨਾਮੀਕਲ ਸੁਸਾਇਟੀ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਅਨੁਮਾਨ ਹੈ ਕਿ ਇਹ ਆਕਾਸ਼ਗੰਗਾ ਉਸ ਸਮੇਂ ਦੀ ਹੈ ਜਦੋਂ ਬ੍ਰਹਿਮੰਡ ਦੀ ਪੈਦਾਇਸ਼ ਨੂੰ ਸਿਰਫ਼ ਇਕ ਅਰਬ ਸਾਲ ਹੋਏ ਸਨ। ਨੀਦਰਲੈਂਡਸ ਦੇ ਲੀਡੇਨ ਆਬਜ਼ਰਵੇਟਰੀ ਦੇ ਖਗੋਲਵਿਦ ਆਯੁਸ਼ ਸਕਸੈਨਾ ਨੇ ਕਿਹਾ, ”ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਆਕਾਸ਼ਗੰਗਾਵਾਂ ਇੰਨੀ ਘੱਟ ਮਿਆਦ ‘ਚ ਆਪਣਾ ਘਣਤਵ ਕਿਵੇਂ ਬਣਾ ਲੈਂਦੀਆਂ ਹਨ।” ਲੀਡੇਨ ਦੇ ਹੀ ਇਕ ਹੋਰ ਖਗੋਲਵਿਦ ਹਬ ਰੋਟਗੇਰਿੰਗ ਨੇ ਕਿਹਾ, ”ਚਮਕੀਲੀਆਂ ਰੇਡੀਓ ਆਕਾਸ਼ਗੰਗਾਵਾਂ ‘ਚ ਵੱਡ ਆਕਾਰੀ ਬਲੈਕ ਹੋਲ ਹੁੰਦੇ ਹਨ। ਬ੍ਰਹਿਮੰਡ ਦੇ ਮੁੱਢਲੇ ਇਤਿਹਾਸ ਦੇ ਸਮੇਂ ਦੀ ਆਕਾਸ਼ਗੰਗਾ ਦੀ ਖੋਜ ਕਰਨਾ ਅਦਭੁੱਤ ਹੈ।’

ਪੁਣੇ ‘ਚ ਸਥਿਤ ਹੈ ਟੈਲੀਸਕੋਪ
ਆਕਾਸ਼ਗੰਗਾ ਦੀ ਖੋਜ ਕਰਨ ਵਾਲਾ ਗੇਂਟ ਮੀਟਰ-ਵੇਵ ਰੇਡੀਓ ਟੈਲੀਸਕੋਪ (ਜੀ.ਐੱਮ.ਆਰ.ਟੀ.) ਪੁਣੇ ‘ਚ ਸਥਿਤ ਹੈ। ਇਸ ਰੇਡੀਓ ਦੂਰਬੀਨ ਦਾ ਘੇਰਾ 45 ਮੀਟਰ ਹੈ। ਇਸ ਦਾ ਸੰਚਾਲਨ ਰਾਸ਼ਟਰੀ ਰੇਡੀਓ ਖਗੋਲ ਭੌਤਿਕੀ ਕੇਂਦਰ ਵੱਲੋਂ ਕੀਤਾ ਜਾਂਦਾ ਹੈ। ਬ੍ਰਹਿਮੰਡ ‘ਚ ਰੇਡੀਓ ਗਲੈਕਸੀਆਂ ਦੁਰਲੱਭ ਹੁੰਦੀਆਂ ਹਨ। ਇਹ ਬੇਹੱਦ ਚਮਕੀਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਕੇਂਦਰ ‘ਚ ਇਕ ਵੱਡ-ਆਕਾਰੀ ਬਲੈਕ ਹੋਲ ਹੁੰਦਾ ਹੈ। ਇਹ ਸਰਗਰਮੀ ਨਾਲ ਆਪਣੇ ਆਲੇ ਦੁਆਲੇ ਗੈਸ ਤੇ ਧੂੜ ਪੈਦਾ ਕਰਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article