ਭਾਰਤੀ ਟੈਕਨੀਸ਼ੀਅਨ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ

352
Share

ਵਾਸ਼ਿੰਗਟਨ, 8 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਵਰਕ ਵੀਜ਼ਾ ‘ਤੇ ਰਹਿ ਰਹੇ ਇੱਕ ਭਾਰਤੀ ਟੈਕਨੀਸ਼ੀਅਨ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਅੰਜਾਨੀ ਕੁਮਾਰ ਬਤਚਾਲੀ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਸੀ, ਜਦਕਿ ਉਸ ਦੀ ਪਤਨੀ ਮੈਨੋਗਨਾ ਕੋਲ ਡਿਪੈਂਡੈਂਟ ਵੀਜ਼ਾ ਹੈ। ਉਹ ਦੋਵੇਂ ਚੈਸਟਰ ਸਪਰਿੰਗਜ਼, ਪੈਨਸਿਲਵੇਨੀਆ ਵਿਚ ਆਪਣੇ ਦੋ ਛੋਟੇ ਬੱਚਿਆਂ ਨਾਲ ਰਹਿ ਰਹੇ ਸਨ। ‘ਦਿ ਅਮੈਰੀਕਨ ਬਾਜ਼ਾਰ ਨਿਊਜ਼ਪੇਪਰ’ ਦੀ ਰਿਪੋਰਟ ਮੁਤਾਬਕ ਬਤਚਾਲੀ ਦੀ ਬੀਤੀ 29 ਫਰਵਰੀ ਨੂੰ ਮੌਤ ਹੋ ਗਈ ਸੀ, ਜੋ ਪਰਿਵਾਰ ਦਾ ਇਕੱਲਾ ਕਮਾਊ ਮੈਂਬਰ ਸੀ। ਇਸ ਪਰਿਵਾਰ ਲਈ ਸ਼ੁਰੂ ਕੀਤੀ ਗਈ ‘ਗੋ ਫੰਡ ਮੀ’ ਮੁਹਿੰਮ ਬਾਰੇ ਗੱਲਬਾਤ ਕਰਦਿਆਂ ਮੈਨੋਗਨਾ ਨੇ ਅਮਰੀਕਾ ਵਿਚ ਡਿਪੈਂਡੈਂਟ ਵੀਜ਼ਾ ‘ਤੇ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਦੱਸਿਆ।


Share