ਭਾਰਤੀ ਜਹਾਜ਼ ਦੀ ਪਾਕਿ ‘ਚ ਐਮਰਜੈਂਸੀ ਲੈਂਡਿੰਗ, ਯਾਤਰੀ ਦੀ ਮੌਤ

99
Share

ਕਰਾਚੀ, 5 ਮਾਰਚ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਕਰਾਚੀ ਵਿਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇੰਡੀਗੋ ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ, ਮੈਡੀਕਲ ਐਮਰਜੈਂਸੀ ਕਾਰਨ ਸ਼ਾਰਜਾਹ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੀ ਉਡਾਣ 6E 1412 ਦੀ ਕਰਾਚੀ ਵਿਚ ਮੈਡੀਕਲ ਲੈਂਡਿੰਗ ਕਰਾਈ ਗਈ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ। ਹਵਾਈ ਅੱਡੇ ਦੀ ਮੈਡੀਕਲ ਟੀਮ ਵੱਲੋਂ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 


Share