PUNJABMAILUSA.COM

ਭਾਰਤੀ ਖਾਣੇ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਪ੍ਰੋਫੈਸਰ ਦੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਲਾਈ ਕਲਾਸ

ਭਾਰਤੀ ਖਾਣੇ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਪ੍ਰੋਫੈਸਰ ਦੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਲਾਈ ਕਲਾਸ

ਭਾਰਤੀ ਖਾਣੇ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਪ੍ਰੋਫੈਸਰ ਦੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਲਾਈ ਕਲਾਸ
November 25
15:21 2019

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਭਾਰਤੀ ਖਾਣੇ ਦੀ ਆਲੋਚਨਾ ਕਰਨਾ ਇਕ ਅਮਰੀਕੀ ਪ੍ਰੋਫੈਸਰ ਨੂੰ ਭਾਰੀ ਪੈ ਗਿਆ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਪ੍ਰੋਫੈਸਰ ਦੀ ਜੰਮ ਕੇ ਕਲਾਸ ਲਗਾਈ। ਲੋਕ ਪ੍ਰੋਫੈਸਰ ਨੂੰ ਨਸੀਹਤ ਦੇ ਰਹੇ ਹਨ ਕਿ ਕੁਝ ਵੀ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਥੋੜ੍ਹਾ ਸੋਚਣ ਦੀ ਲੋੜ ਹੈ। ਐਤਵਾਰ ਪੂਰਾ ਦਿਨ ਇਹ ਪ੍ਰੋਫੈਸਰ ਆਨਲਾਈਨ ਬਹਿਸ ਦਾ ਮੁੱਦਾ ਬਣਿਆ ਰਿਹਾ ਅਤੇ ਭਾਰਤੀ ਮਾਡਲ ਪਦਮਾ ਲਕਸ਼ਮੀ ਨੇ ਵੀ ਫਟਕਾਰ ਲਗਾਈ।
ਅਸਲ ਵਿਚ ਯੂ.ਐੱਸ. ਨੇਵਲ ਵਾਰ ਕਾਲਜ ਵਿਚ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਪ੍ਰੋਫੈਸਰ ਟੌਮ ਨਿਕੋਲਸ ਨੇ ਮਾਈਕ੍ਰੋਬਲਾਗਿੰਗ ਵੈਬਸਾਈਟ ਟਵਿੱਟਰ ‘ਤੇ ਪੋਸਟ ਲਿਖੀ ਸੀ। ਉਨ੍ਹਾਂ ਨੇ ਲਿਖਿਆ,”ਭਾਰਤੀ ਖਾਣਾ ਬਹੁਤ ਹੀ ਭਿਆਨਕ ਹੁੰਦਾ ਹੈ। ਸਾਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਇਹ ਅਜਿਹਾ ਨਹੀਂ ਹੈ।” ਨਿਕੋਲਸ ਨੇ ਇਹ ਪੋਸਟ ਉਦੋਂ ਲਿਖੀ ਜਦੋਂ ਲੋਕਾਂ ਨੇ ਸਭ ਤੋਂ ਵੱਧ ਵਿਵਾਦਪੂਰਨ ਭੋਜਨ ਦੇ ਬਾਰੇ ਵਿਚ ਲਿਖਣ ਲਈ ਕਿਹਾ ਸੀ। ਖੁਦ ਨਿਕੋਲਸ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕਰ ਕੇ ਉਹ ਖੁਦ ਨੂੰ ਵਿਵਾਦਾਂ ਵਿਚ ਫਸਾ ਲੈਣਗੇ। ਉਂਝ ਨਿਕੋਲਸ ਰੂਸ ਯੁੱਧ ਅਤੇ ਪਰਮਾਣੂ ਹਥਿਆਰਾਂ ‘ਤੇ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਇਕ ਕਿਤਾਬ ‘ਡੈੱਥ ਆਫ ਐਕਪਟੀਂਸ’ ਕਾਫੀ ਮਸ਼ਹੂਰ ਹੋਈ ਸੀ।
ਨਿਕੋਲਸ ਦੇ ਇਸ ਟਵੀਟ ‘ਤੇ ਭਾਰਤੀ ਮੂਲ ਦੀ ਮਾਡਲ ਪਦਮਾ ਲਕਸ਼ਮੀ ਨੇ ਉਨ੍ਹਾਂ ਦੀ ਕਲਾਸ ਲਗਾ ਦਿੱਤੀ। ਪਦਮਾ ਨੇ ਟਵੀਟ ਕੀਤਾ ਅਤੇ ਪੁੱਛਿਆ,”ਕੀ ਤੁਹਾਡੇ ਕੋਲ ਟੇਸਟ ਬਡੱਸ (ਸਵਾਦ ਗ੍ਰੰਥੀਆਂ) ਨਹੀਂ ਹਨ।” ਪਦਮਾ ਬ੍ਰਾਵੋ ਟੀਵੀ ‘ਤੇ ਸੈਲੀਬ੍ਰਿਟੀ ਸ਼ੈਫ ਹੈ। ਉੱਥੇ ਇਕ ਲੇਖਕ ਨੀਲ ਕਾਤੀਯਾਲ ਨੇ ਲਿਖਿਆ,”ਅਨਫਾਲੋ”। ਨਿਊਯਾਰਕ ਦੇ ਦੱਖਣੀ ਜ਼ਿਲੇ ਤੋਂ ਅਮਰੀਕੀ ਅਟਾਰਨੀ ਰਹੇ ਭਾਰਤੀ ਮੂਲ ਦੇ ਪ੍ਰੀਤ ਭਰਾਰਾ ਵੀ ਨਿਕੋਲਸ ਦੇ ਟਵੀਟ ਤੋਂ ਕਾਫੀ ਹੈਰਾਨ ਸਨ। ਕਦੇ ‘ਸ਼ੇਰਿਫ ਆਫ ਦੀ ਵਾਲ ਸਟ੍ਰੀਟ’ ਦੇ ਨਾਮ ਨਾਲ ਮਸ਼ਹੂਰ ਭਰਾਰਾ ਨੇ ‘ਓਹ ਮਾਈ ਗੋਡ’ ਲਿਖ ਕੇ ਨਿਕੋਲਸ ਨੂੰ ਰੈਸਟੋਰੈਂਟ ਵਿਚ ਫ੍ਰੀ ਖਾਣਾ ਖਵਾਉਣ ਦਾ ਆਫਰ ਤੱਕ ਦੇ ਦਿੱਤਾ। ਭਰਾਰਾ ਨੇ ਲਿਖਿਆ,”ਮੈਂ ਤੁਹਾਨੂੰ ਇਕ ਜਗ੍ਹਾ ‘ਤੇ ਲਿਜਾਵਾਂਗਾ। ਸਾਨੂੰ ਦੇਸ਼ ਨੂੰ ਇਕੱਠੇ ਰੱਖਣ ਦੀ ਲੋੜ ਹੈ।” ਇਸ ਦੇ ਨਾਲ ਹੀ ਭਰਾਰਾ ਨੇ #ButterChickenSummit ਦੀ ਵਰਤੋਂ ਕੀਤੀ।
ਉੱਧਰ ਨਿਕਲੋਸ ਨੇ ਕੁਝ ਹੋਰ ਟਵੀਟ ਕਰ ਕੇ ਆਪਣਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ। ਇਹ ਟਵੀਟ ਦੇਖ ਕੇ ਇਕ ਯੂਜ਼ਰ ਨੇ ਨਿਕੋਲਸ ਨੂੰ ‘ਖਾਣੇ ਦਾ ਡੋਨਾਲਡ ਟਰੰਪ’ ਤੱਕ ਦੱਸ ਦਿੱਤਾ। ਇਹ ਸਭ ਕੁਝ ਸੁਣਨ ਦੇ ਬਾਅਦ ਵੀ ਨਿਕੋਸਲ ਬਾਜ਼ ਨਹੀਂ ਆਏ। ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ,”ਸਪੱਸ਼ਟ ਦੱਸ ਦੇਵਾਂ, ਪਿਛਲੇ 30 ਸਾਲਾਂ ਤੋਂ ਮੇਰੀ ਰਾਏ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਕਹਿਣ ‘ਤੇ ਮੈਂ ਸਭ ਕੁਝ ਟ੍ਰਾਈ ਵੀ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਮੇਰਾ ਡੀ.ਐੱਨ.ਏ. ਉਸ ਤਰ੍ਹਾਂ ਦਾ ਨਹੀਂ ਹੈ।”

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article