ਭਾਰਤੀ ਕੰਪਨੀ ਵੱਲੋਂ ਕੋਰੋਨਾ ਵੈਕਸੀਨ ਦਾ ਉਤਪਾਦਨ 2 ਜਾਂ 3 ਹਫਤਿਆਂ ‘ਚ ਸ਼ੁਰੂ ਕਰਨ ਦੀ ਯੋਜਨਾ

352
Share

ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਟੀਕੇ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਤਵਾਰ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ਜੀ ਵਿਕਸਤ ਕੋਵਿਡ-19 ਟੀਕੇ ਦਾ ਉਸ ਤੋਂ 2 ਜਾਂ 3 ਹਫਤਿਆਂ ‘ਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਜੇਕਰ ਇਸ ਦਾ ਮਨੁੱਖਾਂ ‘ਤੇ ਵੀ ਪ੍ਰੀਖਣ ਸਫਲ ਰਿਹਾ ਤਾਂ ਅਕਤੂਬਰ ਤੱਕ ਇਹ ਟੀਕਾ ਬਜ਼ਾਰ ਵਿਚ ਆ ਜਾਣ ਦੀ ਉਮੀਦ ਹੈ। ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਉਨ੍ਹਾਂ 7 ਗਲੋਬਲ ਕੰਪਨੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਨੇ ਟੀਕੇ ਦੇ ਉਤਪਾਦਨ ਲਈ ਸਾਂਝੇਦਾਰੀ ਕੀਤੀ ਹੈ। ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।


Share