ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਅੱਗੇ ਧਰਨਾ ਜਾਰੀ

77
Share

ਲਹਿਰਾਗਾਗਾ, 19 ਦਸੰਬਰ (ਪੰਜਾਬ ਮੇਲ)- ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਅੱਗੇ ਲਗਾਤਾਰ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ’ਚ ਧਰਨਾ ਅੱਜ 80ਵੇਂ ਦਿਨ ’ਚ ਦਾਖਲ ਹੋ ਗਿਆ ਹੈ ਪਰ ਅਤਿ ਦੀ ਸਰਦ ਦੇ ਬਾਵਜੂਦ ਧਰਨਾਕਾਰੀ ਦਾ ਜੋਸ਼ ਪਹਿਲੇ ਦਿਨ ਵਾਂਗ ਬਰਕਰਾਰ ਹੈ। ਇਸ ਮੌਕੇ ਬੁਲਾਰੇ ਲਗਾਤਾਰ ਪੰਜਾਬੀਆਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦੇ ਰਹੇ ਹਨ। ਬਲਾਕ ਆਗੂ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ, ਜਗਦੀਪ ਸਿੰਘ ਲਹਿਲ ਖੁਰਦ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਨੇ ਕਿਹਾ ਕਿ ਬਿਜਲੀ ਸਬੰਧੀ ਆ ਰਹੀਆਂ ਮੁਸਕਲਾਂ ਨੂੰ ਵੇਖਦੇ ਹੋਏ 20 ਦਸੰਬਰ ਨੂੰ ਸ਼ਹਿਰ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।

Share