PUNJABMAILUSA.COM

ਭਾਰਤੀ-ਅਮੈਰਿਕਨਾਂ ਨੇ ਗਰੀਨ ਕਾਰਡ ਦੇ ਵੱਡੀ ਗਿਣਤੀ ਬਕਾਇਆ ਕੇਸਾਂ ਲਈ ਛੇੜੀ ਮੁਹਿੰਮ

 Breaking News

ਭਾਰਤੀ-ਅਮੈਰਿਕਨਾਂ ਨੇ ਗਰੀਨ ਕਾਰਡ ਦੇ ਵੱਡੀ ਗਿਣਤੀ ਬਕਾਇਆ ਕੇਸਾਂ ਲਈ ਛੇੜੀ ਮੁਹਿੰਮ

ਭਾਰਤੀ-ਅਮੈਰਿਕਨਾਂ ਨੇ ਗਰੀਨ ਕਾਰਡ ਦੇ ਵੱਡੀ ਗਿਣਤੀ ਬਕਾਇਆ ਕੇਸਾਂ ਲਈ ਛੇੜੀ ਮੁਹਿੰਮ
January 31
10:14 2018

ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਗਰੀਨ ਕਾਰਡਾਂ ਦੇ ਵੱਡੇ ਬੈਕਲਾਗ ਬਾਰੇ ਜਾਗਰੂਕ ਕਰਨ ਲਈ ਭਾਰਤੀ-ਅਮੈਰਿਕਨਾਂ ਵੱਲੋਂ ਅਮਰੀਕਾ ਵਿਚ ਕੌਮੀ ਪੱਧਰ ‘ਤੇ ਮੁਹਿੰਮ ਛੇੜੀ ਗਈ ਹੈ। ਉਨ੍ਹਾਂ ਕਿਹਾ ਕਿ ਗਰੀਨ ਕਾਰਡ ਦੇ ਵੱਡੀ ਗਿਣਤੀ ਬਕਾਇਆ ਕੇਸ ਫਸੇ ਹੋਣ ਕਾਰਨ ਤਕਰੀਬਨ ਤਿੰਨ ਲੱਖ ਹੁਨਰਮੰਦ ਭਾਰਤੀ ਬਿਨੈਕਾਰ ਪ੍ਰਭਾਵਿਤ ਹੋ ਰਹੇ ਹਨ। ਨਵੇਂ ਗਰੁੱਪ ‘ਜੀਸੀਰਿਫਾਰਮਜ਼.ਓਆਰਜੀ’ ਨੇ ਕਿਹਾ ਕਿ ਮੌਜੂਦਾ ਨਿਯਮਾਂ ਤਹਿਤ ਪ੍ਰਤੀ ਮੁਲਕ ਹੱਦ ਤੈਅ ਕੀਤੇ ਜਾਣ ਕਾਰਨ ਹੁਨਰਮੰਦ ਪ੍ਰਵਾਸੀ ਭਾਰਤੀਆਂ ਨੂੰ ਗਰੀਨ ਕਾਰਡ ਲਈ 25-92 ਵਰ੍ਹੇ ਇੰਤਜ਼ਾਰ ਕਰਨ ਦੀ ਲੋੜ ਪਵੇਗੀ।
ਵ੍ਹਾਈਟ ਹਾਊਸ ਵੱਲੋਂ ਆਵਾਸ ਪ੍ਰਣਾਲੀ ਵਿਚ ਸੁਧਾਰਾਂ ਬਾਰੇ ਵੇਰਵੇ ਕਾਂਗਰਸ ਨੂੰ ਭੇਜੇ ਜਾਣ ਬਾਅਦ ਇਸ ਕੌਮੀ ਪੱਧਰੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ। ਜੀਸੀਰਿਫਾਰਮਜ਼.ਓਆਰਜੀ ਦੇ ਪ੍ਰਧਾਨ ਸੰਪਤ ਸ਼ਿਵਾਂਗੀ ਨੇ ਕਿਹਾ, ‘ਅਸੀਂ ਇਸ ਆਵਾਸ ਮੁੱਦੇ ਨਾਲ ਜੁੜੇ ਕੇਵਲ ਡਾਕਟਰਾਂ ਦੇ ਗਰੁੱਪ ਦਾ ਹੀ ਸਮਰਥਨ ਨਹੀਂ ਕੀਤਾ, ਬਲਕਿ ਇੰਜੀਨੀਅਰਾਂ ਤੇ ਹੋਰ ਪੇਸ਼ੇਵਰਾਂ ਲਈ ਨਿਰਪੱਖ ਤੇ ਪਾਰਦਰਸ਼ੀ ਗਰੀਨ ਕਾਰਡ ਵੰਡ ਪ੍ਰਕਿਰਿਆ ਦਾ ਵੀ ਸਮਰਥਨ ਕੀਤਾ ਹੈ।’ ਯੂਨੀਵਰਸਿਟੀ ਆਫ ਡੈਨਵਰ ਸਟਰਮ ਕਾਲਜ ਆਫ ਲਾਅ ਦੇ ਪ੍ਰੋਫੈਸਰ ਵੇਦ ਨੰਦਾ ਨੇ ਕਿਹਾ, ‘ਮੈਂ ਇਸ ਮੁਹਿੰਮ ਦਾ ਜ਼ੋਰਦਾਰ ਸਮਰਥਨ ਕਰਦਾ ਹਾਂ।’ ਇਸ ਗਰੁੱਪ ਦੇ ਬਾਨੀ ਮੈਂਬਰ ਕਿਰਨ ਕੁਮਾਰ ਥੋਟਾ ਨੇ ਕਿਹਾ ਕਿ ਗਰੀਨ ਕਾਰਡਾਂ ਵਿਚ ਦੇਰੀ ਖ਼ਤਮ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਅਮੈਰਿਕਨ ਅਤੇ ਨੌਕਰੀਆਂ ਦੀ ਰਫ਼ਤਾਰ ਮੱਠੀ ਹੋ ਗਈ ਹੈ। ਹਿੰਦੂ ਅਮੈਰਿਕਨ ਫਾਊਂਡੇਸ਼ਨ ਦੇ ਡਾਇਰੈਕਟਰ ਰਿਸ਼ੂ ਭੂਤਾਡਾ ਨੇ ਕਿਹਾ, ‘ਇਸ ਕਾਰਨ ਕਈ ਮਿਹਨਤਕਸ਼ ਤੇ ਹੁਨਰਮੰਦ ਦਬਾਅ ਹੇਠ ਹਨ।’ ਇੰਡੀਅਨ ਅਮੈਰਿਕਨ ਫਰੈਂਡਸ਼ਿਪ ਫੋਰਮ ਦੇ ਚੇਅਰਮੈਨ ਜਗਦੀਸ਼ ਸ਼ਰਮਾ ਨੇ ਕਿਹਾ ਕਿ ਵੱਡੇ ਬੈਕਲਾਗ ਕਾਰਨ ਮਾਹਿਰ ਲੋਕਾਂ ਨੂੰ ਗਰੀਨ ਕਾਰਡ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article