ਭਾਰਤੀ ਅਮਰੀਕੀ ਨੀਲ ਚੈਟਰਜੀ ਨੂੰ ਅਮਰੀਕੀ ਊਰਜਾ ਏਜੰਸੀ ਦੇ ਮੁਖੀ ਅਹੁਦੇ ਤੋਂ ਹਟਾਇਆ

200
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਨੀਲ ਚੈਟਰਜੀ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਚੋਣਾਂ ਮਗਰੋਂ ਮੁਲਕ ਦੀ ਸਿਖ਼ਰਲੀ ਊਰਜਾ ਏਜੰਸੀ ਦੇ ਮੁਖੀ ਵਜੋਂ ਹਟਾ ਦਿੱਤਾ ਸੀ, ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਾਫ਼-ਸੁਥਰੀ ਊਰਜਾ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਹਟਾਇਆ ਗਿਆ ਹੈ। ਅਮਰੀਕਾ ਦੇ ‘ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ’ (ਐੱਫ. ਈ. ਆਰ. ਸੀ.) ਨੇ ਪੰਜ ਨਵੰਬਰ ਨੂੰ ਐਲਾਨ ਕੀਤਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਚੈਟਰਜੀ ਦੀ ਥਾਂ ਜੇਮਸ ਡੈਨਲੀ ਨੂੰ ਲਾਉਣ ਦਾ ਫ਼ੈਸਲਾ ਕੀਤਾ ਹੈ। ਡੈਨਲੀ ਨੇ ਹਾਲ ਹੀ ਵਿਚ ਕਮਿਸ਼ਨ ਦੇ ਸਾਫ਼-ਸੁਥਰੀ ਊਰਜਾ ਸਬੰਧੀ ਦਿੱਤੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਉਹ ਮਾਰਚ ਵਿਚ ਕਮਿਸ਼ਨਰ ਬਣੇ ਸਨ। ਐੱਫ.ਈ.ਆਰ.ਸੀ. ਅਮਰੀਕਾ ‘ਚ ਬਿਜਲੀ ਬਾਜ਼ਾਰ ਦੀ ਨਿਗਰਾਨੀ ਕਰਦੀ ਹੈ। ਸਾਈਬਰ ਸੁਰੱਖਿਆ, ਰੱਖਿਆ ਤੇ ਨੀਤੀ ਨਿਰਧਾਰਨ ਵਿਚ ਵੀ ਇਸ ਦਾ ਅਹਿਮ ਯੋਗਦਾਨ ਹੈ।


Share