ਭਾਰਤੀ-ਅਮਰੀਕਨ ਸਿੱਖ ਲੜਕੀ ਯੂ.ਐੱਸ. ਏਅਰ ਫੋਰਸ ‘ਚ ਸੈਕਿੰਡ ਲੈਫਟੀਨੈਂਟ ਨਿਯੁਕਤ

337
Share

ਵਾਸ਼ਿੰਗਟਨ, 15 ਜੁਲਾਈ  (ਰਾਜ ਗੋਗਨਾ/ ਪੰਜਾਬ ਮੇਲ)- ਅਮਰੀਕਾ ਦੇ ਸੂਬੇ ਕੋਲੋਰਾਡੋ ਸਪ੍ਰਿੰਗਜ਼ ‘ਚ ਰਹਿੰਦੀ ਭਾਰਤੀ ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਦੀ ਲੜਕੀ ਨੌਰੀਨ ਸਿੰਘ ਨੂੰ ਯੂਨਾਈਟਿਡ ਸਟੇਟ ਏਅਰ ਫੋਰਸ ਵਿਚ ਸੈਕਿੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੌਰੀਨ  ਸਿੰਘ ਨੇ ਆਪਣੇ ਪਿਤਾ, ਕਰਨਲ (ਰਿਟਾ.) ਜੀ.ਬੀ. ਸਿੰਘ ਦੀ ਪਾਲਣਾ ਕਰਦਿਆਂ ਪ੍ਰਾਪਤ ਕੀਤੀ ਹੈ, ਜੋ ਕਿ ਅਮਰੀਕਾ ‘ਚ ਇੱਕ ਸੈਨਿਕ ਸੈਨਾ ਵਿਚ ਇੱਕ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ। ਨੌਰੀਨ ਸਿੰਘ ਦੇ ਪਿਤਾ ਰਿਟਾ. ਕਰਨਲ ਜੋ ਕਿ ਯੂ.ਐੱਸ. ਫੌਜ ਦੇ ਸਰਵਉੱਚ ਦਰਜੇ ਦੇ ਸਿੱਖ ਅਮਰੀਕਨਾਂ ਵਿਚੋਂ ਇਕ ਹਨ, ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਆਪਣੀ ਦਸਤਾਰ ਨੂੰ ਵੀ ਯੂ.ਐੱਸ.ਏ. ‘ਚ ਬਣਾਈ ਰੱਖਦੇ ਹਨ। ਉਹ ਸੰਨ 1979 ‘ਚ ਫ਼ੌਜ ਵਿਚ ਭਰਤੀ ਹੋਏ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਲ 2016 ‘ਚ ਏਅਰ ਫੋਰਸ ਅਧਿਕਾਰੀ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਸ ਦੇ ਪਿਤਾ ਦੁਆਰਾ ਸਿੱਖ ਧਰਮ ਦੇ ਵਿਸ਼ਵਾਸਾਂ ਨੂੰ ਬਰਕਰਾਰ ਰੱਖਦਿਆਂ ਸੇਵਾ ਕਰਨ ਦੀ ਵਿਦੇਸ਼ ‘ਚ ਵਚਨਬੱਧਤਾ ਅਤੇ ਹਿੰਮਤ ਜਤਾਈ ਸੀ, ਜਿਸ ਤੋਂ ਉਨ੍ਹਾਂ ਦੀ ਲੜਕੀ ਨੌਰੀਨ ਸਿੰਘ ਪ੍ਰੇਰਿਤ ਹੋ ਕੇ ਇਸ ਮੁਕਾਮ ‘ਤੇ ਪੁੱਜੀ। ਨੌਰੀਨ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਮੇਰੇ ਡੈਡੀ ਨਾਲੋਂ ਮੇਰੇ ਕੋਲ ਬਿਲਕੁਲ ਵੱਖੋ-ਵੱਖਰੇ ਸੰਘਰਸ਼ ਸਨ। ਪਰ ਮੈਂ ਜਾਣਦੀ ਹਾਂ ਕਿ ਉਹ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਮੈਂ ਅੱਗੇ ਵੱਧਣ ਦੇ ਯੋਗ ਹੋਈ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਇੱਕ ਨੇਤਾ ਹੋਣ ਦੇ ਨਾਤੇ, ਮੈਂ ਦੂਜਿਆਂ ਲਈ ਜਨਤਕ ਸੇਵਾ ‘ਚ ਮੌਜੂਦ ਮੌਕਿਆਂ ਬਾਰੇ ਉਹੀ ਕਰਨਾ ਜਾਰੀ ਰੱਖ ਸਕਦੀ ਹਾਂ, ਭਾਵੇਂ ਉਨ੍ਹਾਂ ਨੇ ਆਪਣੀ ਸੰਭਾਵਨਾ ਦੇ ਖੇਤਰ ‘ਚ ਇਸ ਨੂੰ ਕਦੇ ਨਹੀਂ ਵਿਚਾਰਿਆ। ਨੌਰੀਨ ਸਿੰਘ ਜੋ ਹਵਾਈ ਸੈਨਾ ਰਿਜ਼ਰਵ ‘ਚ ਸ਼ਾਮਲ ਹੋ ਰਹੀ ਹੈ ਅਤੇ ਯੋਜਨਾ ਬਣਾ ਰਹੀ ਹੈ, ਨੇ ਕਿਹਾ ਕਿ ਅਮਰੀਕਾ ਦੇ ਡੇਨਵਰ ਵਿਖੇ ਕੋਲੋਰਾਡੋ ਯੂਨੀਵਰਸਿਟੀ ‘ਚ ਅਪਰਾਧਿਕ ਨਿਆਂ ਵਿਚ ਉਸ ਦੀ ਮਾਸਟਰ ਡਿਗਰੀ ਜਾਰੀ ਹੈ। ਉਹ ਜਨਤਕ ਸੇਵਾ ਵਿਚ ਆਪਣਾ ਕੈਰੀਅਰ ਜਾਰੀ ਰੱਖਣ ਅਤੇ ਕਮਿਊਨਿਟੀ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਮਸਲਿਆਂ ਦੇ ਆਲੇ-ਦੁਆਲੇ ਸੰਗਠਿਤ ਕਰਨ ਦੀ ਤਾਕਤ ਰੱਖੇਗੀ ਅਤੇ ਉਸ ਨੂੰ ਲਗਭਗ 22 ਮਈ ਨੂੰ ਅਲਾਬਾਮਾ ਸੂਬੇ ਵਿਚ ਫੇਸਟਾਈਮ ਰਾਹੀਂ ਕਮਿਸ਼ਨ ਦਿੱਤਾ ਗਿਆ ਸੀ। ਉਸ ਨੇ ਅਲਾਬਮਾ ਦੇ ਯੂ.ਐੱਸ. ਅਫਸਰ ਟ੍ਰੇਨਿੰਗ ਸਕੂਲ ਵਿਚ ਵੀ ਸਿਖਲਾਈ ਪ੍ਰਾਪਤ ਕਰਨ ਤੋਂ ਪਹਿਲਾਂ ਵਿਭਾਗ ਨੇ ਉਸ ਨੂੰ ਆਪਣੀ ਭਰਤੀ ਦੀ ਸ਼ੁਰੂਆਤੀ ਕਰਨ ਦੀ ਰਸਮੀ ਸਹੁੰ ਵੀ ਚੁਕਾਈ ਗਈ ਹੈ। ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਅਮਰੀਕਾ ‘ਚ ਸੈਕਿੰਡ ਲੈਫ. ਦੀ ਪ੍ਰਾਪਤੀ ਲਈ ਉਸ ਦੀ ਸ਼ਲਾਘਾ ਕਰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਅਮਰੀਕਾ ਵਿਚ ਆ ਕੇ ਸਹੀ ਪ੍ਰੋਫੈਸ਼ਨ ਦੀ ਚੋਣ ਕਰਨ ਲੱਗ ਪਏ ਹਨ। ਜਿਸ ਲਈ ਅਸੀਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਸੀ।


Share