ਭਾਰਤੀਆਂ ਦਾ ਅਮਰੀਕੀ ਅਰਥਵਿਵਸਥਾ ‘ਚ ਵੱਡਾ ਯੋਗਦਾਨ

ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਸੰਗੀਤਕਾਰ ਸਿਧਾਰਥ ਖੋਸਲਾ ਨੇ ਕਿਹਾ ਕਿ ਪਰਵਾਸੀ, ਅਮਰੀਕੀ ਸਮਾਜ ਦੀ ਰੀਢ ਹਨ ਅਤੇ ਅਰਥਵਿਵਸਥਾ ਵਿਚ ਉਨ੍ਹਾਂ ਦਾ ਕਾਫੀ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗਰੇਸ਼ਨ ਨੀਤੀ ਵਿਚ ਦੂਰ ਦ੍ਰਿਸ਼ਟੀ ਦੀ ਕਮੀ ਹੈ ਅਤੇ ਇਹ ਦੇਸ਼ ਨੂੰ ਪਿੱਛੇ ਲੈ ਜਾਵੇਗੀ। ਸੰਗੀਤਕਾਰ-ਗਾਇਕ ਦੇ ਮਾਤਾ-ਪਿਤਾ 1976 ਵਿਚ ਅਮਰੀਕਾ ਆ ਕੇ ਵੱਸੇ ਸੀ। ਖੋਸਲਾ ਨੇ ਟੀਵੀ ਅਤੇ ਫ਼ਿਲਮ ਦੇ ਲਈ ਸੰਗੀਤ ਬਣਾਉਂਦੇ ਹੋਏ ਖੁਦ ਦੇ ਲਈ ਇਕ ਅਹਿਮ ਜਗ੍ਹਾ ਬਣਾ ਲਈ ਹੈ।
ਖੋਸਲਾ ਨੇ ਲਾਸ ਏਂਜਲਸ ਤੋਂ ਫ਼ੋਨ ‘ਤੇ ਦੱਸਿਆ, ਮੇਰੇ ਹਿਸਾਬ ਨਾਲ ਟਰੰਪ ਦੀ ਨੀਤੀਆਂ ਬੇਹੱਦ ਪਿੱਛੇ ਲਿਜਾਣ ਵਾਲੀਆਂ ਹਨ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਸਫਲਤਾ ਦੀ ਮੁੱਖ ਵਜ੍ਹਾ ਬਾਹਰ ਤੋਂ ਆਏ ਲੋਕ ਹਨ। ਸਿਮਾਲ ਦੇ ਲਈ ਅਮਰੀਕਾ ਨੂੰ ਹੀ ਯੂਰਪ, ਅਫ਼ਰੀਕਾ, ਭਾਰਤ ਅਤੇ ਹੋਰ ਤਮਾਮ ਜਗ੍ਹਾ ਤੋਂ ਆਏ ਲੋਕਾਂ ਨੇ ਵਸਾਇਆ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ।
ਜਨਵਰੀ ਵਿਚ ਡੋਨਾਲਡ ਟਰੰਪ ਨੇ ਅਪਣੇ ਕਾਰਜਕਾਰੀ ਹੁਕਮ ਦੁਆਰਾ ਸੱਤ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਈਰਾਨ, ਇਰਾਕ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਦੇ ਲੋਕਾਂ ਦੇ ਅਮਰੀਕਾ ਵਿਚ ਐਂਟਰੀ ‘ਤੇ 90 ਦਿਨਾਂ ਦੇ ਲਈ ਪਾਬੰਦੀ ਲਗਾ ਦਿੱਤੀ ਸੀ। ਲੇਕਿਨ ਸੰਘੀ ਅਦਾਲਤ ਨੇ ਇਸ ਕਾਰਜਕਾਰੀ ਆਦੇਸ਼ ‘ਤੇ ਰੋਕ ਲਗਾ ਦਿੱਤੀ ਸੀ। 6 ਮਾਰਚ ਨੂੰ ਡੋਨਾਲਡ ਟਰੰਪ ਨੇ ਇਕ ਦੂਜਾ ਆਦੇਸ਼ ਪਾਸ ਕੀਤਾ। ਇਸ ਵਿਚ ਇਰਾਕ ਨੂੰ ਬੈਨ ਵਾਲੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
There are no comments at the moment, do you want to add one?
Write a comment