ਭਾਜਪਾ ਕਰ ਰਹੀ ਹੈ ਸੰਵਿਧਾਨ ਦਾ ਨਿਰਾਦਰ; ਮਹਿਬੂਬਾ ਮੁਫ਼ਤੀ ਨੇ ਲਾਇਆ ਦੋਸ਼

77
Share

ਸ੍ਰੀਨਗਰ, 29 ਦਸੰਬਰ (ਪੰਜਾਬ ਮੇਲ)- ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਪੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਗੁਪਕਾਰ ਗੱਠਜੋੜ ਦੇਸ਼ ਦੇ ਸੰਵਿਧਾਨ ਦੇ ਦਾਇਰੇ ਅੰਦਰ ਰਹਿ ਕੇ ਜੰਮੂ-ਕਸ਼ਮੀਰ ਦਾ ‘ਵਿਸ਼ੇਸ਼ ਰਾਜ’ ਦਾ ਰੁਤਬਾ ਬਹਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਖੇਤੀ ਕਾਨੂੰਨਾਂ, ਜਿਸ ਖ਼ਿਲਾਫ਼ ਕਿਸਾਨਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ, ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਵੀ ਕੀਤੀ। ਇੱਥੇ ਇੱਕ ਸਮਾਗਮ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ, ‘ਸਰਕਾਰ ਨੇ ਕਿਸਾਨਾਂ ਲਈ ਖੇਤੀ ਕਾਨੂੰਨ ਲਿਆਂਦੇ ਹਨ ਪਰ ਕਿਸਾਨ ਕਹਿਰ ਦੀ ਠੰਢ ’ਚ ਸੜਕਾਂ ’ਤੇ ਵਿਰੋਧ ਕਰ ਰਹੇ ਹਨ। ਜੇਕਰ ਕਿਸਾਨਾਂ ਨੂੰ ਕਾਨੂੰਨ ਮਨਜ਼ੂਰ ਨਹੀਂ ਤਾਂ ਕੀ ਉਹ ਕਿਸਾਨਾਂ ਲਈ ਲਾਹੇਵੰਦ ਹੋ ਸਕਦੇ ਹਨ। ਜੇਕਰ ਕਾਨੂੰਨ ਲੋਕਾਂ ਨੂੰ ਮਨਜ਼ੂਰ ਨਹੀਂ ਹਨ, ਤਾਂ ਤੁਸੀਂ ਸੰਵਿਧਾਨ ਦਾ ਨਿਰਾਦਰ ਕਰ ਰਹੇ ਹੋ।’ ਉਨ੍ਹਾਂ ਨੇ ਕੇਂਦਰ ’ਤੇ ਇਹ ਵੀ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਵਾਲਾ ਦਰਜਾ ਕਰਕੇ ਉਸ ਨੇ ਸੰਵਿਧਾਨ ਦਾ ਨਿਰਾਦਰ ਕੀਤਾ ਗਿਆ ਹੈ।

Share