PUNJABMAILUSA.COM

ਭਾਈ ਅਜਨਾਲਾ ਨੇ ਛੱਡੀ ਸਰਬੱਤ ਖਾਲਸਾ ਵੱਲੋਂ ਮਿਲੀ ਜਥੇਦਾਰੀ

 Breaking News

ਭਾਈ ਅਜਨਾਲਾ ਨੇ ਛੱਡੀ ਸਰਬੱਤ ਖਾਲਸਾ ਵੱਲੋਂ ਮਿਲੀ ਜਥੇਦਾਰੀ

ਭਾਈ ਅਜਨਾਲਾ ਨੇ ਛੱਡੀ ਸਰਬੱਤ ਖਾਲਸਾ ਵੱਲੋਂ ਮਿਲੀ ਜਥੇਦਾਰੀ
November 13
19:50 2017

ਅਜਨਾਲਾ, 13 ਨਵੰਬਰ (ਪੰਜਾਬ ਮੇਲ)- ਕਰੀਬ ਦੋ ਸਾਲ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਇੱਥੇ ਸੰਗਤ ਵੱਲੋਂ ਮਿਲੀ ਜ਼ਿੰਮੇਵਾਰੀ ਛੱਡਣ ਦਾ ਐਲਾਨ ਕਰ ਦਿੱਤਾ। ਆਪਣੀ ਸਰਪ੍ਰਸਤੀ ਵਿੱਚ ਚੱਲ ਰਹੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ ਜਿਸ ਆਸ ਨਾਲ ਸਰਬੱਤ ਖਾਲਸਾ ਨੇ ਉਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਸੀ, ਉਸ ਸੇਵਾ ਨੂੰ ਸੰਗਤ ਦੀਆਂ ਆਸਾਂ ਅਨੁਸਾਰ ਨਿਭਾਉਣ ਤੋਂ ਉਹ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ‘‘ਮੈਂ ਆਪਣੀਆਂ ਊਣਤਾਈਆਂ, ਅਣਗਹਿਲੀਆਂ ਅਤੇ ਆਪਣੀ ਯੋਗਤਾ ਨਾ ਸਮਝਦਿਆਂ ਸੰਗਤ ਵੱਲੋਂ ਦਿੱਤੀ ਜ਼ਿੰਮੇਵਾਰੀ ਛੱਡ ਰਿਹਾ ਹਾਂ ਅਤੇ ਸੰਗਤ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਜਗ੍ਹਾ ਨਵਾਂ ਜਥੇਦਾਰ ਨਿਯੁਕਤ ਕਰ ਸਕਦੀ ਹੈ ਕਿਉਂਕਿ ਇਹ ਹੱਕ ਸਰਬੱਤ ਖਾਲਸਾ ਅਤੇ ਸਮੁੱਚੇ ਪੰਥ ਦਾ ਹੈ।’’ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਬਾਕੀ ਮੁਤਵਾਜ਼ੀ ਜਥੇਦਾਰਾਂ ਨੇ ਕੋਈ ਮੀਟਿੰਗ ਕੀਤੀ ਤਾਂ ਉਹ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਸਿੱਖ ਰਾਜਨੀਤੀ ਦਾ ਸਰਗਰਮ ਕੇਂਦਰ ਬਣਿਆ ਹੋਇਆ ਸੀ। ਭਾਈ ਅਜਨਾਲਾ ਨੂੰ ਮਨਾਉਣ ਲਈ ਬੀਤੇ ਦਿਨਾਂ ਤੋਂ ਗੁਰਮਤਿ ਵਿਦਿਆਲਾ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਤੇ ਵੱਸਣ ਸਿੰਘ ਜ਼ੱਫਰਵਾਲ ਸਮੇਤ ਹੋਰ ਸਿੱਖ ਆਗੂ ਪਹੁੰਚਦੇ ਰਹੇ, ਜਿਨ੍ਹਾਂ ਦੀਆਂ ਭਾਈ ਅਮਰੀਕ ਸਿੰਘ ਨਾਲ ਗੁਪਤ ਮੀਟਿੰਗਾਂ ਵੀ ਹੋਈਆਂ। ਭਾਈ ਅਜਨਾਲਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਚੱਬੇ ਦੀ ਧਰਤੀ ’ਤੇ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਸੰਗਤ ਨੂੰ ਉਸ ਵੇਲੇ ਥਾਪੇ ਗਏ ਜਥੇਦਾਰਾਂ ਪਾਸੋਂ ਕਈ ਆਸਾਂ ਸਨ, ਜੋ ਦੋ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਪੂਰੀਆਂ ਨਹੀਂ ਹੋ ਸਕੀਆਂ। ਭਾਈ ਅਜਨਾਲਾ ਨੇ ਸਭ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਸਰਬੱਤ ਖਾਲਸਾ ਵਾਲੇ ਜਥੇਦਾਰ ਕੌਮ ਨੂੰ ਕੋਈ ਨਵੀਂ ਸੇਧ ਵੀ ਨਹੀਂ ਦੇ ਸਕੇ। ਪਤਾ ਲੱਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਪੰਥਕ ਮਸਲਿਆਂ ਵਿੱਚ ਭਾਈ ਅਜਨਾਲਾ ਦਾ ਬਾਕੀ ਜਥੇਦਾਰਾਂ ਨਾਲ ਵਿਰੋਧ ਚਲਦਾ ਰਿਹਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article