PUNJABMAILUSA.COM

ਬੱਬਰ ਖਾਲਸਾ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ

 Breaking News

ਬੱਬਰ ਖਾਲਸਾ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ

ਬੱਬਰ ਖਾਲਸਾ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ
October 05
21:44 2018

ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਵਿਦੇਸ਼ਾਂ ਵਿੱਚ ਵੱਖਵਾਦੀ ਗਤੀਵਿਧੀਆਂ ’ਚ ਸਰਗਰਮ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਨੂੰ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ ਦਿੱਤਾ ਹੈ। ਰਿਪੋਰਟ ਅਨੁਸਾਰ ਬੱਬਰ ਖਾਲਸਾ ਵੱਲੋਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕਤਲ, ਬੰਬ ਧਮਾਕੇ ਤੇ ਹੋਰ ਅਜਿਹੀਆਂ ਗਤੀਵਿਧੀਆਂ ਕਰਨ ਕਾਰਨ ਅਮਰੀਕੀ ਹਿੱਤਾਂ ਨੂੰ ਖਤਰਾ ਹੈ।
ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਐਲਾਨੀ ਨਵੀਂ ਕੌਮੀ ਨੀਤੀ ਜਿਸ ਵਿੱਚ ਅਤਿਵਾਦ ਨਾਲ ਨਜਿੱਠਣ ਸਬੰਧੀ ਜ਼ਿਕਰ ਹੈ, ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਭਾਰਤ ਵਿੱਚ ਹਿੰਸਕ ਕਾਰਵਾਈਆਂ ਰਾਹੀਂ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਦੀ ਇਛੁੱਕ ਹੈ। ਇਹ ਭਾਰਤ ਵਿੱਚ ਅਤੇ ਹੋਰ ਥਾਵਾਂ ਉੱਤੇ ਵੱਡੇ ਅਤਿਵਾਦੀ ਹਮਲੇ ਕਰਨ ਲਈ ਜਿੰਮੇਵਾਰ ਹੈ, ਜਿਨ੍ਹਾਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਟਰੰਪ ਪ੍ਰਸ਼ਾਸਨ ਦੀ ਕੌਮੀ ਨੀਤੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿੱਧੇ ਤੌਰ ਉੱਤੇ ਨਾਂਅ ਆਉਣਾ ਇਸ ਕਰਕੇ ਅਹਿਮ ਹੈ, ਕਿਉਂਕਿ ਉੱਤਰੀ ਅਮਰੀਕਾ ਵਿੱਚ ਬੱਬਰ ਖਾਲਸਾ ਦਾ ਵੱਡਾ ਆਧਾਰ ਮੰਨਿਆ ਜਾਂਦਾ ਹੈ। ਅਮਰੀਕਾ, ਭਾਰਤ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਉੱਤੇ ਪਹਿਲਾਂ ਹੀ ਪਾਬੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਉੱਤੇ ਪਾਬੰਦੀ ਲਾਉਣ ਲਈ ਪਿਛਲੇ ਮਹੀਨਿਆਂ ਵਿੱਚ ਭਾਰਤ ਸਰਕਾਰ ਵੱਲੋਂ ਵੱਖਵਾਦੀ ਸਿੱਖਾਂ ਵੱਲੋਂ ਅਮਰੀਕਾ ਦੀ ਧਰਤੀ ਤੋਂ ਭਾਰਤ ਵਿਰੁੱਧ ਗਤੀਵਿਧੀਆਂ ਚਲਾਉਣ ਦਾ ਮੁੱਦਾ ਅਮਰੀਕਾ ਕੋਲ ਮੁੱਦਾ ਉਠਾਇਆ ਸੀ।
ਅਮਰੀਕਾ ਵੱਲੋਂ ਤਿਆਰ ਕੀਤੀ ਕੌਮੀ ਨੀਤੀ ਵਿੱੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਦੁਨੀਆਂ ਵਿੱਚ ਅਨੇਕਾਂ ਇਨਕਲਾਬੀ, ਕੌਮਵਾਦੀ, ਵੱਖਵਾਦੀ ਲਹਿਰਾਂ ਚੱਲ ਰਹੀਆਂ ਹਨ। ਇਨ੍ਹਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਅਤਿਵਾਦੀ ਗਤੀਵਿਧੀਆਂ ਤੇ ਸਮਾਜ ਵਿੱਚ ਦਹਿਸ਼ਤ ਫੈਲਾਉੂ ਗਤੀਵਿਧੀਆਂ ਕਾਰਨ ਆਮ ਤੌਰ ਉੱਤੇ ਅਮਰੀਕੀ ਹਿੱਤ ਪ੍ਰਭਾਵਿਤ ਹੁੰਦੇ ਹਨ। ਇਹ ਜਥੇਬੰਦੀਆਂ ਭਾਵੇਂ ਸਿੱਧੇ ਤੌਰ ਉੱਤੇ ਅਮਰੀਕੀ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਕਰਦੀਆਂ ਹਨ ਪਰ ਇਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਅਤਿਵਾਦੀ ਗਤੀਵਿਧੀਆਂ ਕਾਰਨ ਅਮਰੀਕੀ ਹਿੱਤ ਦਾਅ ਉੱਤੇ ਲੱਗ ਜਾਂਦੇ ਹਨ। ਬੱਬਰ ਖਾਲਸਾ ਤੋਂ ਇਲਾਵਾ ਨੌਰਦਿਕ ਰਜ਼ਿਸਟੈਂਸ ਮੂਵਮੈਂਟ, ਨਿਊ ਨਾਜ਼ੀ ਐਕਸ਼ਨ ਗਰੁੱਪ ਵੀ ਉਨ੍ਹਾਂ ਜਥੇਬੰਦੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਤੋਂ ਅਮਰੀਕੀ ਹਿੱਤਾਂ ਨੂੰ ਖਤਰਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article