ਬੱਚਿਆਂ ਵੱਲੋਂ ਮਦਰਜ਼ ਡੇ ‘ਤੇ ਕਰਮਨ ਵਿਖੇ ਹੋਇਆ ਵਿਸ਼ੇਸ਼ ਸਮਾਗਮ

ਫਰਿਜ਼ਨੋ, 11 ਮਈ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਗੁਰਦੁਆਰਾ ਅਨੰਦਗੜ ਸਾਹਿਬ, ਕਰਮਨ ਸ਼ਹਿਰ ਵਿਖੇ ‘ਮਦਰਜ਼ ਡੇ’ ਨੂੰ ਇੱਥੋਂ ਦੇ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਛੋਟੇ ਬੱਚਿਆਂ ਨੇ ਆਪਣੀਆਂ ਮਾਂਵਾਂ ਲਈ ਅਰਦਾਸਾਂ ਕੀਤੀਆਂ ਅਤੇ ਤੋਹਫੇ ਦੇ ਰੂਪ ਵਿਚ ਸਟੇਜ ਤੋਂ ਗੁਰਬਾਣੀ ਕੀਰਤਨ ਕਰਕੇ ਸੁਣਾਇਆ। ਇਸ ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਵਿਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਕੀਰਤਨ ਕੀਤਾ। ਇਸ ਤੋਂ ਬਾਅਦ ਸਮੁੱਚਾ ਸਮਾਗਮ ਬਹੁਤ ਸਾਰੇ ਵੱਖ-ਵੱਖ ਗਰੁੱਪਾਂ ‘ਚ ਬੱਚਿਆਂ ਵੱਲੋਂ ਕੀਰਤਨ ਅਤੇ ਵਿਚਾਰਾਂ ਕਰਕੇ ਰੂਹਾਨੀ ਬਣਾਇਆ ਗਿਆ। ਇਸ ਸਮੇਂ ਸਟੇਜ ਸੰਚਾਲਨ ਦੀ ਸੇਵਾ ਵੀ ਬੱਚਿਆਂ ਵਿਚੋਂ ਬੱਚੀ ਕਿਰਨ ਕੌਰ ਨੇ ਬਾਖੂਬੀ ਨਿਭਾਈ। ਜਦਕਿ ‘ਮਦਰਜ਼ ਡੇ’ ਦੇ ਇਤਿਹਾਸ ਬਾਰੇ ਸ. ਗੁਰਤੇਜ ਸਿੰਘ ਧਾਲੀਵਾਲ ਨੇ ਸੰਗਤਾਂ ਨਾਲ ਸਾਂਝ ਪਾਈ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ।
There are no comments at the moment, do you want to add one?
Write a comment