PUNJABMAILUSA.COM

ਬੰਦ ਹੋਣਗੇ ‘ਨਿਰ-ਆਧਾਰ’ ਬੈਂਕ ਖ਼ਾਤੇ: ਰਿਜ਼ਰਵ ਬੈਂਕ

 Breaking News

ਬੰਦ ਹੋਣਗੇ ‘ਨਿਰ-ਆਧਾਰ’ ਬੈਂਕ ਖ਼ਾਤੇ: ਰਿਜ਼ਰਵ ਬੈਂਕ

ਬੰਦ ਹੋਣਗੇ ‘ਨਿਰ-ਆਧਾਰ’ ਬੈਂਕ ਖ਼ਾਤੇ: ਰਿਜ਼ਰਵ ਬੈਂਕ
October 22
05:08 2017

ਮੁੰਬਈ, 22 ਅਕਤੂਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ ਨੰਬਰ ‘ਆਧਾਰ’ ਨੂੰ ਬੈਂਕ ਖ਼ਾਤਿਆਂ ਨਾਲ ਜੋੜਿਆ ਜਾਣਾ ਜ਼ਰੂਰੀ ਹੈ। ਬੈਂਕ ਨੇ ਇਹ ਸਫ਼ਾਈ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਦਿੱਤੀ, ਜਿਨ੍ਹਾਂ ਵਿੱਚ ਇਕ ਸੂਚਨਾ ਅਧਿਕਾਰ (ਆਰਟੀਆਈ) ਅਰਜ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਰਬੀਆਈ ਨੇ ਬੈਂਕ ਖ਼ਾਤਿਆਂ ਨੂੰ ਆਧਾਰ ਨਾਲ ਲਾਜ਼ਮੀ ਜੋੜਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ। ਬੈਂਕ ਨੇ ਮੁੜ ਕਿਹਾ ਹੈ ਕਿ ਆਧਾਰ ਨਾਲ ਨਾ ਜੋੜੇ ਜਾਣ ਵਾਲੇ ਬੈਂਕ ਖ਼ਾਤਿਆਂ ਨੂੰ ਆਗਾਮੀ 31 ਦਸੰਬਰ ਤੋਂ ਬਾਅਦ ਜਾਮ ਕਰ ਦਿੱਤਾ ਜਾਵੇਗਾ। ਗ਼ੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਜੂਨ ਵਿੱਚ ਬੈਂਕ ਖ਼ਾਤੇ ਖੋਲ੍ਹਣ ਅਤੇ 50 ਹਜ਼ਾਰ ਰੁਪਏ ਜਾਂ ਵੱਧ ਦੇ ਵਿੱਤੀ ਲੈਣ-ਦੇਣ ਲਈ ਆਧਾਰ ਨੰਬਰ ਲਾਜ਼ਮੀ ਕਰ ਦਿੱਤਾ ਸੀ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਮੌਜੂਦਾ ਬੈਂਕ ਖ਼ਾਤੇਦਾਰਾਂ ਨੂੰ 31 ਦਸੰਬਰ, 2017 ਤੱਕ ਆਪਣਾ ਆਧਾਰ ਨੰਬਰ ਆਪਣੇ ਬੈਂਕਾਂ ਨੂੰ ਮੁਹੱਈਆ ਕਰਾਉਣ ਦੀ ਹਦਾਇਤ ਦਿੱਤੀ ਗਈ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਖ਼ਾਤੇ ਜਾਮ ਕਰ ਦਿੱਤੇ ਜਾਣਗੇ। ਗ਼ੌਰਤਲਬ ਹੈ ਕਿ ਬੀਤੇ ਦਿਨੀਂ ਇਕ ਆਰਟੀਆਈ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਆਰਬੀਆਈ ਨੇ ‘ਹਾਲੇ ਆਧਾਰ ਤੇ ਬੈਂਕ ਖ਼ਾਤਿਆਂ ਦਾ ਲਿੰਕ ਲਾਜ਼ਮੀ ਬਣਾਉਣ ਲਈ ਕੋਈ ਹਦਾਇਤ’ ਜਾਰੀ ਨਹੀਂ ਕੀਤੀ। ਇਹ ਵੀ ਦੱਸਣਯੋਗ ਹੈ ਕਿ ਕੇਂਦਰੀ ਬਜਟ 2017 ਵਿੱਚ ਪਹਿਲਾਂ ਹੀ ਆਧਾਰ ਨੰਬਰ ਅਤੇ ਆਮਦਨ ਕਰ ਵਿਭਾਗ ਦੇ ਪੱਕੇ ਖ਼ਾਤਾ ਨੰਬਰ (ਪੈਨ) ਨੂੰ ਆਪਸ ਵਿੱਚ ਜੋੜਨਾ ਲਾਜ਼ਮੀ ਕਰ ਦਿੱਤਾ ਗਿਆ ਸੀ ਤਾਂ ਕਿ ਕੋਈ ਵਿਅਕਤੀ ਕਰ ਚੋਰੀ ਦੇ ਮਕਸਦ ਨਾਲ ਇਕ ਤੋਂ ਵੱਧ ਜਾਂ ਫ਼ਰਜ਼ੀ
ਪੈਨ ਨੰਬਰਾਂ ਦਾ ਇਸਤੇਮਾਲ ਨਾ ਕਰ ਸਕੇ। ਸਰਕਾਰ ਵੱਲੋਂ ਮਨੀ ਲਾਂਡਰਿੰਗ (ਰਿਕਾਰਡ ਸੰਭਾਲ) ਨਿਯਮ, 2005 ਵਿੱਚ ਸੋਧ ਨੂੰ ਨੋਟੀਫਾਈ ਕਰਦਿਆਂ ਆਮ ਲੋਕਾਂ, ਕੰਪਨੀਆਂ ਤੇ ਭਾਈਵਾਲੀ ਫਰਮਾਂ ਲਈ ਪੈਨ ਨਾਲ ਅਤੇ 50 ਹਜ਼ਾਰ ਰੁਪਏ ਜਾਂ ਵੱਧ ਦੇ ਵਿੱਤੀ ਲੈਣ-ਦੇਣ ਵਾਸਤੇ ਆਧਾਰ ਨੰਬਰ ਦੇਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਕਿ ਵੱਖ-ਵੱਖ ਜਾਅਲਸਾਜ਼ੀਆਂ ਨੂੰ ਰੋਕਿਆ ਜਾ ਸਕੇ।
ਰਾਸ਼ਨ ਲਈ ਆਧਾਰ ਜ਼ਰੂਰੀ ਨਹੀਂ: ਜਮਸ਼ੇਦਪੁਰ: ਝਾਰਖੰਡ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ ਰਾਸ਼ਨ ਡਿੱਪੂਆਂ ਤੋਂ ਅਨਾਜ ਲੈਣ ਲਈ ਆਧਾਰ ਜ਼ਰੂਰੀ ਨਹੀਂ ਹੈ। ਇਹ ਕਦਮ ਇਸ ਮਾਮਲੇ ਵਿੱਚ ਇਕ 11-ਸਾਲਾ ਬੱਚੀ ਦੇ ਭੁੱਖ ਕਾਰਨ ਮੌਤ ਦੇ ਮੂੰਹ ਜਾ ਪੈਣ ਤੋਂ ਬਾਅਦ ਚੁੱਕਿਆ ਗਿਆ ਹੈ। ਸੂਬੇ ਦੇ ਖ਼ੁਰਾਕ ਮੰਤਰੀ ਸਰਯੂ ਰਾਏ ਨੇ ਇਥੇ ਕਿਹਾ, ‘‘ਆਧਾਰ (ਰਾਸ਼ਨ ਲੈਣ ਲਈ) ਜ਼ਰੂਰੀ ਨਹੀਂ ਹੈ। ਅਨਾਜ ਲਈ ਕੋਈ ਵੀ ਪਛਾਣ ਪੱਤਰ ਸਮੇਤ ਡਰਾਈਵਰ ਲਾਇਸੈਂਸ, ਵੋਟਰ ਪਛਾਣ ਪੱਤਰ ਜਾਂ ਕੋਈ ਵਿਸ਼ੇਸ਼ ਕਾਰਡ ਵਰਤਿਆ ਜਾ ਸਕਦਾ ਹੈ।’’
ਕੀ ਕਿਹਾ ਆਰਬੀਆਈ ਨੇ
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ‘‘ਰਿਜ਼ਰਵ ਬੈਂਕ ਸਾਫ਼ ਕਰਦਾ ਹੈ ਕਿ ਪਹਿਲੀ ਜੂਨ, 2017 ਨੂੰ ਸਰਕਾਰੀ ਗਜ਼ਟ ਵਿੱਚ ਨਸ਼ਰ ਕੀਤੇ ਗਏ ਮਨੀ ਲਾਂਡਰਿੰਗ (ਰਿਕਾਰਡ ਸੰਭਾਲ) ਦੂਜੀ ਸੋਧ ਨਿਯਮ, 2017 ਮੁਤਾਬਕ, ਜਿਥੇ ਵੀ ਲਾਗੂ ਹੋਵੇ, ਆਧਾਰ ਨੰਬਰ ਨੂੰ ਬੈਂਕ ਖ਼ਾਤਿਆਂ ਨਾਲ ਜੋੜਿਆ ਜਾਣਾ ਲਾਜ਼ਮੀ ਹੈ।’’ ਬਿਆਨ ਮੁਤਾਬਕ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨਾ ਕਾਨੂੰਨਨ ਜ਼ਰੂਰੀ ਹੈ ਅਤੇ ਬੈਂਕਾਂ ਨੂੰ ਇਸ ਮੁਤੱਲਕ ਹੋਰ ਕਿਸੇ ਹਦਾਇਤ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article