ਬੰਦੂਕਧਾਰੀ ਨੂੰ ਵਾਲਮਾਰਟ ਪਾਰਕਿੰਗ ਲਾਟ ਕਲੋਵਸ ਵਿਖੇ ਪੁਲਿਸ ਨੇ ਮਾਰੀ ਗੋਲੀ

455
Share

ਕਲੋਵਿਸ, 2 ਸਤੰਬਰ (ਨੀਟਾ ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਦੇ ਵਾਲਮਾਰਟ ਸਟੋਰ ‘ਚ ਰਾਤੀਂ ਡੇਢ ਵਜੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇੱਕ ਬੰਦੂਕਧਾਰੀ ਨੌਜਵਾਨ ਨੂੰ ਸਟੋਰ ਪਾਰਕਿੰਗ ਲਾਟ ‘ਚ ਘੁੰਮਦੇ ਵੇਖਿਆ ਗਿਆ। ਕਲੋਵਿਸ ਪੁਲਿਸ ਲੁਟੇਨਿਟ ਜਿੰਮ ਮੋਰੇਨੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲੋਵਿਸ ਪੁਲਿਸ ਅਫਸਰ ਨੇ ਇੱਕ ਬੰਦੂਕਧਾਰੀ ਨੌਜਵਾਨ ਨੂੰ ਹਰਿੰਡਨ ਐਵੇਨਿਊ ‘ਤੇ ਸਥਿਤ ਵਾਲਮਾਰਟ ਸਟੋਰ ਦੀ ਪਾਰਕਿੰਗ ਲਾਟ ‘ਚ ਵੇਖਿਆ, ਜਦੋਂ ਉਸਨੂੰ ਹੱਥ ਉਪਰ ਕਰਨ ਲਈ ਕਿਹਾ, ਤਾਂ ਉਸਨੇ ਪੁਲਿਸ ਅਫਸਰ ਉੱਪਰ ਬੰਦੂਕ ਤਾਣ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਬੰਦੂਕਧਾਰੀ ਨੌਜਵਾਨ ਪੁਲਿਸ ਗੋਲੀ ਨਾਲ ਮਾਰਿਆ ਗਿਆ। ਪਿੱਛੋਂ ਇਸ ਨੌਜਵਾਨ ਦੀ ਪਛਾਣ ਨਿਕਸਨ ਫਰੇਜ਼ਰ (26) ਕਲੋਵਿਸ ਨਿਵਾਸੀ ਵਜੋਂ ਹੋਈ ਹੈ। ਕਲੋਵਿਸ ਪੁਲਿਸ ਇਸ ਸਮੇਂ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਜ਼ਿਆਦਾ ਡਿਟੇਲ ‘ਚ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਹਾਲੇ ਪੂਰੇ ਮਾਮਲੇ ਨੂੰ ਡੂੰਘਾਈ ਨਾਲ ਖੰਘਾਲ ਰਹੀ ਹੈ।


Share