PUNJABMAILUSA.COM

ਬੰਗਲਾਦੇਸ਼ ਦਾ ਪਹਿਲਾ ਹਿੰਦੂ ਜੱਜ ਇਤਿਹਾਸਕ ਫੈਸਲੇ ਮਗਰੋਂ ਫੋਰਸਡ ਲੀਵ ‘ਤੇ ਜਾਣ ਲਈ ਕੀਤਾ ਮਜਬੂਰ

ਬੰਗਲਾਦੇਸ਼ ਦਾ ਪਹਿਲਾ ਹਿੰਦੂ ਜੱਜ ਇਤਿਹਾਸਕ ਫੈਸਲੇ ਮਗਰੋਂ ਫੋਰਸਡ ਲੀਵ ‘ਤੇ ਜਾਣ ਲਈ ਕੀਤਾ ਮਜਬੂਰ

ਬੰਗਲਾਦੇਸ਼ ਦਾ ਪਹਿਲਾ ਹਿੰਦੂ ਜੱਜ ਇਤਿਹਾਸਕ ਫੈਸਲੇ ਮਗਰੋਂ ਫੋਰਸਡ ਲੀਵ ‘ਤੇ ਜਾਣ ਲਈ ਕੀਤਾ ਮਜਬੂਰ
October 06
13:35 2017

ਢਾਕਾ, 6 ਅਕਤੂਬਰ (ਪੰਜਾਬ ਮੇਲ)–ਬੰਗਲਾਦੇਸ਼ ਮੀਡੀਆ ਵਿਚ ਦੇਸ਼ ਦਾ ਪਹਿਲੇ ਹਿੰਦੂ ਮੁੱਖ ਜੱਜ ਸੁਰਖੀਆਂ ਵਿਚ ਹੈ ਤੇ ਇਸ ਦਾ ਕਾਰਨ ਉਨ੍ਹਾਂ ਦਾ ਇਕ ਮਹੀਨੇ ਦੀ ਛੁੱਟੀ ਉੱਤੇ ਜਾਣਾ ਹੈ। ਸੂਤਰਾਂ ਮੁਤਾਬਕ ਸਰਕਾਰ ਵਿਰੁੱਧ ਸਿਰਫ ਇਕ ਇਤਿਹਾਸਿਕ ਫੈਸਲਾ ਲੈਣ ਮਗਰੋਂ ਉਨ੍ਹਾਂ ਨੂੰ ਫੋਰਸਡ ਲੀਵ ਜਾਂ ਛੁੱਟੀ ਜਾਣ ਲਈ ਮਜ਼ਬੂਰ ਕੀਤਾ ਗਿਆ ਹੈ।
ਇਕ ਨਿਊਜ਼ ਏਜੰਸੀ ਮੁਤਾਬਕ ਬੰਗਲਾ ਦੇਸ਼ ਦੇ ਕਾਨੂੰਨ ਮੰਤਰੀ ਅਨੀਸੁਲ ਹੱਕ ਨੇ ਅਜਿਹੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਸਟਿਸ ਸਿਨਹਾ ਦੀ ਗੈਰ ਮੌਜੂਦਗੀ ਦਾ 16ਵੀਂ ਸੰਵਿਧਾਨਕ ਸੋਧ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਬੀਮਾਰ ਹੋਣ ਕਾਰਨ ਲੰਬੀ ਛੁੱਟੀ ਗਏ ਹਨ। ਬੰਗਲਾ ਦੇਸ਼ ਸੁਪਰੀਮ ਕੋਰਟ ਦੇ ਬਾਰ ਐਸੋਸੀਏਸ਼ਨ ਦੇ ਮੁਖੀ ਜੋਇਨੁਲ ਆਬੇਦਿਨ ਨੇ ਦਾਅਵਾ ਕੀਤਾ ਕਿ ਜਸਟਿਸ ਸਿਨਹਾ ਨੂੰ ਛੁੱਟੀ ਜਾਣ ਲਈ ਮਜ਼ਬੂਰ ਕੀਤਾ ਗਿਆ ਹੈ। ਜਸਟਿਸ ਸੁਰਿੰਦਰ ਕੁਮਾਰ ਸਿਨਹਾ ਬੰਗਲਾ ਦੇਸ਼ ਦੇ ਪਹਿਲੇ ਹਿੰਦੂ ਮੁਖ ਜੱਜ ਹਨ। ਉਨ੍ਹਾਂ ਨੇ 17 ਜਨਵਰੀ 2015 ਨੂੰ ਬੰਗਲਾ ਦੇਸ਼ ਦੇ ਚੀਫ ਜਸਟਿਸ ਦਾ ਅਹੁਦਾ ਸੰਭਾਲਿਆ ਸੀ।
ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 16ਵੀਂ ਸੰਵਿਧਾਨਕ ਸੋਧ ਨਾਲ ਸੁਪਰੀਮ ਕੋਰਟ ਜੱਜਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਅਧਿਕਾਰ ਪਾਰਲੀਮੈਂਟ ਨੂੰ ਦਿੱਤਾ ਸੀ। ਸ਼ੇਖ ਹਸੀਨਾ ਦੀ ਆਵਾਮੀ ਲੀਗ ਨੂੰ ਬੰਗਲਾ ਦੇਸ਼ ਪਾਰਲੀਮੈਂਟ ਵਿਚ ਬਹੁਮਤ ਹਾਸਲ ਹੈ ਤੇ ਵਕੀਲਾਂ ਦਾ ਕਹਿਣਾ ਸੀ ਕਿ ਇਸ ਨਾਲ ਸੁਪਰੀਮ ਕੋਰਟ ਦੇ ਜੱਜ ਸਰਕਾਰ ਅੱਗੇ ਕਮਜ਼ੋਰ ਪੈ ਜਾਣਗੇ। ਇਸੇ ਸਾਲ ਅਗਸਤ ਵਿਚ ਜਸਟਿਸ ਸਿਨਹਾ ਦੀ ਅਗਵਾਈ ਹੇਠ ਬੰਗਲਾ ਦੇਸ਼ ਸੁਪਰੀਮ ਕੋਰਟ ਨੇ ਸਰਕਾਰ ਦੀ ਪਾਸ ਕਰਵਾਈ 16ਵੀਂ ਸੰਵਿਧਾਨਕ ਸੋਧ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ ਉਸ ਨਿਯਮ ਨੂੰ ਫਿਰ ਬਹਾਲ ਕਰ ਦਿੱਤਾ, ਜਿਸ ਹੇਠ ਚੀਫ ਜਸਟਿਸ ਦੀ ਅਗਵਾਈ ਵਾਲੀ ਸੁਪਰੀਮ ਜੁਡੀਸ਼ਲ ਕੌਂਸਲ ਹੀ ਨਿਆਂਇਕ ਕੋਡ ਆਫ ਕੰਡਕਟ ਭੰਗ ਕਰਨ ਉੱਤੇ ਕਿਸੇ ਜੱਜ ਨੂੰ ਅਹੁਦੇ ਤੋਂ ਹਟਾ ਸਕਦੀ ਹੈ। ਨਿਆਂ ਪਾਲਿਕਾ ਦੀ ਆਜ਼ਾਦੀ ਨੂੰ ਮਜ਼ਬੂਤ ਕਰਨ ਵਾਲੇ ਇਸ ਫੈਸਲੇ ਲਈ ਜਸਟਿਸ ਸਿਨਹਾ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ ਸੀ। ਇਸ ਫੈਸਲੇ ਨੂੰ ਮੁਸਲਿਮ ਬਹੁਮਤ ਵਾਲੇ ਦੇਸ਼ ਵਿਚ ਧਰਮ ਨਿਰਪੱਖ ਨਿਆਂ ਪਾਲਿਕਾ ਦੀ ਸੁਰੱਖਿਆ ਲਈ ਚੁੱਕਿਆ ਗਿਆ ਕਦਮ ਦੱਸਿਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

Read Full Article
    ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

Read Full Article
    APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

Read Full Article
    ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

Read Full Article
    ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

Read Full Article
    ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

Read Full Article