PUNJABMAILUSA.COM

ਬ੍ਰਿਟੇਨ ਵਿੱਚ ਆਈ ਐੱਸ ਵਾਈ ਐੱਫ ਉੱਤੇ ਪਾਬੰਦੀ ਖਤਮ

ਬ੍ਰਿਟੇਨ ਵਿੱਚ ਆਈ ਐੱਸ ਵਾਈ ਐੱਫ ਉੱਤੇ ਪਾਬੰਦੀ ਖਤਮ

ਬ੍ਰਿਟੇਨ ਵਿੱਚ ਆਈ ਐੱਸ ਵਾਈ ਐੱਫ ਉੱਤੇ ਪਾਬੰਦੀ ਖਤਮ
March 17
07:57 2016

1
ਲੰਡਨ, 16 ਮਾਰਚ (ਪੰਜਾਬ ਮੇਲ)- ਬ੍ਰਿਟੇਨ ਸਰਕਾਰ ਵੱਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਉੱਤੇ ਪਾਬੰਦੀ ਖਤਮ ਕਰਨ ਨੂੰ ਸਿੱਖਾਂ ਵਿੱਚ ਵੱਡੀ ਇਤਿਹਾਸਕ ਜਿੱਤ ਸਮਝਿਆ ਜਾ ਰਿਹਾ ਹੈ। 2001 ਵਿੱਚ ਖਾਲਿਸਤਾਨ ਪੱਖੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਦੋ ਹੋਰਨਾਂ ਖਾਲਿਸਤਾਨੀ ਸਿੱਖ ਜੱਥੇਬੰਦੀਆਂ ਉੱਤੇ ਪਾਬੰਦੀ ਲਾਈ ਗਈ ਸੀ, ਜਿਸ ਨੂੰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਗਿੱਲ, ਨਰਿੰਦਰਜੀਤ ਸਿੰਘ ਥਾਂਦੀ ਅਤੇ ਦਵਿੰਦਰਜੀਤ ਸਿੰਘ ਨੇ ਕਾਨੂੰਨੀ ਤੌਰ ਉੱਤੇ ਚੁਣੌਤੀ ਦਿੱਤੀ ਸੀ। ਇਸ ਕਾਨੂੰਨੀ ਚੁਣੌਤੀ ਅੱਗੇ ਝੁੱਕਦਿਆਂ ਬ੍ਰਿਟੇਨ ਸਰਕਾਰ ਨੇ ਕੱਲ੍ਹ ਹੇਠਲੇ ਸਦਨ (ਹਾਊਸ ਆਫ ਕਾਮਨਜ਼) ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਇਸ ਜੱਥੇਬੰਦੀ ਤੋਂ ਪਾਬੰਦੀ ਚੁੱਕਣ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਰੱਖਿਆ ਮੰਤਰੀ ਜੌਹਨ ਹੇਜ਼ ਨੇ ਇਸ ਬਾਰੇ ਪਾਰਲੀਮੈਂਟ ਵਿੱਚ ਪਾਬੰਦੀ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ ਐਸ ਵਾਈ ਐਫ) ਦੱਖਣ ਏਸ਼ੀਆ ਵਿੱਚ ਪੰਜਾਬ ਨੂੰ ਆਜ਼ਾਦ ਸਿੱਖ ਰਾਜ ਬਣਵਾਉਣ ਲਈ ਤੇ ਖਾਲਿਸਤਾਨ ਬਣਾਉਣ ਲਈ 1980ਵਿਆਂ ਵਿੱਚ ਹੋਂਦ ਵਿੱਚ ਆਈ ਸੀ। ਅਸੀਂ ਮੰਨਦੇ ਹਾਂ ਕਿ ਆਈ ਐਸ ਵਾਈ ਐਫ ਤੋਂ ਪਾਬੰਦੀ ਚੁੱਕਣ ਦਾ ਇਹੀ ਸਹੀ ਸਮਾਂ ਹੈ। ਇਹ ਕੋਈ ਸੌਖਾ ਫ਼ੈਸਲਾ ਨਹੀਂ ਸੀ, ਪਰ ਇਹ ਅਜਿਹੀ ਸਰਕਾਰ ਨਹੀਂ, ਜੋ ਸੌਖੇ ਕੰਮ ਕਰੇ, ਇਹ ਉਹ ਸਰਕਾਰ ਹੈ, ਜੋ ਉਹ ਕਰਦੀ ਹੈ, ਜੋ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਬੰਦੀ ਸ਼ੁਦਾ ਜੱਥੇਬੰਦੀਆਂ ਦੀ ਸੂਚੀ ਵਿੱਚੋਂ ਆਈ ਐਸ ਵਾਈ ਐਫ ਨੂੰ ਹਟਾਉਣਾ ਸਹੀ ਹੈ। ਪਾਬੰਦੀ ਹਟਾ ਦੇਣ ਦੇ ਹੁਕਮਾਂ ਨੂੰ 18 ਮਾਰਚ ਤੋਂ ਲਾਗੂ ਕੀਤਾ ਜਾਵੇਗਾ। ਪਾਰਲੀਮੈਂਟ ਵਿੱਚ ਸ਼ੈਡੋ ਗ੍ਰਹਿ ਮੰਤਰੀ ਲੇਨ ਬਰਾਊਨ ਨੇ ਕਿਹਾ ਕਿ ਆਈ ਐਸ ਵਾਈ ਐਫ ਦੇ ਸਾਬਕਾ ਮੈਂਬਰਾਂ ਨੂੰ ਇਸ ਪਾਬੰਦੀ ਨਾਲ ਬ੍ਰਿਟੇਨ ਦੀ ਨਾਗਰਿਕਤਾ ਲੈਣ ਅਤੇ ਅੰਤਰਰਾਸ਼ਟਰੀ ਸਫਰ ਸਮੇਤ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਣਮਾ ਕਰਨਾ ਪਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿੱਖ ਭਾਈਚਾਰਾ ਅਤੇ ਸਰਕਾਰ ਮਿਲ ਕੇ ਕੰਮ ਕਰਨਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 15 ਸਾਲਾਂ ਤੋਂ ਆਈ ਐਸ ਵਾਈ ਐਫ ਦੇ ਜ਼ਬਤ ਕੀਤੇ ਫੰਡ ਵਾਪਸ ਦੇ ਦਿੱਤੇ ਜਾਣ ਅਤੇ ਗ੍ਰਹਿ ਦਫਤਰ ਮੰਤਰੀ ਆਈ ਐਸ ਵਾਈ ਐਫ ਦਾ ਨਾਂਅ ਯੂਨਾਈਟਡ ਨੇਸ਼ਨਜ਼ ਅਤੇ ਯੂਰਪੀਅਨ ਯੂਨੀਅਨ ਆਰਥਿਕ ਪਾਬੰਦੀਆਂ ਦੀ ਸੂਚੀ ਵਿੱਚੋਂ ਕਢਵਾਉਣ ਲਈ ਯਤਨ ਕਰੇ। ਸ਼ੈਡੋ ਗ੍ਰਹਿ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਕਿ ਸਿੱਖ ਭਾਈਚਾਰਾ ਮਹਿਸੂਸ ਕਰਦਾ ਹੈ ਕਿ ਜੱਥੇਬੰਦੀ ਉੱਤੇ ਪਾਬੰਦੀ ਲੱਗਣਾ ਭਾਰਤੀ ਸਰਕਾਰ ਦੇ ਪ੍ਰਭਾਵ ਹੇਠ ਸੀ, ਜਦ ਕਿ ਅੱਤਵਾਦੀ ਸਰਗਰਮੀਆਂ ਦਾ ਕੋਈ ਸਬੂਤ ਸਰਕਾਰ ਕੋਲ ਨਹੀਂ ਸੀ। ਭਾਰਤੀ ਮੂਲ ਦੇ ਪਾਰਲੀਮੈਂਟ ਮੈਂਬਰ ਅਤੇ ਗ੍ਰਹਿ ਮਾਮਲਿਆਂ ਬਾਰੇ ਚੋਣ ਕਮੇਟੀ ਦੇ ਚੇਅਰਮੈਨ ਕੀਥ ਵਾਜ਼ ਨੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਨਾਂਅ ਵਿੱਚ ਸਿੱਖ ਸ਼ਬਦ ਜੁੜਿਆ ਹੋਇਆ ਹੈ, ਜੋ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਸੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਇਹ ਫੈਸਲਾ ਨਹੀਂ ਸੀ, ਬਲਕਿ ਸਿੱਖ ਜੱਥੇਬੰਦੀ ਨੇ ਖੁਦ ਇੱਕ ਕਾਮਯਾਬ ਅਰਜ਼ੀ ਦਿੱਤੀ ਹੈ। ਪਾਰਲੀਮੈਂਟ ਮੈਂਬਰ ਰੌਬ ਮੌਰਿਸ ਨੇ ਕਿਹਾ ਕਿ ਇਸ ਪਾਬੰਦੀ ਦੇ ਖਿਲਾਫ ਅਰਜ਼ੀ ਦੇਣ ਵਾਲੇ ਅਮਰੀਕ ਸਿੰਘ ਗਿੱਲ, ਨਰਿੰਦਰਜੀਤ ਸਿੰਘ ਥਾਂਦੀ ਤੇ ਦਵਿੰਦਰਜੀਤ ਸਿੰਘ ਸਿੱਧੂ ਨੂੰ ਆਈ ਐਸ ਵਾਈ ਐਫ ਉੱਤੇ ਲੱਗੀ ਪਾਬੰਦੀ ਨੇ ਸਿੱਧੇ ਜਾਂ ਅਸਿੱਧੇ ਤੌਰ ਪ੍ਰਭਾਵਿਤ ਕੀਤਾ ਹੈ। ਉਹ ਅੱਜ ਪਬਲਿਕ ਗੈਲਰੀ ਵਿੱਚ ਬੈਠੇ ਹਨ। ਸਿੱਖ ਫੈਡਰੇਸ਼ਨ ਯੂ ਕੇ ਨੇ ਗ੍ਰਹਿ ਮੰਤਰੀ ਨੂੰ ਕਾਨੂੰਨੀ ਤੌਰ ਉੱਤੇ ਲਲਕਾਰਿਆ ਹੈ ਅਤੇ ਇਹ ਫ਼ੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਹੈ। ਆਸ ਹੈ ਕਿ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਤਰੀਕੇ ਨਾਲ ਹੋਵੇਗੀ। ਇਸ ਸਬੰਧ ਵਿਚ ਭਾਈ ਅਮਰੀਕ ਸਿੰਘ ਗਿੱਲ ਨੇ ਮੀਡੀਆ ਨਾਲ ਗੱਲ ਦੌਰਾਨ ਕਿਹਾ ਕਿ ਇਹ ਸਮੁੱਚੀ ਸਿੱਖ ਕੌਮ ਦੀ ਜਿੱਤ ਹੈ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਅੱਤਵਾਦੀ ਹੋਣ ਦੇ ਲੱਗੇ ਧੱਬੇ ਨੂੰ ਉਹ ਧੋਣਾ ਚਾਹੁੰਦੇ ਸੀ। ਅਸੀਂ ਦੱਸਣਾ ਚਾਹੁੰਦੇ ਸੀ ਕਿ ਸਿੱਖ ਅੱਤਵਾਦੀ ਨਹੀਂ, ਬਲਕਿ ਆਪਣੇ ਹੱਕ ਲੈਣ, ਆਜ਼ਾਦੀ ਅਤੇ ਖਾਲਿਸਤਾਨ ਲੈਣ ਲਈ ਲੋਕਤੰਤਰਿਕ ਢੰਗ ਨਾਲ ਯਤਨ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਜਦੋ-ਜਹਿਦ ਅੱਜ ਵੀ ਜਾਰੀ ਹੈ ਅਤੇ ਸਿੱਖ ਫੈਡਰੇਸ਼ਨ ਯੂ ਕੇ ਦੇ ਸੰਵਿਧਾਨ ਵਿੱਚ ਇਸ ਮੰਗ ਨੂੰ ਖਾਸ ਤੌਰ ਉੱਤੇ ਲਿਖਿਆ ਗਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article