ਬ੍ਰਿਟੇਨ  ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਰਚਾਇਆ ਤੀਜਾ ਵਿਆਹ

150
Share

ਲੰਡਨ, 30 ਮਈ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਵੈਸਟਮਿੰਸਟਰ ਗਿਰਜਾਘਰ ਵਿਚ ਇਕ ਗੁਪਤ ਸਮਾਰੋਹ ਵਿਚ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਵਿਆਹ ਰਚਾ ਲਿਆ ਹੈ। ਸਮਾਰੋਹ ਦੇ ਆਖਰੀ ਸਮੇਂ ਮਹਿਮਾਨਾਂ ਨੂੰ ਬੁਲਾਇਆ ਗਿਆ ਅਤੇ ਵਿਆਹ ਦੀਆਂ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਜਾਨਸਨ ਦੇ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਸੀ। ਬੌਰਿਸ ਜਾਨਸਨ ਦਾ ਇਹ ਤੀਜਾ ਵਿਆਹ ਹੈ। 56 ਸਾਲਾ ਜਾਨਸਨ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਨਾਲ ਤਲਾਕ ਤੋਂ ਪਹਿਲਾਂ ਹੀ 2019 ਵਿਚ ਸਾਇਮੰਡਸ ਨਾਲ ਡਾਊਨਿੰਗ ਸਟ੍ਰੀਟ ਵਿਚ ਆਪਣੀ ਸਰਕਾਰੀ ਰਿਹਾਇਸ਼ ਵਿਚ ਚਲੇ ਗਏ ਸਨ।


Share