ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਨੇ ਦਾੜ੍ਹੀ ਸ਼ੇਵ ਕਰਨ ਤੋਂ ਇਨਕਾਰ ਕਰਨ ‘ਤੇ 5 ਸਿੱਖ ਡਾਕਟਰਾਂ ਨੂੰ ਨੌਕਰੀਓਂ ਕੱਢਿਆ

384
Share

ਲੰਡਨ, 3 ਮਈ (ਪੰਜਾਬ ਮੇਲ)- ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਵਿਚ ਕੰਮ ਕਰ ਰਹੇ ਪੰਜ ਸਾਬਤ-ਸੂਰਤ ਸਿੱਖ ਡਾਕਟਰਾਂ ਨੂੰ ਦਾੜ੍ਹੀ ਨਾ ਸ਼ੇਵ ਕਰਨ ਕਾਰਣ ਅਸਥਾਈ ਤੌਰ ‘ਤੇ ਨੌਕਰੀਓਂ ਕੱਢ ਦਿੱਤਾ ਗਿਆ। ਇਸ ਦੇ ਪਿੱਛੇ ਕਾਰਣ ਇਹ ਦੱਸਿਆ ਗਿਆ ਕਿ ਉਹਨਾਂ ਦੇ ਚਿਹਰੇ ‘ਤੇ ਸੁਰੱਖਿਆਤਮ ਮਾਸਕ ਫਿੱਟ ਨਹੀਂ ਆ ਰਹੇ।
ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਫ੍ਰੰਟਲਾਈਨ ਤੋਂ ਹਟਾਏ ਜਾਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਦੇ ਹਸਪਤਾਲਾਂ ‘ਚ ਹਵਾ ਸ਼ੁੱਧ ਕਰਨ ਵਾਲੇ ਢੁੱਕਵੇਂ ਰੈਸਪੀਰੇਟਰ (ਪੀ.ਏ.ਪੀ.ਆਰ.) ਨਹੀਂ ਸਨ। ਪਰਸਪੈਕਸ ਹੁੱਡ, ਜਿਹੜੀ ਪੱਗ ਅਤੇ ਦਾੜ੍ਹੀ ਨੂੰ ਕਵਰ ਕਰਦੀ ਹੈ, ਨੂੰ ਐੱਫ.ਐੱਫ.ਪੀ. 3 ਜਾਂ ਐਨ 95 ਦੀ ਬਜਾਏ ਤੀਬਰ ਦੇਖਭਾਲ ਅਤੇ ਉੱਚ ਨਿਰਭਰਤਾ ਇਕਾਈਆਂ ਵਿਚ ਪਹਿਨਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਸਮੱਸਿਆ ਤਾਂ ਖੜ੍ਹੀ ਹੋਈ ਕਿਉਂਕਿ ਐੱਨ.ਐੱਚ.ਐੱਸ. ਟਰੱਸਟਾਂ ਨੇ ਆਪਣੇ ਯਹੂਦੀ, ਮੁਸਲਿਮ ਅਤੇ ਸਿੱਖ ਸਟਾਫ ਦੀਆਂ ਲੋੜਾਂ ਦਾ ਮੁਲਾਂਕਣ ਕੀਤੇ ਬਗੈਰ ਅੰਨ੍ਹੇਵਾਹ ਸਾਜ਼ੋ-ਸਮਾਨ ਖਰੀਦਿਆ ਸੀ। ਐੱਨ.ਐੱਚ.ਐੱਸ.ਵਿਚ ਤਕਰੀਬਨ 200 ਸਾਬਤ-ਸੂਰਤ ਸਿੱਖ ਡਾਕਟਰ ਹਨ। ਸਿੰਘ ਨੇ ਕਿਹਾ ਕਿ ਅੱਧੇ ਹਸਪਤਾਲ ਟਰੱਸਟਾਂ ਵਿਚ ਸਿਰਫ 10ਪੀ ਪੀ.ਏ.ਪੀ.ਆਰ. ਹਨ।
ਇਨ੍ਹਾਂ ਡਾਕਟਰਾਂ ਵਿਚੋਂ ਇਕ, ਮਿਡਲੈਂਡਜ਼ ਦੇ ਇਕ ਹਸਪਤਾਲ ‘ਚ ਕੰਮ ਕਰਨ ਵਾਲੇ 40 ਸਾਲਾ ਇਕ ਸਿੱਖ ਐਨਸਥੀਸੀਆ ਸਲਾਹਕਾਰ ਨੂੰ ਇਹ ਬਦਲ ਦਿੱਤਾ ਗਿਆ ਕਿ ਜਾਂ ਤਾਂ ਉਹ ਆਪਣੀ ਦਾੜ੍ਹੀ ਸ਼ੇਵ ਕਰਨ ਨਹੀਂ ਤਾਂ ਸੈਕੰਡਰੀ ਸ਼੍ਰੇਣੀ ‘ਤੇ ਕੰਮ ਕਰਨ। ਸਿੰਘ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹ ਐੱਫ.ਐੱਫ. 93 ਮਾਸਕ ਉਸ ‘ਤੇ ਫਿੱਟ ਹੋ ਰਿਹਾ ਸੀ, ਜੋ ਕਿ ਮਾਸਕ ਨੂੰ ਪੂਰੀ ਤਰ੍ਹਾਂ ਸੀਲ ਕਰਦਾ ਸੀ। ਸਿੰਘ ਨੇ ਦੱਸਿਆ ਕਿ ਡਾਕਟਰ ਦੀ ਆਪਰੇਸ਼ਨ ਥਿਏਟਰ ਤੋਂ ਵੀ ਡਿਊਟੀ ਹਟਾ ਦਿੱਤੀ ਗਈ। ਡਾਕਟਰ ਦੇ ਸਾਥੀਆਂ ਨੂੰ ਉਸ ਦੀਆਂ ਡਿਊਟੀਆਂ ਸੰਭਾਲਣੀਆਂ ਪਈਆਂ, ਜਿਸ ਕਾਰਣ ਉਨ੍ਹਾਂ ਦਰਮਿਆਨ ਤਣਾਅ ਪੈਦਾ ਹੋ ਗਿਆ। ਕੁਝ ਦਿਨਾਂ ਬਾਅਦ, ਉਸ ਨੇ ਦੁਖੀ ਹੋ ਕੇ ਮੇਰੇ ਨਾਲ ਸੰਪਰਕ ਕੀਤਾ। ਉਸ ਦੇ ਟਰੱਸਟ ਨੂੰ ਉਸ ਲਈ ਸਹੀ ਪੀ.ਪੀ.ਈ. ਮੁਹੱਈਆ ਕਰਵਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਕ ਹਫਤੇ ਬਾਅਦ ਉਸ ਨੂੰ ਸਹੀ ਮਾਸਕ ਮਿਲਿਆ ਪਰ ਤੁਸੀਂ ਕਦੇ ਵੀ ਮਾਸਕ ਪਾਉਣ ਤੇ ਸ਼ੇਵ ਕਰਨ ਵਿਚਾਲੇ ਚੋਣ ਨਹੀਂ ਕਰ ਸਕਦੇ।
ਪੀ.ਏ.ਪੀ.ਆਰਜ਼., ਜੋ ਕਿ ਦੁਬਾਰਾ ਵਰਤੋਂ ਯੋਗ ਹਨ, ਜਰਮਨੀ ਅਤੇ ਅਮਰੀਕਾ ਤੋਂ ਆਉਂਦੇ ਹਨ ਅਤੇ ਇਸ ਦੀ ਕੀਮਤ 1000 ਯੂਰੋ ਹੈ, ਜਦੋਂ ਕਿ ਐੱਫ.ਐੱਫ.ਪੀ.3 ਜਾਂ ਐੱਨ.95 ਮਾਸਕ ਦੀ ਕੀਮਸ 5 ਤੋਂ 10 ਯੂਰੋ ਹੈ। ਉਹਨਾਂ ਨਾਲ ਇਕ ਹੋਰ ਡਾਕਟਰ ਨੇ ਸੰਪਰਕ ਕੀਤਾ ਜੋ ਕਿ ਬਾਲ ਰੋਗ ਮਾਹਰ ਸਨ, ਜਿਹਨਾਂ ਨੂੰ ਮਿਡਲੈਂਡ ਵਿਚ ਫ੍ਰੰਟਲਾਈਨ ਡਿਊਟੀ ਤੋਂ ਹਟਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਲੰਡਨ ਵਿਚ ਵੀ ਤਿੰਨ ਡਾਕਟਰਾਂ ਨਾਲ ਅਜਿਹਾ ਹੀ ਕੀਤਾ ਗਿਆ। ਸਾਰੇ ਪੰਜ ਡਾਕਟਰ ਹੁਣ, ਸਿੱਖ ਡਾਕਟਰ ਐਸੋਸੀਏਸ਼ਨ ਦੀ ਦਖਲਅੰਦਾਜ਼ੀ ਦੇ ਕਾਰਣ, ਸਹੀ ਮਾਸਕ ਲੈ ਕੇ ਫ੍ਰੰਟਲਾਈਨ ‘ਤੇ ਵਾਪਸ ਆ ਗਏ ਹਨ।
ਸਿੰਘ ਨੇ ਸਿੱਖ ਕੌਂਸਲ ਯੂਕੇ ਨਾਲ ਮਿਲ ਕੇ 3 ਅਪ੍ਰੈਲ ਨੂੰ ਐੱਨ.ਐੱਚ.ਐੱਸ. ਦੇ ਮੁੱਖ ਕਾਰਜਕਾਰੀ ਸਰ ਸਾਈਮਨ ਸਟੀਵਨਜ਼ ਨੂੰ ਪੱਤਰ ਲਿਖ ਕੇ ਹਸਪਤਾਲਾਂ ਨੂੰ ਸਿੱਖ ਸਟਾਫ ਨੂੰ ਢੁੱਕਵੇਂ ਪੱਧਰ ਦਾ ਪੀ.ਪੀ.ਈ. ਮੁਹੱਈਆ ਕਰਾਉਣ ਲਈ ਕਿਹਾ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਸਿੱਖ ਹੈਲਥਕੇਅਰ ਪੇਸ਼ੇਵਰ ਨੂੰ ਮਰੀਜ਼ਾਂ ਦੀ ਮਦਦ ਕਰਨ ਲਈ ਉਨ੍ਹਾਂ ਦਾ ਵਿਸ਼ਵਾਸ ਤੋੜਨ ਜਾਂ ਉਨ੍ਹਾਂ ਦੀ ਫ੍ਰੰਟਲਾਈਨ ਐੱਨ.ਐੱਚ.ਐੱਸ. ਦੀ ਭੂਮਿਕਾ ਤੋਂ ਹਟਣ ਦੇ ਵਿਚਕਾਰ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਅਜਿਹਾ ਕਰਨਾ ਬਰਾਬਰਤਾ ਐਕਟ 2010 ਦੀ ਉਲੰਘਣਾ ਹੋਵੇਗੀ। ਐੱਨ.ਐੱਚ.ਐੱਸ. ਵਿਚ ਕੰਮ ਕਰਨ ਵਾਲੇ ਬਹੁਤ ਸਾਰੇ ਸਿੱਖ ਮੈਡੀਕਲ ਮਾਹਰਾਂ ਨੇ ਇਸ ਨਾਜ਼ੁਕ ਸਮੇਂ ਦੌਰਾਨ ਐੱਨ.ਐੱਚ.ਐੱਸ. ਵਿਚ ਆਪਣੇ ਸਹਿਕਰਮੀਆਂ ਦੇ ਨਾਲ ਕੰਮ ਕਰਦੇ ਹੋਏ ਆਪਣੇ ਹੁਨਰ ਅਤੇ ਤਜ਼ਰਬੇ ਦੀ ਵਰਤੋਂ ਕਰਦੇ ਰਹਿਣ ਦੀ ਆਪਣੀ ਪੁਰਜ਼ੋਰ ਇੱਛਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਸਥਾ ਤੇ ਪੇਸ਼ੇ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਹਿਣਾ ਸਹੀ ਨਹੀਂ ਹੈ। ਸਿੱਖਾਂ ਲਈ, ਉਨ੍ਹਾਂ ਦੀ ਦੇਖਭਾਲ ਦਾ ਫਰਜ਼ ਉਨ੍ਹਾਂ ਦੇ ਵਿਸ਼ਵਾਸ ਨਾਲ ਅੰਦਰੂਨੀ ਤੌਰ ‘ਤੇ ਜੁੜਿਆ ਹੋਇਆ ਹੈ।
29 ਅਪ੍ਰੈਲ ਨੂੰ, ਐੱਨ.ਐੱਚ.ਐੱਸ. ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ, ਪ੍ਰੋਫੈਸਰ ਸਟੀਫਨ ਪੋਵਿਸ ਨੇ ਵਾਅਦਾ ਕਰਦਿਆਂ ਵਾਪਸ ਲਿਖਿਆ ਕਿ ਇਸ ਖੇਤਰ ਵਿਚ ਵਾਜਬ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ਓਰੀਜ਼ਿਨ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਦੱਸਿਆ ਕਿ ਇਹ ਸਹੀ ਸੀ ਕਿ ਜੇ ਉਨ੍ਹਾਂ ਕੋਲ ਸਹੀ ਪੀ.ਪੀ.ਈ. ਨਹੀਂ ਸੀ ਤਾਂ ਉਨ੍ਹਾਂ ਨੂੰ ਫ੍ਰੰਟਲਾਈਨ ਤੋਂ ਹਟਾ ਦਿੱਤਾ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਲਈ ਢੁੱਕਵੇਂ ਮਾਸਕ ਆਰਡਰ ਕਰਨ ਦੀ ਜ਼ਰੂਰਤ ਹੈ, ਬਿਨਾਂ ਕਿਸੇ ਕੀਮਤ ਦੇ। ਤੁਸੀਂ ਸਿੱਖ ਜਾਂ ਮੁਸਲਮਾਨਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਨਹੀਂ ਕਰ ਸਕਦੇ।


Share