PUNJABMAILUSA.COM

ਬ੍ਰਿਟੇਨ ‘ਚ ਫਿਰ ਉੱਠਿਆ 1984 ਅਪਰੇਸ਼ਨ ਬਲਿਊ ਸਟਾਰ ਮੁੱਦਾ

ਬ੍ਰਿਟੇਨ ‘ਚ ਫਿਰ ਉੱਠਿਆ 1984 ਅਪਰੇਸ਼ਨ ਬਲਿਊ ਸਟਾਰ ਮੁੱਦਾ

ਬ੍ਰਿਟੇਨ ‘ਚ ਫਿਰ ਉੱਠਿਆ 1984 ਅਪਰੇਸ਼ਨ ਬਲਿਊ ਸਟਾਰ ਮੁੱਦਾ
March 04
08:51 2018

ਲੰਡਨ, 4 ਮਾਰਚ (ਪੰਜਾਬ ਮੇਲ)-ਬ੍ਰਿਟੇਨ ‘ਚ 1984 ਦੇ ਅਪਰੇਸ਼ਨ ਬਲਿਊ ਸਟਾਰ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫੇਰ ਗਰਮ ਹੋ ਗਈ ਹੈ। ਹੁਣ ਫੇਰ ਮਾਰਗ੍ਰੇਟ ਥੈਚਰ ਸਰਕਾਰ ਦੇ ਅਪਰੇਸ਼ਨ ਬਲਿਊ ਸਟਾਰ ‘ਚ ਰੋਲ ਸਬੰਧੀ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕਹੀ ਗਈ ਹੈ। ਪੱਤਰਕਾਰ ਫਿਲ ਮਿੱਲਰ ਵੱਲੋਂ ਕੇ.ਆਰ.ਡਬਲਿਊ. ਲਾਅ ਨੇ ਬ੍ਰਿਟਿਸ਼ ਟ੍ਰਿਬਿਊਨਲ ਸਾਹਮਣੇ ਇਹ ਮੰਗ ਰੱਖੀ ਹੈ।
ਫਰੀਡਮ ਆਫ ਇਨਫਾਰਮੇਸ਼ਨ ਦੀ ਬੇਨਤੀ ‘ਤੇ ਯੂਕੇ ਦੀ ਕੈਬਨਿਟ ਦੀਆਂ ਉਸ ਸਮੇਂ ਦੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਹੁਣ ਤਾਂ ਇਸ ਗੱਲ ਕੋਈ ਡਿਪਲੋਮੇਸੀ ‘ਤੇ ਵੀ ਅਸਰ ਨਹੀਂ ਪਵੇਗਾ ਕਿਉਂਕਿ ਇਹ ਕਹਾਣੀ ਬਹੁਤ ਪੁਰਾਣੀ ਹੋ ਚੁੱਕੀ ਹੈ। ਮਿੱਲਰ ਨੇ ਕਿਹਾ ਹੈ ਕਿ ਇਹ ਗੱਲ ਜਲਦ ਤੋਂ ਜਲਦ ਜਨਤਕ ਹੋਣੀ ਚਾਹੀਦੀ ਹੈ ਕਿਉਂਕਿ ਫਰੀਡਮ ਆਫ ਇਨਫਾਰਮੇਸ਼ਨ ਜ਼ਰੀਏ ਇਹ ਮੰਗ ਉੱਠ ਰਹੀ ਹੈ। ਭਾਰਤ ਤੇ ਬਰਤਾਨੀਆਂ ਦੇ ਕਈ ਸਿਆਸਤਦਾਨ ਵੀ ਇਸ ਪੱਖ ‘ਚ ਹਨ।
2014 ‘ਚ ਯੂਕੇ ਸਰਕਾਰ ਨੇ ਇਸ ਸਬੰਧੀ ਆਪਣੇ ਕੁਝ ਦਸਤਾਵੇਜ਼ ਜਨਤਕ ਕੀਤੇ ਸਨ ਜਿਨ੍ਹਾਂ ‘ਚ ਸਾਹਮਣੇ ਆਇਆ ਸੀ ਕਿ ਬ੍ਰਿਟਿਸ਼ ਮਿਲਟਰੀ ਨੇ ਇਸ ਸਬੰਧੀ ਭਾਰਤੀ ਸੈਨਾ ਨੂੰ ਸਲਾਹ ਦਿੱਤੀ ਸੀ। ਖ਼ਾਸ ਕਰ ਸਪੈਸ਼ਲ ਏਅਰ ਸਰਵਿਸ ਸਬੰਧੀ ਇਹ ਸਲਾਹ ਦਿੱਤੀ ਗਈ ਸੀ। ਉਸ ਤੋਂ ਬਾਅਦ ਬਾਕੀ ਦੇ ਦਸਤਾਵਜ਼ੇ ਰਿਲੀਜ਼ ਨਹੀਂ ਹੋਏ ਸਨ।
ਪੱਤਰਕਾਰ ਫਿਲ ਮਿੱਲਰ ਨੇ ਕਿਹਾ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਬਰਤਾਨੀਆਂ ਦਾ ਕੀ ਰੋਲ ਸੀ। ਉਸ ਨੇ ਕਿਹਾ ਕਿ ਉਦੋਂ ਥੈਚਰ ਸਰਕਾਰ ਨੇ ਭਾਰਤ ਨੂੰ ਮਿਲਟਰੀ ਸਲਾਹਾਂ ਦੇਣ ਬਦਲੇ ਬਰਤਾਨੀਆਂ ਨੂੰ ਵਪਾਰ ਤੇ ਹਥਿਆਰ ਵੇਚਣ ਦੀਆਂ ਵੱਡੀਆਂ ਡੀਲਾਂ ਮਿਲੀਆਂ ਸਨ। ਯੂਕੇ ਕੈਬਨਿਟ ਲਗਾਤਾਰ ਇਹ ਕਹਿ ਫਾਈਲਾਂ ਜਨਤਕ ਕਰਨ ਦੀ ਗੱਲ ਨੂੰ ਰੱਦ ਕਰਦੀ ਆਈ ਹੈ ਕਿਉਂਕਿ ਇਸ ਨਾਲ ਭਾਰਤ ਤੇ ਬਰਤਾਨੀਆਂ ਦੇ ਕੌਮਾਂਤਰੀ ਸਬੰਧਾਂ ‘ਤੇ ਵੱਡਾ ਅਸਰ ਪਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article