PUNJABMAILUSA.COM

ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ
December 12
14:45 2017

– ਸਾਂਝੇ ਹਿੱਤਾਂ ਲਈ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 12 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਜ ਚੌਹਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਤਾਂ ਜੋ ਦੋਵਾਂ ਸੂਬਿਆਂ ਦੇ ਸਾਂਝੇ ਹਿੱਤਾਂ ਲਈ ਦੋਵਾਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ।
ਇੱਥੇ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਦੇ ਦਫਤਰ ਵਿਚ ਕੀਤੀ ਮੁਲਾਕਾਤ ਦੌਰਾਨ ਸ੍ਰੀ ਰਾਜ ਚੌਹਾਨ ਨੇ ਬ੍ਰਿਟਿਸ਼ ਕੋਲੰਬੀਆਂ ਨੇ ਮੁੱਖ ਮੰਤਰੀ ਜੌਨ ਹੌਰਗਨ ਦੀ ਤਰਫੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੀਕਰ ਰਾਣਾ. ਕੇ.ਪੀ. ਸਿੰਘ ਰਾਹੀਂ ਲੋਕਾਂ ਦਾ ਵਿਸ਼ਵਾਸ ਜਿੱਤਣ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਵੇਗੀ। ਰਾਣਾ ਕੇ.ਪੀ. ਸਿੰਘ ਨੇ ਇਸ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਸੁਨੇਹਾ ਪੰਜਾਬ ਦੇ ਮੁੱਖ ਮੰਤਰੀ ਤੱਕ ਪੁੱਜਦਾ ਕਰ ਦੇਣਗੇ।
ਸ਼੍ਰੀ ਚੌਹਾਨ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਦਿਲੋਂ ਚਾਹੁੰਦੇ ਹਨ ਕਿ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੇ ਅਤੇ ਸੂਬਾ ਹੋਰ ਖੁਸ਼ਹਾਲ ਤੇ ਤਰੱਕੀਯਾਫਤਾ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਹੌਰਗਨ ਵੀ ਦੋਵਾਂ ਸੂਬਿਆਂ ਦੇ ਮਜ਼ਬੂਤ ਸਬੰਧਾਂ ਦੀ ਹਾਮੀ ਭਰਦੇ ਹਨ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਦੋਵਾਂ ਸੂਬਿਆਂ ਦਰਮਿਆਨ ਸੱਭਿਆਚਾਰਕ ਅਤੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਕਈ ਸਾਰਥਕ ਕਦਮ ਚੁੱਕੇ ਜਾ ਸਕਦੇ ਹਨ।
ਇਸ ਮੌਕੇ ਰਾਜ ਚੌਹਾਨ, ਜੋ ਕਿ ਬਨਵੀ-ਐਡਮੰਡਜ਼ ਤੋਂ ਵਿਧਾਇਕ ਹਨ, ਨੇ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਸਾਂਝ ਸਬੰਧੀ ਇਕ ਖਰੜੇ ਦੀ ਕਾਪੀ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੌਂਪੀ ਅਤੇ ਕਈ ਦੁਵੱਲੇ ਮੁੱਦਿਆਂ ‘ਤੇ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਜਲਦ ਹੀ ਬ੍ਰਿਟਿਸ਼ ਕੋਲੰਬੀਆਂ ਸੂਬੇ ਦਾ ਸਪੀਕਰ ਅਤੇ ਸਕੱਤਰ ਚੰਡੀਗੜ੍ਹ ਵਿਖੇ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਰਾਣਾ ਕੇ.ਪੀ. ਸਿੰਘ ਨੇ ਸ੍ਰੀ ਚੌਹਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ‘ਤੇ ਜਾ ਕੇ ਵੀ ਆਪਣੀ ਮਿਹਨਤ ਸਦਕਾ ਤਰੱਕੀਆਂ ਦੇ ਝੰਡੇ ਝੁਲਾਏ ਹਨ ਅਤੇ ਬਹੁਤ ਸਾਰੇ ਖੇਤਰਾਂ ਵਿਚ ਆਪਣੀ ਧਾਕ ਜਮਾਈ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆਂ ਵੱਲੋਂ ਦੋਵਾਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ਸਬੰਧੀ ਚੁੱਕਿਆ ਗਿਆ ਕਦਮ ਬਹੁਤ ਪ੍ਰਸ਼ੰਸਾਯੋਗ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਸਮਝਣ ਦਾ ਅਹਿਮ ਮੌਕਾ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਂਝ ਸਬੰਧੀ ਖਰੜੇ ਦੀ ਕਾਪੀ ਨੂੰ ਧਿਆਨ ਨਾਲ ਵਾਚਣਗੇ। ਇਸ ਮੌਕੇ ਸ੍ਰੀ ਚੌਹਾਨ ਵੱਲੋਂ ਬ੍ਰਿਟਿਸ਼ ਕੋਲੰਬੀਆਂ ਆਉਣ ਦੇ ਦਿੱਤੇ ਸੱਦੇ ਦਾ ਰਾਣਾ ਕੇ.ਪੀ. ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਯੋਜਨਾ ਬਣਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੋਮ ਪ੍ਰਕਾਸ਼ ਅਤੇ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. (ਦੋਵੇਂ ਵਿਧਾਇਕ), ਪੰਜਾਬ ਵਿਧਾਨ ਸਭਾ ਦੀ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ, ਸ੍ਰੀ ਪਵਨ ਦੀਵਾਨ, ਜਨਰਲ ਸਕੱਤਰ, ਪੀਪੀਸੀਸੀ ਅਤੇ ਸਪੀਕਰ ਦੇ ਨਿੱਜੀ ਸਕੱਤਰ ਸ੍ਰੀ ਰਾਮ ਲੋਕ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article