PUNJABMAILUSA.COM

ਬ੍ਰਾਜ਼ੀਲ ’ਚ ਓਲੰਪਿਕ ਖੇਡਾਂ ਦਾ ਆਗਾਜ਼ ਭਲਕੇ

ਬ੍ਰਾਜ਼ੀਲ ’ਚ ਓਲੰਪਿਕ ਖੇਡਾਂ ਦਾ ਆਗਾਜ਼ ਭਲਕੇ

ਬ੍ਰਾਜ਼ੀਲ ’ਚ ਓਲੰਪਿਕ ਖੇਡਾਂ ਦਾ ਆਗਾਜ਼ ਭਲਕੇ
August 05
02:31 2016

OLY-2016-RIO-REHEASAL-FIREWORKS
ਰੀਓ ਡੀ ਜਿਨੋਰ, 4 ਅਗਸਤ (ਪੰਜਾਬ ਮੇਲ)- ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੰਕਟ ’ਚ ਘਿਰਿਆ ਖੇਡਾਂ ਦਾ ਮਹਾਂਕੁੰਭ ਭਲਕੇ (ਸ਼ਨਿਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ ਚਾਰ ਵਜੇ) ਸ਼ੁਰੂ ਹੋ ਜਾਵੇਗਾ। ਖੇਡਾਂ ਦੇ ਉਦਘਾਟਨੀ ਸਮਾਗਮ ਦੇ ਨਾਲ ਹੀ ਪ੍ਰਬੰਧਕਾਂ ਨੂੰ ਸੱਤ ਸਾਲ ਦੀ ਮੁਸ਼ਕਲਾਂ ਤੇ ਅੜਿੱਕਿਆਂ ਨਾਲ ਭਰਪੂਰ ਤਿਆਰੀਆਂ ਦਾ ਅੰਤ ਹੋਣ ਦੀ ਉਮੀਦ ਹੈ। ਦੱਖਣੀ ਅਮਰੀਕਾ ਵਿੱਚ ਪਹਿਲੀ ਵਾਰ ਓਲੰਪਿਕ ਖੇਡਾਂ ਹੋਣਗੀਆਂ ਤੇ ਮਹਾਨ ਫੁਟਬਾਲਰ ਪੇਲੇ ਸ਼ੁੱਕਰਵਾਰ ਨੂੰ ਓਲੰਪਿਕ ਦੇ ਉਦਘਾਟਨੀ ਸਮਾਗਮ ਦੌਰਾਨ ਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਓਲੰਪਿਕ ਮਿਸ਼ਾਲ ਜਗਾਉਣਗੇ। ਕੌਮਾਂਤਰੀ ਓਲੰਪਿਕ ਕਮੇਟੀ ਨੂੰ ਉਮੀਦ ਹੈ ਕਿ ਉਦਘਾਟਨੀ ਸਮਾਗਮ 17 ਦਿਨ ਚੱਲਣ ਵਾਲੇ ਖੇਡ ਉਤਸਵ ਦੀ ਚੰਗੀ ਸ਼ੁਰੂਆਤ ਕਰੇਗਾ। ਹਾਲਾਂਕਿ ਜਮਾਇਕਾ ਦਾ ‘ਸਪ੍ਰਿੰਟ ਕਿੰਗ’ ਉਸੈਨ ਬੋਲਟ ਵੀ ਸਮਾਗਮ ਦੌਰਾਨ ਆਕਰਸ਼ਣ ਦਾ ਕੇਂਦਰ ਰਹੇਗਾ।
ਸਾਲ 2009 ਵਿੱਚ ਜਦੋਂ ਬ੍ਰਾਜ਼ੀਲ ਨੂੰ ਰੀਓ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ ਤਾਂ ਇਸ ਦੱਖਣੀ ਅਮਰੀਕੀ ਮੁਲਕ ਨੂੰ ਇਸ ਗੱਲ ਦਾ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਨੂੰ ਆਰਥਿਕ ਮੰਦੀ ਦੇ ਦੌਰ, ਬੇਰੁਜ਼ਗਾਰੀ ਤੇ ਮੱਛਰਾਂ ਤੋਂ ਹੋਣ ਵਾਲੇ ਜ਼ੀਕਾ ਵਾਇਰਸ, ਸਿਆਸੀ ਸੰਕਟ, ਬੁਨਿਆਦੀ ਢਾਂਚੇ ਵਿੱਚ ਰੁਕਾਵਟ ਜਿਹੇ ਅੜਿੱਕਿਆਂ ਨਾਲ ਦੋ ਚਾਰ ਹੋਣਾ ਪਏਗਾ। ਸਿਆਸੀ ਸੰਕਟ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦਿਆਂ ਮੁਲਕ ਦੀ ਮੁਅੱਤਲ ਰਾਸ਼ਟਰਪਤੀ ਡਿਲਮਾ ਰੋਜ਼ੈੱਫ ਨੂੰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਰੇ ਘਟਨਾਕ੍ਰਮ ਨੇ ਬ੍ਰਾਜ਼ੀਲ ਦੀ ਓਲੰਪਿਕ ਮੇਜ਼ਬਾਨੀ ਦੀ ਖ਼ੁਸ਼ੀ ਨੂੰ ਖ਼ਤਮ ਕਰ ਦਿੱਤਾ ਹੈ।
ਓਲੰਪਿਕ ਖੇਡਾਂ ਦੇ ਸਭ ਤੋਂ ਹਰਮਨਪਿਆਰੇ ਪੁਰਸ਼ ਵਰਗ ਦੇ 100 ਮੀਟਰ ਫਾਈਨਲ ਦੇ 10 ਲੱਖ ਤੋਂ ਵੱਧ ਟਿਕਟ, ਜੋ ਕਿ ਕੁਲ ਟਿਕਟਾਂ ਦਾ 20 ਫੀਸਦ ਦੇ ਕਰੀਬ ਬਣਦਾ ਹੈ, ਵਿਕਣ ਖੁਣੋਂ ਰਹਿ ਗਏ ਹਨ। ਬੰਦਰਗਾਹ ਉੱਤੇ ਕੰਮ ਕਰਦੇ ਮੁਕਾਮੀ ਮੁਲਾਜ਼ਮ ਕਾਰਲੋਸ ਰੌਬਰਟ ਨੇ ਕਿਹਾ ਕਿ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਵਿਕਾਸ ਲਈ ਚੰਗੀਆਂ ਹਨ, ਪਰ ਮੁਲਕ ਹਿੰਸਾ ਤੇ ਬੇਰੁਜ਼ਗਾਰੀ ਦੀ ਅਲਾਮਤ ਨਾਲ ਜੂਝ ਰਿਹਾ ਹੈ। ਉਸ ਨੇ ਕਿਹਾ,‘ਮੁਲਕ ਦੇ ਹਸਪਤਾਲਾਂ ਦਾ ਬੁਰਾ ਹਾਲ ਹੈ, ਡਾਕਟਰ ਜਾਂ ਦਵਾਈ ਲਈ ਮਰੀਜ਼ ਤਰਸਦੇ ਹਨ।’ ਵੱਖ ਵੱਖ ਅੜਿੱਕਿਆਂ ਕਰਕੇ ਰੀਓ ਦੀ ਹਾਲਤ ਬਦਲਣ ਦੀਆਂ ਸਾਰੀਆਂ ਯੋਜਨਾਵਾਂ ’ਤੇ ਪਾਣੀ ਫਿਰ ਗਿਆ ਜਿਸ ਵਿੱਚ ਸ਼ਹਿਰ ਦੇ ਸਭ ਤੋਂ ਗੰਦੇ ਗੁਆਨਬਾਰਾ ਖਾੜੀ ਦੀ ਸਫ਼ਾਈ ਦਾ ਅਹਿਦ ਵੀ ਸ਼ਾਮਲ ਸੀ। ਇਸ ਤੋਂ ਭਾਵ ਹੈ ਕਿ ਅਥਲੀਟਾਂ ਨੂੰ ਓਲੰਪਿਕ ਕਿਸ਼ਤੀਚਾਲਨ ਤੇ ਵਿੰਡਸਰਫਿੰਗ ਮੁਕਾਬਲਿਆਂ ਦੌਰਾਨ ਦੂਸ਼ਿਤ (ਜ਼ਹਿਰੀਲੇ) ਪਾਣੀ ਵਿੱਚ ਉਤਰਣਾ ਪਏਗਾ, ਜੋ ਸ਼ਹਿਰ ਦੀ ਅੱਧੀ ਅਬਾਦੀ ਦੀ ਗੰਦਗੀ ਨਾਲ ਭਰੀ ਹੋਈ ਹੈ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article