PUNJABMAILUSA.COM

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ
September 14
12:10 2018

ਬੋਸਟਨ, 14 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਬੋਸਟਨ ਸ਼ਹਿਰ ਨਜ਼ਦੀਕ ਇੱਕ ਕੁਦਰਤੀ ਗੈਸ ਪਾਈਪਲਾਈਟ ਟੁੱਟਣ ਤੋ ਬਾਅਦ ਹੋਏ ਕਈ ਦਰਜਨ ਗੈਸ ਧਮਾਕਿਆਂ ਤੋਂ ਬਾਅਦ ਲੱਗੀ ਅੱਗ ਕਾਰਨ ਤਿੰਨ ਕਸਬਿਆਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ ਇੱਕ ਜਣੇ ਦੀ ਮੌਤ ਤੇ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ।
ਕਈ ਗੈਸ ਧਮਾਕਿਆਂ ਦੇ ਕਾਰਨ ਦਰਜਨਾਂ ਇਮਾਰਤਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਇੱਕ 18 ਸਾਲ ਦੇ ਮੁੰਡੇ ਦੀ ਵੀ ਮੌਤ ਹੋ ਗਈ ਜਦ ਕਿ ਹੋਰ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਲਾਰੇਂਸ ਵਿਚ ਲਿਓਨੇਲ ਰੋਂਡਨ ਨਾਂ ਦੇ 18 ਸਾਲਾ ਮੁੰਡੇ ਦੀ ਵਿਸਫੋਟ ਕਾਰਨ ਮੌਤ ਹੋ ਗਈ। ਉਸ ਨੂੰ ਬੋਸਟਨ ਦੇ ਹਸਪਤਾਲ ਲੈ ਜਾÎਇਆ ਗਿਆ ਲੇਕਿਨ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਥਾਨਕ ਅਧਿਕਾਰੀਆਂ ਮੁਤਾਬਕ ਗੈਸ ਧਮਾਕਿਆਂ ਦੇ ਕਾਰਨ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਜਾਇਆ ਗਿਆ ਹੈ। ਸਥਾਨਕ ਟੀਵੀ ਚੈਨਲਾਂ ‘ਤੇ ਜਾਰੀ ਤਸਵੀਰਾਂ ਵਿਚ ਮੈਸਾਚੁਸੈਟਸ ਦੀ ਰਾਜਧਾਨੀ ਬੋਸਟਨ ਤੋਂ ਕਰੀਬ 40 ਕਿਲੋਮੀਟਰ ਦੂਰ ਉਤਰ ਵਿਚ ਲਾਰੇਂਸ, ਐਂਡੋਵਰ ਅਤੇ ਉਤਰੀ ਐਂਡੋਵਰ ਵਿਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਨੂੰ ਬੁਝਾਉਣ ਲਈ ਜੱਦੋਜਹਿਦ ਕਰਦੇ ਰਹੇ। ਸਿਲਸਿਲੇਵਾਰ ਗੈਸ ਧਮਾਕਿਆਂ ਨੂੰ ਦੇਖਦੇ ਹੋਏ ਪ੍ਰਭਾਵਤ ਖੇਤਰ ਦੀ ਬਿਜਲੀ ਕੱਟ ਦਿੱਤੀ ਗਈ ਅਤੇ ਇਲਾਕੇ ਵਿਚ ਗੈਸ ਪਾਈਪਲਾਈਨ ਸੇਵਾ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ। ਇਹ ਕਦਮ ਗੈਸ ਧਮਾਕਿਆਂ ਨੂੰ ਵਧਣ ਤੋਂ ਰੋਕਣ ਦੇ ਲਈ ਚੁੱਕੇ ਗਏ ਹਨ।
ਜ਼ਖ਼ਮੀ ਲੋਕਾਂ ਨੂੰ ਲਾਰੇਂਸ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਂਡੋਵਰ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਪ੍ਰਮੁੱਖ ਮਾਈਕਲ ਮੈਂਸਫੀਲਡ ਨੇ Îਇੱਕ ਪ੍ਰੈਸ ਕਾਨਫ਼ਰੰਸ ਵਿਚ ਦੱਸਿਆ ਕਿ ਇਹ ਧਮਾਕੇ ਗੈਸ ਪਾਈਪ ਲਾਈਨ ਵਿਚ ਜ਼ਿਆਦਾ ਦਬਾਅ ਦੇ ਕਾਰਨ ਹੋਏ ਹਨ। ਮੈਂਸਫੀਲਡ ਨੇ ਕਿਹਾ ਕਿ ਗੈਸ ਧਮਾਕਿਆਂ ਦੇ ਕਾਰਨ ਲੱਗੀ ਅੱਗ ਵਧਦੀ ਹੀ ਜਾ ਰਹੀ ਹੈ ਜਿਸ ‘ਤੇ ਕਾਬੂ ਪਾਉਣ ਵਿਚ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗ ਜਾਵੇਗਾ। ਮੈਸਾਚੁਸੇਟਸ ਪੁਲਿਸ ਮੁਤਾਬਕ ਅੱਗ ਲੱਗਣ, ਧਮਾਕਿਆਂ ਅਤੇ ਗੈਸ ਰਿਸਾਵ ਦੇ ਕੁੱਲ 70 ਮਾਮਲੇ ਸਾਹਮਣੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਧਮਾਕਿਆਂ ਦੇ ਕਾਰਨ ਘਰਾਂ ਦੀ Îਇਮਾਰਤਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਇਲਾਕੇ ਵਿਚ ਗੈਸ ਪਾਈਪਲਾਈਨ ਦਾ ਸੰਚਾਲਨ ਕਰਨ ਵਾਲੀ ਕੋਲੰਬੀਆ ਗੈਸ ਕੰਪਨੀ ਨੇ ਕਿਹਾ ਕਿ ਉਹ ਮੈਸਾਚੁਸੈਟਸ ਸੂਬੇ ਦੇ ਕਈ ਇਲਾਕਿਆਂ ਵਿਚ ਗੈਸ ਪਾਈਪ ਲਾਈਨ ਨੂੰ ਬਦਲਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰੇਗੀ।
ਅਮਰੀਕੀ ਟਰਾਂਸਪੋਰਟ ਵਿਭਾਗ ਪਾਈਪਲਾਈਨ ਤੇ ਖਤਰਨਾਕ ਸਮੱਗਰੀ ਸੁਰੱਖਿਆ ਪ੍ਰਸ਼ਾਸਨ ਵਿਭਾਗ ਨੇ ਰਾਹਤ ਤੇ ਬਚਾਅ ਕਾਰਜ ਦੇ ਲਈ ਅਪਣੀ ਇਕ ਟੀਮ ਨੂੰ ਪ੍ਰਭਾਵਤ ਖੇਤਰਾਂ ਵਿਚ ਭੇਜਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਕਰੀਬ ਛੇ ਸਾਲ ਪਹਿਲਾਂ ਮੈਸਾਚੁਸੈਟਸ ਦੇ ਸਪਰਿੰਗਫੀਲਡ ਵਿਚ ਹੋਏ ਗੈਸ ਧਮਾਕੇ ਦੇ ਲਈ ਕੋਲੰਬੀਆ ਗੈਸ ਕੰਪਨੀ ਨੇ ਅਪਣੀ ਗਲਤੀ ਮੰਨ ਲਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article
    ਉਲੰਪੀਅਨ ਮਹਿੰਦਰ ਸਿੰਘ ਗਿੱਲ ਹੋਣਗੇ 15ਵੇਂ ਵਿਸ਼ਵ ਕਬੱਡੀ ਕੱਪ ਦੇ ਵਿਸ਼ੇਸ਼ ਮਹਿਮਾਨ

ਉਲੰਪੀਅਨ ਮਹਿੰਦਰ ਸਿੰਘ ਗਿੱਲ ਹੋਣਗੇ 15ਵੇਂ ਵਿਸ਼ਵ ਕਬੱਡੀ ਕੱਪ ਦੇ ਵਿਸ਼ੇਸ਼ ਮਹਿਮਾਨ

Read Full Article