PUNJABMAILUSA.COM

ਬੋਫੋਰਸ ਨੇ ਕਾਰਗਿਲ ਦੀ ਲੜਾਈ ਜਿੱਤਣ ਵਿਚ ਭਾਰਤ ਦੀ ਕੀਤੀ ਸਹਾਇਤਾ: ਜੰਗੀ ਮਾਹਿਰ

ਬੋਫੋਰਸ ਨੇ ਕਾਰਗਿਲ ਦੀ ਲੜਾਈ ਜਿੱਤਣ ਵਿਚ ਭਾਰਤ ਦੀ ਕੀਤੀ ਸਹਾਇਤਾ: ਜੰਗੀ ਮਾਹਿਰ

ਬੋਫੋਰਸ ਨੇ ਕਾਰਗਿਲ ਦੀ ਲੜਾਈ ਜਿੱਤਣ ਵਿਚ ਭਾਰਤ ਦੀ ਕੀਤੀ ਸਹਾਇਤਾ: ਜੰਗੀ ਮਾਹਿਰ
December 09
03:38 2017

ਜਦੋਂ ਕਿ 1971 ਦੀ ਜੰਗ ਵਿਚ ਏਅਰ ਫੋਰਸ ਨੇ ਨਿਭਾਈ ਸ਼ਲਾਘਾਯੋਗ ਭੂਮਿਕਾ
ਚੰਡੀਗੜ੍ਹ, 9 ਦਸੰਬਰ (ਪੰਜਾਬ ਮੇਲ)- ਬੋਫੋਰਸ ਤੋਪਾਂ ਨੇ ਕਾਰਗਿਲ ਜੰਗ ਵਿਚ ਭਾਰਤ ਦੀ ਜਿੱਤ ਵਿਚ ਇਕ ਅਹਿਮ ਭੂਮਿਕਾ ਨਿਭਾਈ ਸੀ ਜਦ ਕਿ 1971 ਦੀ ਜੰਗ ਏਅਰ ਫੋਰਸ ਅਤੇ ਥਲ ਸੈਨਾ ਦੇ ਆਪਸੀ ਤਾਲਮੇਲ ਨਾਲ ਬਣਾਈ ਜ਼ਬਰਦਸਤ ਯੋਜਨਾਬੰਦੀ ਕਰਕੇ ਜਿੱਤੀ ਗਈ ਸੀ ।
ਇਹ ਵਿਚਾਰਾਂ ਲੇਕ ਕਲੱਬ ਵਿੱਚ ਸ਼ੁਕਰਵਾਰ ਨੂੰ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਹੋਈਆਂ ਪੈਨਲ ਦੀਆਂ ਵੱਖ-ਵੱਖ ਚਰਚਾਵਾਂ ਦੌਰਾਨ ਉਭਰੀਆਂ ਹਨ ।
ਲੈਫ. ਜਨਰਲ ਮਹਿੰਦਰ ਪੁਰੀ ਅਨੁਸਾਰ, ਬੋਫੋਰਸ ਤੋਪਾਂ ਨੂੰ ਪਹਿਲੀ ਵਾਰ ਜੰਗ ਵਿੱਚ ਸਿੱਧੀ ਫਾਇਰਿੰਗ ਵਾਲੇ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਸੀ ਜਿਸ ਨੇ ਪਾਕਿਸਤਾਨ ਫੌਜ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਅਤੇ ਭਾਰਤੀ ਫੌਜ ਨੂੰ ਅਪਣਾ ਖੇਤਰ ਮੁੜ ਪ੍ਰਾਪਤ ਕਰਨ ਅਤੇ ਜੰਗ ਜਿੱਤਣ ਵਿੱਚ ਮੱਦਦ ਕੀਤੀ।
“ਕਾਰਗਿਲ ਵਾਰ 1999“ ‘ਤੇ ਵਿਚਾਰ ਵਟਾਂਦਰੇ ਵਿਚ ਹਿੱਸਾ ਲੈ ਰਹੇ ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਕਾਰਗਿਲ ਦੀ ਘੁਸਪੈਠ ਸ਼ਾਇਦ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਮੁਸ਼ੱਰਫ ਦੁਆਰਾ ਹੋਰ ਵਧੀਆ ਢੰਗ ਨਾਲ ਹੋ ਸਕਦੀ ਸੀ ਪਰ ਉਹ ਆਪਣੇ ਨਤਿਜਿਆਂ ਦੀ ਅਸਰਦਾਰ ਤਰੀਕੇ ਨਾਲ ਯੋਜਨਾ ਬਣਾਉਣ ਵਿਚ ਅਸਫ਼ਲ ਰਹੇ ।
ਚਰਚਾ ਵਿਚ ਹਿੱਸਾ ਲੈ ਰਹੇ, ਬ੍ਰਿਗੇਡੀਅਰ ਦਵਿੰਦਰ ਸਿੰਘ, ਜਿਨ•ਾਂ ਦੀ ਬ੍ਰਿਗੇਡ 8 ਮਈ, 1999 ਨੂੰ ਬਟਾਲਿਕ ਸੈਕਟਰ ਵਿਚ ਸਥਾਪਿਤ ਹੋ ਗਈ ਸੀ, ਨੇ ਕਿਹਾ ਕਿ ਇਸ ਉੱਚੇ ਪਹਾੜੀ ਇਲਾਕਿਆਂ ਵਿਚ ਘੁਸਪੈਠੀਆਂ ਨੂੰ ਖਦੇੜਨਾ ਫੌਜ ਲਈ ਇਕ ਸਭ ਤੋਂ ਵੱਡੀ ਚੁਣੌਤੀ ਸੀ ਅਤੇ ਇਸ ਮੁਹਿਮ ਵਿੱਚ ਏਅਰ ਫੋਰਸ ਦੀ ਲ਼ਾਸਾਨੀ ਭੂਮਿਕਾ ਬਾਰੇ ਦੱਸਦੇ ਹੋਏ ਉਨ•ਾਂ ਕਿਹਾ ਕਿ ਏਅਰ ਫੋਰਸ ਦੇ ਯੋਧਿਆਂ ਤੋਂ ਬਿਨਾਂ ਇਹ ਜੰਗ ਜਿੱਤਣੀ ਮੁਸ਼ਕਲ ਸੀ ।
ਚਰਚਾ ਦਾ ਸੰਚਾਲਨ ਕਰ ਰਹੇ ਏਅਰ ਕਮਾਂਡਰ, ਜੋ ਉਸ ਸਮੇਂ ਏ.ਓ.ਸੀ. ਡਬਲਿਊ. ਏ. ਸੀ. ਸਨ, ਨੇ ਕਿਹਾ ਕਿ ਜੰਗ ਸ਼ੁਰੂ ਹੋ ਗਈ ਸੀ “ਸਾਡੇ ਹੱਥ ਬੰਨ•ੇ ਹੋਏ ਸਨ ਅਤੇ ਸਾਡੇ ਪੈਰ ਜਕੜੇ ਹੋਏ ਸਨ ਪਰ ਅਸੀਂ ਫਿਰ ਵੀ ਜਿੱਤ ਗਏ ਇਹ ਗੱਲ ਪਾਕਿਸਤਾਨ ਨੂੰ ਹਰ ਪਲ ਦੁੱਖ ਦਿੰਦੀ ਰਹੇਗੀ । “ ਲੈਫਟੀਨੈਂਟ ਜਨਰਲ ਐਸ. ਐਚ. ਕੁਲਕਰਨੀ ਕਾਰਗਿੱਲ ਵਰਗੀ ਦੀ ਜੰਗ ਦੇ ਇਤਿਹਾਸਕ ਪਹਿਲੂ ਨੂੰ ਸਮਾਜ ਸਾਹਮਣੇ ਪੇਸ਼ ਕਰਨ ਦੀ ਜ਼ਰੂਰਤ ਤੇ ਜੋਰ ਦਿੰਦਿਆਂ ਆਖਿਆ ਕਿ ਇਹੋ ਜਿਹੇ ਬਹਾਦਰੀ ਦੇ ਕਾਰਨਾਮੇ ਨੂੰ ਲੋਕਾਂ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ।
ਅਗਲੇ ਸ਼ੈਸਨ ਵਿੱਚ ਏਅਰ ਮਾਰਸ਼ਲ ਵਿਨੋਦ ਪਟਨੇ ਨੇ 1971 ਦੀ ਜੰਗ ਵਿੱਚ ਏਅਰ ਫੋਰਸ ਦੇ ਮਹੱਤਵਪੂਰਨ ਯੋਗਦਾਨ ਬਾਰੇ ਦਸਦਿਆਂ ਕਿਹਾ ਕਿ ਪਾਕਿਸਤਾਨ ਨੂੰ ਜਨਰਲ ਯਹੀਆ ਖਾਂ ਦੀ ਗਲ਼ਤੀ ਦਾ ਭੁਗਤਾਨ ਕਰਨਾ ਪਿਆ ਸੀ ਅਤੇ ਇਹ ਵੀ ਕਿਹਾ ਕਿ ਜੰਗ ਅਪਣੇ ਸਮੇਂ ਤੋਂ 9 ਮਹੀਨੇ ਪਹਿਲਾਂ ਹੋਈ ਸੀ ਅਤੇ ਇਸ ਕਰਕੇ ਭਾਰਤ ਨੂੰ ਇਸ ਦਾ ਬਹੁਤ ਫਾਇਦਾ ਹੋਇਆ ।
ਇਸ ਮੌਕੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਏਅਰ ਮਾਰਸ਼ਲ ਆਰ.ਐਸ. ਬੇਦੀ ਨੇ ਭਾਰਤੀ ਹਵਾਈ ਸੇਨਾ ਦੇ ਜੰਗ ਵਿਚ ਦਿਖਾਏ ਜੌਹਰਾਂ ਦਾ ਵਰਣਨ ਕੀਤਾ ਅਤੇ ਏਅਰ ਮਾਰਸ਼ਲ ਭਰਤ ਕੁਮਾਰ ਨੇ ਦੱਸਿਆ ਕਿ ਭਾਰਤੀ ਥਲ ਸੈਨਾ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਹਵਾਈ ਸੈਨਾ ਨੇ ਦੁਸ਼ਮਣ ਦੇ ਕਰਾਚੀ ਅਤੇ ਬਲੋਚਿਸਤਾਨ ਵਿਚ ਸਥਿਤ ਤੇਲ ਭੰਡਾਰਾਂ ਨੂੰ ਨਿਸ਼ਾਨਾਂ ਬਣਾ ਕੇ ਪਾਕਿਸਤਾਨੀ ਫੌਜ ਲਈ ਕਈ ਮੁਸ਼ਕਿਲਾਂ ਖੜ•ੀਆਂ ਕਰ ਦਿੱਤੀਆਂ । ਵਰਣਨਯੋਗ ਹੈ ਕਿ ਕਈ ਦਿਨਾਂ ਤੱਕ ਭਾਰਤੀ ਹਵਾਈ ਸੇਨਾ ਦੀ ਗੋਲਾਬਾਰੀ ਕਰਕੇ ਪਾਕਿਸਤਾਨੀ ਤੇਲ ਭੰਡਾਰਾਂ ਵਿਚੋਂ ਲਾਟਾਂ ਨਿਕਲਦੀਆਂ ਰਹੀਆਂ ।
ਦੱਸਣਯੋਗ ਹੈ ਕਿ ਇਸ ਮੌਕੇ ਪੰਜਾਬ ਦੇ ਗਵਰਨਰ ਵੀ.ਪੀ.ਐਸ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਲੇ ਦੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ । ਜਿੱਥੇ ਵੀਰ ਸੰਘਵੀ ਦੁਆਰਾ ਸੰਚਾਲਿਤ ਮਿਲਟਰੀ ਇਤਿਹਾਸਕਾਰਾਂ, ਲਿਖਾਰੀਆਂ ਅਤੇ ਕਈ ਜੰਗਾਂ ਤੇ ਅਧਾਰਿਤ ਇਕ ਵਿਚਾਰ ਚਰਚਾ ਦੀ ਸ਼ੋਭਾ ਮੁੱਖ ਮੰਤਰੀ ਨੇ ਵਧਾਈ ਉੱਥੇ ਹੀ ਰਾਜਸਥਾਨ ਦੀਆਂ ਲੜਾਈਆਂ ਨਾਲ ਸਬੰਧਤ ਇਕ ਵਿਚਾਰ ਗੋਸ਼ਟੀ ਨੂੰ ਗਵਰਨਰ ਸਾਹਿਬ ਨੇ ਚਾਰ ਚੰਨ ਲਾਏ ।
ਇਸ ਤੋਂ ਇਲਾਵਾ ਕਈ ਹੋਰ ਸਮਾਗਮ ਦੌਰਾਨ ਕਈ ਹੋਰ ਪੜਾਅ ਜਿਵੇਂ “ਕਾਊਂਟਰ ਇਨਸਰਜੈਂਸੀ ਉਪਰੇਸ਼ਨ ਇਨ ਜੰਮੂ-ਕਸ਼ਮੀਰ“, ਦੂਜੇ ਵਿਸ਼ਵ ਯੁੱਧ ਵਿਚ ਭਾਰਤੀ ਸੈਨਾ ਦਾ ਯੋਗਦਾਨ, ਆਈ ਪੀ ਕੇ ਐਫ ਇਨ ਸ੍ਰੀਲੰਕਾ, ਮਿਲਟਰੀ ਹਿਰੋਜ਼, 1857 ਦੀ ਪਹਿਲੀ ਜੰਗ-ਏ- ਆਜਾਦੀ , ਭਾਰਤੀ ਥਲ ਸੈਨਾ ਦੀ ਦਿਸ਼ਾ, ਦਸ਼ਾ ਅਤੇ ਭਵਿੱਖ, ਫੌਜੀ ਪਰਿਵਾਰਾਂ ਦੇ ਦੁੱਖ ਅਤੇ ਦੁਚਿਤੀਆਂ ਵਰਗੇ ਕਈ ਪਹਿਲੂਆਂ ਨੂੰ ਛੋਹਿਆ ਅਤੇ ਉਘਾੜਿ•ਆ ਗਿਆ ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ