ਬੋਇੰਗ ਦੇ ਅਮਨਦੀਪ ਸਿੰਘ ਭੁੱਲਰ ਨੂੰ ਸਦਮਾ; ਪਿਤਾ ਅਮਰਜੀਤ ਸਿੰਘ ਵਿਛੋਆ ਦੀ ਮੌਤ

438
ਸਵ. ਅਮਰਜੀਤ ਸਿੰਘ ਵਿਛੋਆ ਚੇਅਰਮੈਨ ਦੀ ਯਾਦਗਾਰੀ ਤਸਵੀਰ।
Share

ਸਿਆਟਲ, 14 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ’ਚ ਬੋਇੰਗ ’ਚ ਕੰਮ ਕਰ ਰਹੇ ਅਮਨਦੀਪ ਸਿੰਘ ਭੁੱਲਰ ਦੇ ਸਤਿਕਾਰਯੋਗ ਪਿਤਾ ਜੀ ਅਮਰਜੀਤ ਸਿੰਘ ਵਿਛੋਆ (85) ਦੀ ਐਕਸੀਡੈਂਟ ਵਿਚ ਮੌਤ ਹੋ ਗਈ, ਜਿਸ ਦੀ ਖਬਰ ਸੁਣਦਿਆਂ ਹੀ ਬੋਇੰਗ ਮਹਿਕਮੇ ਦੇ ਕਰਮਚਾਰੀਆਂ ਤੇ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਵੇਖਣ ਨੂੰ ਮਿਲੀ। ਅਮਰਜੀਤ ਸਿੰਘ ਵਿਛੋਆ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਰਾਜਨੀਤੀ ਵਿਚ ਹਿੱਸਾ ਲੈਣ ਲੱਗੇ। ਸ਼੍ਰੋਮਣੀ ਅਕਾਲੀ ਦਲ ਤੇ ਧਰਮ ਯੁੱਧ ਮੋਰਚਾ 1982 ਵਿਚ ਸਰਗਰਮ ਮੈਂਬਰ ਰਹੇ। ਕੋਆਪ੍ਰੇਟਿਵ ਸੁਸਾਇਟੀ ਬੈਂਕ ਅੰਮਿ੍ਰਤਸਰ ਦੇ ਪ੍ਰਧਾਨ ਅਤੇ ਮਾਰਕਿਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਹੇ ਅਮਰਜੀਤ ਸਿੰਘ ਵਿਛੋਆ ਆਪਣੇ ਲੜਕੇ ਅਮਨਦੀਪ ਸਿੰਘ ਭੁੱਲਰ ਪਾਸ ਰਹਿ ਰਹੇ ਸਨ, ਜੋ 2 ਮਹੀਨੇ ਪਹਿਲਾਂ ਪਿੰਡ ਵਿਛੋਆ (ਪੰਜਾਬ) ਸ਼ਾਦੀ ਸਮਾਗਮਾਂ ’ਚ ਪਹੁੰਚੇ ਸਨ ਅਤੇ 10 ਮਾਰਚ ਨੂੰ ਸਵੇਰੇ 5 ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦਰਸ਼ਨਾਂ ਨੂੰ ਜਾਂਦੇ ਸਮੇਂ ਐਕਸੀਡੈਂਟ ਹੋ ਗਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਅਮਰਜੀਤ ਸਿੰਘ ਵਿਛੋਆ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਅਤੇ 2 ਲੜਕੇ ਅਮਨਦੀਪ ਭੁੱਲਰ ਤੇ ਆਬਿੰਦਰ ਬੀਰ ਸਿੰਘ ਭੁੱਲਰ ਅਤੇ ਇਕ ਲੜਕੀ ਮੁਖਰਾਜ ਕੌਰ ਛੱਡ ਗਏ ਹਨ, ਜਿਨ੍ਹਾਂ ਦੀ ਅੰਤਿਮ ਅਰਦਾਸ ਵਿਛੋਆ 12 ਵਜੇ ਹੋਵੇਗੀ। ਸਿਆਟਲ ਤੋਂ ਰਾਮ ਸਿੰਘ ਸੰਧੂ, ਅਮਰਪਾਲ ਸਿੰਘ ਕਾਹਲੋਂ, ਨਵਤੇਜ ਸਿੰਘ ਪੰਨੂ ਤੇ ਡਾ. ਰਮਨ ਸਿੰਘ ਸਿੱਧੂ ਸਮੇਤ ਬੋਇੰਗ ਤੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share