PUNJABMAILUSA.COM

ਬੈਲਜ਼ੀਅਮ ‘ਚ ਗਲ ਕੱਟ ਕੇ ਕਤਲ ਕੀਤੀ ਪੰਜਾਬਣ ਮਾਂ ਅਤੇ ਤਿੰਨ ਬੱਚਿਆਂ ਦੇ ਦੋਸ਼ੀ ਬੰਗਲਾਦੇਸ਼ੀ ਨੂੰ ਉਮਰ ਕੈਦ

ਬੈਲਜ਼ੀਅਮ ‘ਚ ਗਲ ਕੱਟ ਕੇ ਕਤਲ ਕੀਤੀ ਪੰਜਾਬਣ ਮਾਂ ਅਤੇ ਤਿੰਨ ਬੱਚਿਆਂ ਦੇ ਦੋਸ਼ੀ ਬੰਗਲਾਦੇਸ਼ੀ ਨੂੰ ਉਮਰ ਕੈਦ

ਬੈਲਜ਼ੀਅਮ ‘ਚ ਗਲ ਕੱਟ ਕੇ ਕਤਲ ਕੀਤੀ ਪੰਜਾਬਣ ਮਾਂ ਅਤੇ ਤਿੰਨ ਬੱਚਿਆਂ ਦੇ ਦੋਸ਼ੀ ਬੰਗਲਾਦੇਸ਼ੀ ਨੂੰ ਉਮਰ ਕੈਦ
April 30
04:38 2018

ਈਪਰ, ਬੈਲਜ਼ੀਅਮ, 30 ਅਪ੍ਰੈਲ (ਪ੍ਰਗਟ ਸਿੰਘ ਜੋਧਪੁਰੀ/ਪੰਜਾਬ ਮੇਲ)- 28 ਸਤੰਬਰ 2012 ਨੂੰ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਇਲਾਕੇ ਇਤਰਬੀਕ ਵਿੱਚ ਵਾਪਰੇ ਕਤਲ ਕਾਂਡ ਨੇ ਯੂਰਪ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇੱਕ ਰੈਸਟੋਰੈਂਟ ਵਿੱਚ ਅਪਣੇ ਨਾਲ ਕੰਮ ਕਰਦੇ ਬੰਗਲਾਦੇਸੀ ਰਫਿਊਜੀ ਖੁਰਸੀਦ ਆਲਮ ਨਾਲ ਹੋਈ ਕੋਈ ਬਹਿਸ ਜਸਵੀਰ ਸਿੰਘ ਦੀ ਦੁਨੀਆਂ ਉਜਾੜ ਦੇਵੇਗੀ ਇਸ ਦਾ ਕਿਆਸ ਖੁਦ ਜਸਵੀਰ ਸਿੰਘ ਨੂੰ ਵੀ ਨਹੀ ਸੀ। 28 ਸਤੰਬਰ ਨੂੰ ਜਦ ਜਸਵੀਰ ਸਿੰਘ ਕੰਮ ਤੋਂ ਘਰ ਪਰਤਿਆ ਤਾਂ ਅੰਦਰ ਵੜਦੇ ਸਾਰ ਭਿਆਨਕ ਦ੍ਰਿਸ ਦੇਖ ਸੁੰਨ ਹੋ ਗਿਆ। ਹੱਸਦੇ-ਖੇਡਦੇ ਛੱਡਕੇ ਗਏ ਤਿੰਨ ਫੁੱਲਾਂ ਵਰਗੇ ਪੁੱਤਰ ਅਤੇ ਪਤਨੀ ਦੇ ਚਾਕੂ ਨਾਲ ਕੱਟੇ ਗਲ ਅੱਜ ਵੀ ਜਸਵੀਰ ਸਿੰਘ ਦੀ ਨੀਦ ਉਡਾ ਦਿੰਦੇਂ ਹਨ। ਰਾਜਵੀਰ ਕੌਰ ਦੀ ਉਮਰ ਉਸ ਸਮੇਂ 30 ਕੁ ਸਾਲ ਸੀ ਤੇ ਬੱਚਿਆਂ ਮਨਰਾਜ ਸਿੰਘ 6 ਸਾਲ, ਕਰਮਨਵੀਰ ਸਿੰਘ 5 ਸਾਲ ਤੇ ਸਭ ਤੋਂ ਛੋਟਾ ਨਵਜੋਤ ਸਿੰਘ ਸਿਰਫ ਢਾਈ ਸਾਲ ਦਾ ਹੀ ਸੀ। ਘਟਨਾ ਸਥਾਨ ‘ਤੋਂ ਮਿਲੇ ਡੀ ਐਨ ਨੇ ਦੇ ਅਧਾਰ ‘ਤੇ ਅਤੇ ਖੁਰਸੀਦ ਆਲਮ ਵੱਲੋਂ ਅਗਲੇ ਦਿਨ ਅਪਣੇ ਗੁਆਂਢੀ ਨੂੰ ਫੋਨ ਕਰਕੇ ਇਹ ਪੁੱਛਣਾ ਕਿ ਚਾਰੇ ਮਰ ਗਏ ਸੀ? ਇਹ ਸਬੂਤ ਖੁਰਸੀਦ ਨੂੰ ਚਾਰਾਂ ਦਾ ਕਾਤਲ ਦਰਸਾਉਦੇਂ ਹਨ। ਗੁਆਂਢੀ ਵੱਲੋਂ ਇਹ ਪੁੱਛਣ ‘ਤੇ ਕਿ ਤੂੰ ਇਹ ਕਾਰਾ ਕਿਉਂ ਕੀਤਾ, ਤਾਂ ਖੁਰਸੀਦ ਦਾ ਜਵਾਬ ਸੀ ਕਿ ਇਹ ਅੱਲਾ ਦੀ ਮਰਜੀ ਸੀ। ਕਾਤਲ ਦਾ ਇਹ ਬੇਹੂਦਾ ਜਵਾਬ ਬੈਲਜ਼ੀਅਮ ਭਰ ਦੀਆਂ ਅਖ਼ਬਾਰਾਂ, ਰੇਡੀਓੁ ਅਤੇ ਟੀ ਵੀ ਚੈਨਲਾਂ ਤੇ ਕਈ ਦਿਨ ਚਲਦਾ ਰਿਹਾ। ਤਕਰੀਬਨ ਛੇ ਸਾਲ ਚੱਲੇ ਮੁਕੱਦਮੇ ਬਾਅਦ ਉੱਚ ਅਦਾਲਤ ਨੇ ਖੁਰਸੀਦ ਆਲਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦਾ ਕਹਿਣਾ ਹੈ ਕਿ ਕਾਤਲ ਦੇ ਬੰਗਲਾਦੇਸ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਉਥੋਂ ਦੀ ਸਰਕਾਰ ਨੇ ਬੈਲਜ਼ੀਅਮ ਵੱਲੋਂ ਉਸ ਨੂੰ ਲੱਭਣ ਅਤੇ ਸਪੁਰਦ ਕਰਨ ਦੀ ਕੀਤੀ ਬੇਨਤੀ ਦਾ ਕੋਈ ਤਸੱਲੀਬਖ਼ਸ ਜਵਾਬ ਨਹੀ ਦਿੱਤਾ। ਬੇਰਹਿਮੀ ਦੀਆਂ ਹੱਦਾਂ ਪਾਰ ਕੀਤੇ ਇਹਨਾਂ ਕਤਲਾਂ ਦੇ ਰੋਸ ਵਜੋਂ ਯੂਰਪ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਬਰੱਸਲਜ਼ ਪਹੁੰਚ ਕੇ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਵਿੱਚ ਇਥੇ ਵਸਦੇ ਵੱਖ-ਵੱਖ ਦੇਸਾਂ ਦੇ ਲੋਕਾਂ ਨੇ ਵੀ ਵੱਧ-ਚੜ ਕੇ ਸਮੂਲੀਅਤ ਕੀਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article