PUNJABMAILUSA.COM

ਬੈਂਗਲੁਰੂ ਟੈਸਟ ਤੀਜੇ ਦਿਨ ਦਾ ਖੇਡ ਖ਼ਤਮ : ਭਾਰਤ ਨੇ 126 ਦੌੜਾਂ ਦੀ ਲਈ ਲੀਡ

ਬੈਂਗਲੁਰੂ ਟੈਸਟ ਤੀਜੇ ਦਿਨ ਦਾ ਖੇਡ ਖ਼ਤਮ : ਭਾਰਤ ਨੇ 126 ਦੌੜਾਂ ਦੀ ਲਈ ਲੀਡ

ਬੈਂਗਲੁਰੂ ਟੈਸਟ ਤੀਜੇ ਦਿਨ ਦਾ ਖੇਡ ਖ਼ਤਮ : ਭਾਰਤ  ਨੇ 126 ਦੌੜਾਂ ਦੀ ਲਈ ਲੀਡ
March 06
21:18 2017

CRICKET-IND-AUS
ਬੰਗਲੌਰ, 6 ਮਾਰਚ (ਪੰਜਾਬ ਮੇਲ)- ਚੇਤੇਸ਼ਵਰ ਪੁਜਾਰਾ ਨਾਬਾਦ (79) ਅਤੇ ਅਜਿੰਕਯਾ ਰਹਾਣੇ ਨਾਬਾਦ(40) ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਆਸਟਰੇਲੀਆ ’ਤੇ ਪਲਟਵਾਰ ਕਰਦਿਆਂ ਦੂਜੇ ਕਿ੍ਕਟ ਟੈਸਟ ਮੈਚ ਦੇ ਤੀਜੇ ਦਿਨ 126 ਦੌੜਾਂ ਦੀ ਲੀਡ ਹਾਸਲ ਕਰ ਲਈ। ਇਨ੍ਹਾਂ ਦੋਨਾਂ ਖਿਡਾਰੀਆਂ ਨੇ ਪੰਜਵੀਂ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ।
ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਵਿੱਚ 72 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਅਤੇ ਉਸ ਕੋਲ ਹੁਣ 126 ਦੌੜਾਂ ਦੀ ਲੀਡ ਹੈ। ਬੱਲੇਬਾਜ਼ ਪੁਜਾਰਾ ਅਤੇ ਰਹਾਣੇ ਮੈਦਾਨ ’ਤੇ ਡਟੇ ਹੋਏ ਹਨ। ਸਲਾਮੀ ਬੱਲੇਬਾਜ਼ ਰਾਹੁਲ ਨੇ 51 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਪੁਜਾਰਾ ਅਤੇ ਰਹਾਣੇ ਦੀ ਪੰਜਵੀਂ ਵਿਕਟ ਲਈ 33.5 ਓਵਰ ਵਿੱਚ 93 ਦੌੜਾਂ ਦੀ ਭਾਈਵਾਲੀ ਨੇ ਭਾਰਤ ਨੂੰ ਮਜ਼ਬੂਤ ਲੀਡ ਦਿਵਾਈ। ਸੀਰੀਜ਼ ਵਿੱਚ ਇਹ ਹੁਣ ਤਕ ਦੀ ਕਿਸੇ ਜੋੜੀ ਦੀ ਸਭ ਤੋਂ ਵੱਡੀ ਭਾਈਵਾਲੀ ਹੈ। ਇਸ ਤੋਂ ਪਹਿਲਾਂ 82 ਦੌੜਾਂ ਦੀ ਸਭ ਤੋਂ ਵੱਡੀ ਭਾਈਵਾਲੀ ਮੈਟ ਰੇਨਸ਼ਾਹ ਅਤੇ ਡੇਵਿਡ ਵਾਰਨਰ ਦੀ ਸੀ। ਅਭਿਨਵ ਮੁਕੁੰਦ 16, ਵਿਰਾਟ ਕੋਹਲੀ 15 ਅਤੇ ਰਵਿੰਦਰ ਜਡੇਜਾ ਦੋ ਦੌੜਾਂ ਬਣਾ ਕੇ ਪੈਵੇਲੀਅਨ ਪਰਤੇ।
ਇਸ ਤੋਂ ਪਹਿਲਾਂ ਦੂਜੀ ਪਾਰੀ ਵਿੱਚ ਆਸਟਰੇਲਿਆਈ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਚਾਹ ਦੇ ਸਮੇਂ ਤਕ ਭਾਰਤ ਨੂੰ 122 ਦੌੜਾਂ ’ਤੇ ਚਾਰ ਝਟਕੇ ਦਿੱਤੇ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ 57 ਦੌੜਾਂ ਦੇ ਸਭ ਤੋਂ ਵਧ ਤਿੰਨ ਵਿਕਟਾਂ ਲਈਆਂ। ਜਦੋਂ ਕਿ ਸਟੀਵ ਓਕੀਫ ਨੇ 28 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਤੋਂ ਬਾਅਦ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤਕ 91 ਦੌੜਾਂ ਜੋੜਦਿਆਂ ਸਕੋਰ 212 ਤਕ ਪਹੁੰਚਾਇਆ।
ਭਾਰਤੀ ਬੱਲੇਬਾਜ਼ ਕੇ. ਐਲ. ਰਾਹੁਲ ਅਰਧ ਸੈਂਕੜਾ (51) ਬਣਾਉਣ ਬਾਅਦ ਆਪਣੀ ਖ਼ੁਸੀ ਜ਼ਾਹਿਰ ਕਰਦਾ ਹੋਇਆ।
ਭਾਰਤੀ ਬੱਲੇਬਾਜ਼ ਕੇ. ਐਲ. ਰਾਹੁਲ ਅਰਧ ਸੈਂਕੜਾ (51) ਬਣਾਉਣ ਬਾਅਦ ਆਪਣੀ ਖ਼ੁਸੀ ਜ਼ਾਹਿਰ ਕਰਦਾ ਹੋਇਆ।
ਹਾਲਾਂਕਿ ਚਾਹ ਦੇ ਸਮੇਂ ਤਕ ਹੇਜ਼ਲਵੁੱਡ ਨੇ ਭਾਰਤ ਦੀਆਂ ਤਿੰਨ ਵਿਕਟਾਂ ਡੇਗ ਕੇ ਦਬਾਅ ਬਣਾਇਆ। ਉਦੋਂ ਭਾਰਤ ਕੋਲ ਸਿਰਫ 35 ਦੌੜਾਂ ਦੀ ਲੀਡ ਸੀ। ਦਿਨ ਦੇ ਅੰਤ ਤਕ ਪੁਜਾਰਾ ਅਤੇ ਰਾਹੁਲ ਲੀਡ 100 ਦੇ ਪਾਰ ਲੈ ਗਏ। ਰਾਹੁਲ ਨੇ ਅਭਿਨਵ ਨਾਲ 39 ਦੌੜਾਂ ਬਣਾਈਆਂ। ਮੁਕੁੰਦ 16 ਦੌੜਾਂ ਬਣਾ ਕੇ ਹੇਜ਼ਲਵੁੱਡ ਦੀ ਗੇਂਦ ’ਤੇ ਬੋਲਡ ਹੋਇਆ ਅਤੇ ਆਸਟਰੇਲੀਆ ਨੂੰ ਉਸ ਦਾ ਪਹਿਲਾ ਵਿਕਟ ਛੇਤੀ ਮਿਲਿਆ।
ਇਸ ਤੋਂ ਬਾਅਦ ਰਾਹੁਲ ਅਤੇ ਪੁਜਾਰਾ ਨੇ ਦੂਜੀ ਵਿਕਟ ਲਈ 45 ਦੌੜਾਂ ਜੋੜੀਆਂ ਤੇ ਓਕੀਫ ਨੇ ਛੇਤੀ ਹੀ ਇਹ ਭਾਈਵਾਲੀ ਤੋੜ ਦਿੱਤੀ। ਰਾਹੁਲ ਨੇ ਕਪਤਾਨ ਸਟੀਵਨ ਨੂੰ ਕੈਚ ਦਿੱਤਾ। ਰਾਹੁਲ ਨੇ 85 ਗੇਂਦਾਂ ’ਤੇ ਚਾਰ ਚੌਕੇ ਲਗਾਏ ਤੇ 51 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਇਸ ਵਾਰ ਵੀ ਸਸਤੇ ਵਿਚ ਆਊਟ ਹੋਇਆ। ਉਹ ਵਿਵਾਦਤ ਫੈਸਲੇ ਵਿੱਚ 25 ਗੇਂਦਾਂ ’ਤੇ 15 ਦੌੜਾਂ ’ਤੇ ਹੀ ਆਊਟ ਹੋਇਆ। ਵਿਰਾਟ ਨੂੰ ਹੇਜ਼ਲਵੁੱਡ ਨੇ ਟੰਗ ਅੜਿੱਕਾ ਆਊਟ ਕੀਤਾ। ਕੋਹਲੀ ਨੇ ਗੁੱਸੇ ਵਿੱਚ ਮੈਦਾਨ ਛੱਡਿਆ। ਉਸ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਵਿਰਾਟ ਪਹਿਲੀ ਪਾਰੀ ਵਿੱਚ 12 ਦੌੜਾਂ ’ਤੇ ਆਊਟ ਹੋ ਗਿਆ ਸੀ। ਚਾਹ ਦੇ ਸਮੇਂ ਤਕ ਆਪਣੀਆਂ ਚਾਰ ਵਿਕਟਾਂ ਗਵਾਉਣ ਤੋਂ ਬਾਅਦ ਬੱਲੇਬਾਜ਼ਾਂ ਨੇ ਬਿਹਤਰ ਖੇਡ ਦਿਖਾਈ। ਪੁਜਾਰਾ ਨੇ 173 ਗੇਂਦਾਂ ਦੀ ਪਾਰਟੀ ਵਿੱਚ ਛੇ ਚੌਕੇ ਮਾਰ ਤੇ 79 ਦੌੜਾਂ ਬਣਾਈਆਂ। ਉਸ ਨੇ 125 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਜਿਹੜਾ ਉਸ ਦਾ ਟੈਸਟ ਵਿੱਚ 14ਵਾਂ ਅਰਧ ਸੈਂਕੜਾ ਹੈ। ਦੂਜੇ ਪਾਸੇ ਰਹਾਣੇ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਅਤੇ 10 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਮਾਰੇ ਤੇ ਨਾਬਾਦ 40 ਦੌੜਾਂ ਬਣਾਈਆਂ। ਰਾਹੁਲ ਨੇ ਮੈਚ ਵਿੱਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਉਂਦਿਆਂ 51 ਦੌੜਾਂ ਬਣਾਈਆਂ।
ਆਸਟਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 16 ਓਵਰਾਂ ਵਿੱਚ 57 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਨੇ ਅਭਿਨਵ ਮੁਕੁੰਦ ਨੂੰ (16) ਅਤੇ ਰਵਿੰਦਰ ਜਡੇਜਾ (02) ਨੂੰ ਆਊਟ ਕੀਤਾ। ਰਾਹੁਲ ਨੂੰ ਓਕੀਫ ਨੇ ਆਊਟ ਕੀਤਾ ਅਤੇ ਸਲਿਪ ਵਿੱਚ ਸਮਿਥ ਨੇ ਸ਼ਾਨਦਾਰ ਛਾਲ ਲਾ ਕੇ ਉਸ ਦੀ ਕੈਚ ਫੜੀ। ਇਸ ਤੋਂ ਪਹਿਲਾਂ ਜਡੇਜਾ ਨੇ 10 ਗੇਂਦਾਂ ਵਿੱਚ ਤਿੰਨ ਵਿਕਟਾਂ ਲੈ ਕੇ ਆਸਟਰੇਲੀਆ ਦੇ ਅਖੀਰਲੇ ਬੱਲੇਬਾਜ਼ਾਂ ਦਾ ਸਫਾਇਆ ਕੀਤਾ। ਇਸ ਨਾਲ ਭਾਰਤ ਨੇ ਮਹਿਮਾਨ ਟੀਮ ਨੂੰ ਪਹਿਲੀ ਪਾਰੀ ਵਿੱਚ 276 ਦੌੜਾਂ ’ਤੇ ਰੋਕ ਦਿੱਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article