PUNJABMAILUSA.COM

ਬੈਂਕਾਂ ਦੀ ਗੜਬੜੀ, ਮੁਸ਼ਕਲ ‘ਚ ਆਮ ਲੋਕ

ਬੈਂਕਾਂ ਦੀ ਗੜਬੜੀ, ਮੁਸ਼ਕਲ ‘ਚ ਆਮ ਲੋਕ

ਬੈਂਕਾਂ ਦੀ ਗੜਬੜੀ, ਮੁਸ਼ਕਲ ‘ਚ ਆਮ ਲੋਕ
December 18
07:03 2016

note
ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਨੋਟਬੰਦੀ ਦੇ 40 ਦਿਨ ਬਾਅਦ ਵੀ ਤੁਹਾਡੇ ਤਕ ਪੈਸਾ ਨਹੀਂ ਪਹੁੰਚ ਰਿਹਾ ਹੈ। ਬੈਂਕਾਂ ‘ਚ ਜਿੱਥੇ ਲੰਬੀਆਂ ਕਤਾਰਾਂ ਹਨ, ਉੱਥੇ ਹੀ ਏ. ਟੀ. ਐੱਮ. ਖਾਲੀ ਪਏ ਹਨ। ਜਦੋਂ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਵਾਰ-ਵਾਰ ਕਹਿ ਰਹੇ ਹਨ ਕਿ ਨੋਟਾਂ ਦੀ ਸਪਲਾਈ ਵਧਾਈ ਗਈ ਹੈ। ਉਨ੍ਹਾਂ ਦੀ ਗੱਲ ਕੁਝ ਹੱਦ ਤਕ ਸਹੀ ਵੀ ਲੱਗ ਰਹੀ ਹੈ। ਇਸ ਦਾ ਕਾਰਨ ਦੇਸ਼ ਭਰ ‘ਚ ਆਮਦਨ ਟੈਕਸ ਅਤੇ ਜਾਂਚ ਏਜੰਸੀਆਂ ਦੇ ਛਾਪਿਆਂ ‘ਚ ਨਵੇਂ ਨੋਟਾਂ ਦੀ ਜਮ੍ਹਾਖੋਰੀ ਦੇ ਮਾਮਲੇ ਸਾਹਮਣੇ ਆਉਣਾ ਹੈ, ਜਿਨ੍ਹਾਂ ‘ਚ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਦਿਸ ਰਹੀ ਹੈ।
ਬੈਂਕਿੰਗ ਸਿਸਟਮ ਦੀ ਦੁਰਵਰਤੋਂ
ਬੈਂਕ ਅਧਿਕਾਰੀ ਸਿਸਟਮ ਦੇ ਗੁਪਤ ਰਸਤੇ ਦੀ ਬੜੀ ਆਸਾਨੀ ਨਾਲ ਦੁਰਵਰਤੋਂ ਕਰ ਰਹੇ ਹਨ। ਜਿਸ ਕਾਰਨ ਨਕਦੀ ਸਿਰਫ ਅਮੀਰ ਗਾਹਕਾਂ ਨੂੰ ਮਿਲ ਰਹੀ ਹੈ। ਜਦੋਂ ਕਿ ਆਮ ਆਦਮੀ ਕਤਾਰ ‘ਚ ਖੜ੍ਹਾ ਹੈ। ਬੈਂਕ ਅਧਿਕਾਰੀ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ। ਜਿਸ ਕਾਰਨ ਇਹ ਪ੍ਰੇਸ਼ਾਨੀ ਘੱਟ ਨਹੀਂ ਹੋ ਰਹੀ ਹੈ। ਆਖਰ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿ ਜਿੱਥੇ ਲੋਕਾਂ ਨੂੰ 2500 ਰੁਪਏ ਤਕ ਨਹੀਂ ਮਿਲ ਰਹੇ, ਉੱਥੇ ਕੁਝ ਲੋਕਾਂ ਕੋਲ ਲੱਖਾਂ ਦੇ ਨਵੇਂ ਨੋਟ ਕਿਵੇਂ ਪਹੁੰਚ ਗਏ। ਇੰਨੀ ਵੱਡੀ ਹੇਰਾਫੇਰੀ ਆਖਰ ਕਿਹੜੇ ਪੱਧਰ ‘ਤੇ ਕੀਤੀ ਜਾ ਰਹੀ ਹੈ।
ਏ. ਟੀ. ਐੱਮ. ਕਿਉਂ ਪਏ ਖਾਲੀ
ਆਏ ਦਿਨ ਪੈਸੇ ਦੀ ਸਪਲਾਈ ‘ਚ ਵੀ ਫਰਜ਼ੀਵਾੜੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਨਕਦ ਸਪਲਾਈ ਏ. ਟੀ. ਐੱਮ. ‘ਚ ਨਾ ਹੋ ਕੇ ਬੈਂਕ ਅਧਿਕਾਰੀਆਂ ਕੋਲ ਹੋ ਰਹੀ ਹੈ, ਜੋ ਕਿ ਸ਼ਾਖਾ ‘ਚ ਨਵੀਂ ਕਰੰਸੀ ਨੂੰ ਰੱਖ ਰਹੇ ਹਨ। ਜਿਸ ਨੂੰ ਅਮੀਰ ਗਾਹਕਾਂ ਨੂੰ ਫਰਜ਼ੀ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ।
ਸਪਲਾਈ ‘ਚ ਗੜਬੜੀ
ਜਿਸ ਤਰ੍ਹਾਂ ਬੇਂਗਲੁਰੂ ‘ਚ ਆਰ. ਬੀ. ਆਈ. ਦਾ ਅਧਿਕਾਰੀ ਫੜਿਆ ਗਿਆ ਹੈ, ਉਸ ਨਾਲ ਇਹ ਸਾਫ ਹੈ ਕਿ ਆਰ. ਬੀ. ਆਈ. ਵੱਲੋਂ ਸਪਲਾਈ ਕੀਤੇ ਗਏ ਨਵੇਂ ਨੋਟ ਅਸਲ ‘ਚ ਬੈਂਕ ਸ਼ਾਖਾਵਾਂ ‘ਚ ਨਹੀਂ ਪਹੁੰਚੇ। ਨਵੇਂ ਨੋਟਾਂ ਦੀ ਖੇਪ ਨੂੰ ਆਰ. ਬੀ. ਆਈ. ਅਤੇ ਬੈਂਕਾਂ ਦੇ ਅਫਸਰਾਂ ਦੀ ਮਿਲੀਭੁਗਤ ਨੇ ਸ਼ਾਖਾ ਪਹੁੰਚਾਉਣ ਦੀ ਬਜਾਏ ਕਾਲਾ ਧਨ ਰੱਖਣ ਵਾਲਿਆਂ ਕੋਲ ਪਹੁੰਚਾ ਦਿੱਤਾ। ਇਸੇ ਤਰ੍ਹਾਂ ਬੈਂਕਰਾਂ ਨੇ ਪੁਰਾਣੇ ਨੋਟ ਬਦਲਣ ‘ਚ ਨਕਦੀ ਜਮ੍ਹਾ ਕਰਨ ਵਾਲੀ ਮਸ਼ੀਨ ਦਾ ਵੀ ਫਾਇਦਾ ਚੁੱਕਿਆ। ਬੈਂਕਰਾਂ ਨੇ ਫਰਜ਼ੀ ਤਰੀਕੇ ਨਾਲ ਪੁਰਾਣੇ ਨੋਟ ਅਤੇ ਨਵੇਂ ਨੋਟਾਂ ਦੀ ਗਿਣਤੀ ਰਿਪੋਰਟ ਕਰਨ ‘ਚ ਫਰਜ਼ੀਵਾੜਾ ਕੀਤਾ। ਇਸੇ ਕਾਰਨ ਆਰ. ਬੀ. ਆਈ. ਨੂੰ ਅਸਲ ‘ਚ ਪੁਰਾਣੇ ਨੋਟ ਜਿੰਨੇ ਮਿਲਣੇ ਚਾਹੀਦੇ ਸਨ, ਓਨੇ ਨਹੀਂ ਮਿਲੇ। ਜਦੋਂ ਕਿ ਉਸ ਦੇ ਬਦਲੇ ਜ਼ਿਆਦਾ ਨਵੇਂ ਨੋਟ ਲੈ ਲਏ ਗਏ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article