ਬੇਕਰਸਫੀਲਡ ‘ਚ 23 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

71
Share

ਨਿਊਯਾਰਕ, 4 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਬੇਕਰਸਫੀਲਡ ਵਿਚ ਰਹਿੰਦੇ ਇਕ 23 ਸਾਲਾ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ, ਜਿਸ ਦਾ ਪਿਛਲਾ ਪਿੰਡ ਧਰਮਕੋਟ, ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ। ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਸਰਬਜੀਤ ਸਿੰਘ ਦਾ ਟਰੱਕ ਰੂਟ ਆਈ-40 ‘ਤੇ ਇਕ ਰੈਸਟ ਏਰੀਏ ਵਿਖੇ ਖੜ੍ਹਾ ਸੀ, ਜਿਸ ਨੂੰ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰੀ ਅਤੇ ਸਰਬਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਟੈਕਸਾਸ ਸੂਬੇ ਦੇ ਐਡਰਿਅਨ ਨੇੜੇ ਓਲਡੈਮ ਕਾਊਂਟੀ ਵਿਖੇ 1 ਨਵੰਬਰ ਨੂੰ ਰਾਤ ਦੇ 2:30 ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾਂਦਾ ਹੈ ਕਿ ਰੈਸਟ ਏਰੀਏ ਵਿਚ ਖੜ੍ਹਾ ਇਕ ਟਰੱਕ ਜੋ ਸਹੀ ਢੰਗ ਨਾਲ ਪਾਰਕ ਕੀਤਾ ਹੋਇਆ ਸੀ, ਨਾਲ ਇਹ ਹਾਦਸਾ ਵਾਪਰਿਆ।


Share