PUNJABMAILUSA.COM

ਬੇਏਰੀਆ ਸਪੋਰਟਸ ਕਲੱਬ ਵੱਲੋਂ ਸਹਿਯੋਗੀਆਂ ਤੇ ਸਪਾਂਸਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਡਿਨਰ ਸਮਾਗਮ ਦਾ ਆਯੋਜਨ

 Breaking News

ਬੇਏਰੀਆ ਸਪੋਰਟਸ ਕਲੱਬ ਵੱਲੋਂ ਸਹਿਯੋਗੀਆਂ ਤੇ ਸਪਾਂਸਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਡਿਨਰ ਸਮਾਗਮ ਦਾ ਆਯੋਜਨ

ਬੇਏਰੀਆ ਸਪੋਰਟਸ ਕਲੱਬ ਵੱਲੋਂ ਸਹਿਯੋਗੀਆਂ ਤੇ ਸਪਾਂਸਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਡਿਨਰ ਸਮਾਗਮ ਦਾ ਆਯੋਜਨ
May 15
10:15 2019

ਯੂਨੀਅਨ ਸਿਟੀ, 15 ਮਈ (ਪੰਜਾਬ ਮੇਲ)- ਬੇਏਰੀਆ ਸਪੋਰਟਸ ਕਲੱਬ ਵਲੋਂ ਰਾਜਾ ਸਵੀਟਸ ਵਿਖੇ ਆਪਣੇ ਸਹਿਯੋਗੀਆਂ ਅਤੇ ਸਪਾਂਸਰਾਂ ਦੇ ਮਾਣ-ਸਨਮਾਨ, ਸਤਿਕਾਰ ਅਤੇ ਵਰਤਮਾਨ ਕਬੱਡੀ ਦੀਆਂ ਪ੍ਰਸਥਿਤੀਆਂ ‘ਤੇ ਵਿਚਾਰ-ਚਰਚਾ ਲਈ ਇਕ ਵਿਸ਼ੇਸ਼ ਡਿਨਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਕਬੱਡੀ ਪ੍ਰੇਮੀ ਤੇ ਹਮਦਰਦ ਵੀ ਸ਼ਾਮਿਲ ਹੋਏ। ਇਸ ਮੌਕੇ ‘ਤੇ ਬੋਲਦਿਆਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਅਤੇ ਬੇਏਰੀਆ ਸਪੋਰਟਸ ਕਲੱਬ ਦੇ ਕੋ-ਫਾਊਂਡਰ ਅਤੇ ਚੋਣਕਾਰ ਤੀਰਥ ਗਾਖਲ ਨੇ ਬੋਲਦਿਆਂ ਕਿਹਾ ਕਿ ਬੇਏਰੀਆ ਸਪੋਰਟਸ ਕਲੱਬ ਆਪਣੀ ਇਕ ਥਾਂ ਰੱਖਦਾ ਹੈ। ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਭਰ ਦੇ ਧਨੰਤਰ ਕਬੱਡੀ ਖਿਡਾਰੀ ਇਸ ਕਲੱਬ ਲਈ ਖੇਡ ਰਹੇ ਹਨ ਅਤੇ ਖੇਡਦੇ ਆਏ ਹਨ। ਬੇਏਰੀਆ ਸਪੋਰਟਸ ਕਲੱਬ ਦੇ ਰੂਹੇ-ਰਵਾਂ ਬਲਜੀਤ ਸਿੰਘ ਸੰਧੂ ਨੇ ਕਲੱਬ ਦੇ ਇਤਿਹਾਸ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ 2006 ‘ਚ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ। ਤਕਰੀਬਨ 12 ਵਰ੍ਹਿਆਂ ਦੇ ਵਕਫੇ ਵਿਚ ਵਿਸ਼ਵ ਭਰ ਦੇ ਕਬੱਡੀ ਖੇਤਰ ‘ਚ ਬੇਏਰੀਆ ਸਪੋਰਟਸ ਕਲੱਬ ਦਾ ਨਾਮ ਹੈ, ਇਹ ਸਾਰਾ ਕੁਝ ਸਹਿਯੋਗੀਆਂ ਅਤੇ ਸਪਾਂਸਰਾਂ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਕਤ ਦੇ ਨਾਲ ਹਾਂ ਅਤੇ ਕਬੱਡੀ ਫੈਡਰੇਸ਼ਨਾਂ ਦਾ ਸਤਿਕਾਰ ਕਰਦੇ ਹਾਂ। ਪਰ ਬੁਰੇ ਵਕਤ ‘ਚ ਖਿਡਾਰੀਆਂ ਨੂੰ ਵੀ ਗਲ਼ ਨਾਲ ਲਾ ਕੇ ਰੱਖਣ ਦੀ ਜ਼ਰੂਰਤ ਹੈ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਦੇ ਸੰਚਾਲਕ ਰਣਧੀਰ ਸਿੰਘ ਧੀਰਾ ਨਿੱਝਰ ਨੇ ਕਿਹਾ ਕਿ ਅਸੀਂ ਨਸ਼ਾ ਮੁਕਤ ਤੇ ਸਾਫ-ਸੁਥਰੀ ਕਬੱਡੀ ਦੇ ਹੱਕ ‘ਚ ਵੀ ਹਾਂ ਅਤੇ ਖਿਡਾਰੀਆਂ ਦੇ ਨਾਲ ਵੀ ਖੜ੍ਹੇ ਹਾਂ। ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਜੁਗਰਾਜ ਸਿੰਘ ਸਹੋਤਾ ਨੇ ਪਿਛਲੇ ਤਿੰਨ ਸਾਲਾਂ ਤੋਂ ਬੇਏਰੀਆ ਸਪੋਰਟਸ ਕਲੱਬ ਵਲੋਂ ਕਬੱਡੀ ਕੱਪ ਜਿੱਤਣ ‘ਤੇ ਬੇਏਰੀਆ ਸਪੋਰਟਸ ਕਲੱਬ ਅਤੇ ਸੰਧੂ ਭਰਾਵਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਕਲੱਬ ਦੇ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ। ਬੇਏਰੀਆ ਸਪੋਰਟਸ ਕਲੱਬ ਦੇ ਚੇਅਰਮੈਨ ਚਰਨਜੀਤ ਸਿੰਘ ਸੰਧੂ, ਮੈਨੇਜਰ ਸੁਖਜੀਤ ਸਿੰਘ ਸੰਧੂ, ਪ੍ਰਧਾਨ ਦਿਲਬਾਗ ਸਿੰਘ ਤੋਂ ਇਲਾਵਾ ਮੰਗਲ ਢਿੱਲੋਂ, ਸੁਰਿੰਦਰ ਸਿੰਘ ਉੱਪਲ ਜਨਰਲ ਸਕੱਤਰ, ਕੁਲਵੀਰ ਦੁਸਾਂਝ, ਸਰਪ੍ਰਸਤ ਮੱਖਣ ਸਿੰਘ ਬੈਂਸ, ਡਾ. ਬਲਜਿੰਦਰ ਗਰੇਵਾਲ, ਜੱਸੀ ਢੰਡਵਾੜ, ਕੁਲਦੀਪ ਢੰਡਵਾੜ, ਚਰਨਜੀਤ ਸਿੰਘ ਦਾਖਾ, ਬਲਜੀਤ ਚੁਪਕਾ, ਲਵਪ੍ਰੀਤ ਪੰਨੂੰ, ਕੁਲਵਿੰਦਰ ਸੁਪਰਾ, ਸ਼ਾਹਕੋਟ ਲਾਇਨਜ਼ ਦੇ ਅਮਰੀਕਾ ਵਿਚ ਸਪਾਂਸਰ ਸੰਧੂ ਬ੍ਰਦਰਜ਼, ਐੱਸ.ਐੱਸ. ਟਰੱਕਿੰਗ ਦੇ ਸੁਖਜੀਤ ਸੰਧੂ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਧੀਰਾ ਨਿੱਝਰ, ਅਮੋਲਕ ਸਿੰਘ ਗਾਖਲ, ਨੰਗਲ ਅੰਬੀਆਂ ਕੱਪ ਲਈ ਦੂਜਾ ਇਨਾਮ ਦੇਣ ਵਾਲੇ ਹੈਪੀ ਵਰਿਆਣਾ, ਬਿੱਟੂ ਰੰਧਾਵਾ, ਤਰਲੋਚਨ ਅਟਵਾਲ, ਗੋਲਡੀ ਲਾਲੀ ਅਤੇ ਹੈਰੀ ਸੰਘਾ, ਦਵਿੰਦਰ ਚੰਨਾ, ਸੁਰਿੰਦਰ ਸੰਧੂ ਯੂ.ਕੇ, ਜਤਿੰਦਰ ਭੰਗੂ, ਸੁਰਜੀਤ ਸੰਧੂ ਐੱਸ.ਐੱਸ.ਪੀ., ਕੁਲਦੀਪ ਸਿੰਘ ਕੁੱਕੂ, ਰਘਬੀਰ ਬਰਾੜ, ਮੀਕਾ ਕਾਲੜਾ, ਪਵਨ ਟਾਂਡਾ, ਬਲਵੀਰ ਪਰਮਾਰ, ਬਲਕਾਰ ਜਮਸ਼ੇਰ, ਇਕਬਾਲ ਸਿੰਘ, ਰਵੀ ਨਾਗਰਾ, ਬਿੰਦਰ ਨਾਗਰਾ, ਅਮਰਜੀਤ ਸੱਗੂ, ਹੈਪੀ ਗੁਰਮ, ਤਨੂੰ ਗੁਰਮ, ਗੁਰਚਰਨ ਚੰਦੀ, ਬਲਜੀਤ ਸੱਲ੍ਹ, ਕੇਵਿਨ ਸੰਧੂ, ਹਰਜਿੰਦਰ ਦਿਆਲ, ਅਜੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਪੰਨੂੰ, ਕੋਕਾ ਤੰਦੂ ਰੈਸਟੋਰੈਂਟ, ਭਿੰਦਾ ਵਿਰਕ, ਬਲਵਿੰਦਰ ਬਾਜਵਾ (ਲੀਗਲ ਐਡਵਾਈਜ਼ਰ), ਜਸਵਿੰਦਰ ਸਿੰਘ ਸਿੱਧੂ (ਟਰੇਸੀ), ਭੁਪਿੰਦਰ ਸਿੰਘ ਸਿੱਧੂ (ਟਰੇਸੀ), ਬਲਿਹਾਰ ਸਿੰਘ, ਮੋਹਣਾ ਯੋਧਾ (ਅਸਿਸਟੈਂਟ ਕੋਚ), ਜਸਵਿੰਦਰ ਸਿੰਘ ਯੂਨੀਅਨ ਸਿਟੀ, ਸੰਧੂ ਬ੍ਰਦਰਜ਼ ਟਰੇਸੀ, ਜਸਵਿੰਦਰ ਸਿੰਘ ਯੂਨੀਅਨ ਸਿਟੀ, ਸੰਧੂ ਬ੍ਰਦਰਜ਼ ਟਰੇਸੀ, ਹਰਦੇਵ ਚੰਨਾ ਹੈਨੀਮੈਂਨ, ਰਾਮ ਸ਼ਰਮਾ, ਬਲਦੇਵ ਸਿੰਘ ਨਿੱਝਰ, ਮਾਣਾ ਨਾਰੰਗਪੁਰੀਆ, ਜਸਵੀਰ ਗੜੇ, ਢੰਡਵਾੜ ਬ੍ਰਦਰਜ਼ ਟੋਇੰਗ, ਕਿੰਦਾ ਰੁੜਕਾ, ਤਿੰਦਾ ਰੁੜਕਾ, ਪਾਲ ਸਿੰਘ ਰੀਨੋ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article