ਬੇਏਰੀਆ ਦੀ ਸੰਗਤ ਵੱਲੋਂ ਪੀੜਤ ਲੋਕਾਂ ਨੂੰ ਭੇਜੀ ਮਦਦ

October 25
10:18
2017
ਫਰੀਮਾਂਟ, 25 ਅਕਤੂਬਰ (ਪੰਜਾਬ ਮੇਲ)- ਸੈਂਟਾ ਰੋਜ਼ਾ ਵਿਖੇ ਬੇਏਰੀਆ ਅਤੇ ਵੈਲੀ ਦੇ ਸਮੂਹ ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ ਅਤੇ ਖੇਡ ਕਲੱਬਾਂ ਵੱਲੋਂ ਸਾਂਝੇ ਤੌਰ ‘ਤੇ ਕੁਦਰਤੀ ਆਫਤ ਦੇ ਪੀੜਤ ਲੋਕਾਂ ਦੀ ਮਦਦ ਕੀਤੀ ਗਈ। ਉਨ੍ਹਾਂ ਵੱਲੋਂ ਪੀੜਤ ਲੋਕਾਂ ਲਈ ਲੰਗਰ ਲਾਇਆ ਗਿਆ। ਇਲਾਕੇ ਦੀ ਸਮੂਹ ਸਿੱਖ ਸੰਗਤ ਨੇ ਰਲ-ਮਿਲ ਕੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਅੱਗ ‘ਤੇ ਭਾਵੇਂ ਕਾਬੂ ਪਾ ਲਿਆ ਗਿਆ ਹੈ, ਪਰ ਹਾਲੇ ਵੀ ਹਜ਼ਾਰਾਂ ਲੋਕ ਬੇਘਰ ਹੋ ਕੇ ਰਹਿ ਰਹੇ ਹਨ।