ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਲਾਨਾ ਇਜਲਾਸ ਵਿਚ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ

389
'ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ' ਦੀ ਨਵੀਂ ਕਮੇਟੀ।
Share

ਖੇਡ ਕਲੱਬ: ਆਪਣਾ ਵਿਰਸਾ ਆਪਣੀਆਂ ਖੇਡਾਂ
ਔਕਲੈਂਡ, 18 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਟੌਰੰਗਾ ਖੇਤਰ ਦੇ ਵਿਚ ਥੋੜ੍ਹੇ ਸਾਲਾਂ ਵਿਚ ਹੀ ਪੰਜਾਬੀ ਖੇਡਾਂ, ਸਭਿਆਚਾਰ ਅਤੇ ਬੱਚਿਆਂ ਦੀ ਹਾਕੀ ਨਰਸਰੀ ਦੇ ਵਿਚ ਨਵੀਂਆਂ ਪੈੜਾ ਪਾ ਰਹੇ ‘ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ’ ਦਾ ਕੱਲ੍ਹ ਸਲਾਨਾ ਇਜਲਾਸ ਹੋਇਆ। ਇਸ ਇਜਲਾਸ ਦੇ ਵਿਚ ਬਹੁ ਗਿਣਤੀ ਮੈਂਬਰਜ਼ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਆਰੰਭਤਾ ਚੇਅਰਮੈਨ ਗੁਰਦੀਪ ਸਿੰਘ ਸੰਧੂ ਨੇ ਆਏ ਮੈਂਬਰਾਂ ਨੂੰ ਜੀ ਆਇਆਂ ਆਖ ਕੇ ਕੀਤੀ। ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ, ਰਣਜੀਤ ਰਾਏ, ਮਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਜਗਤਪੁਰ ਨੇ ਮੀਟਿੰਗ ਦੇ ਵਿਚ ਪਿਛਲੇ ਸਾਲ ਦਾ ਲੇਖਾ-ਜੋਖਾ ਰੱਖਿਆ ਤੇ ਕਲੱਬ ਵੱਲੋਂ ਕੀਤੇ ਕੰਮਾਂ ਸਬੰਧੀ ਚਾਨਣਾ ਪਾਇਆ। ਸਾਰੇ ਮੈਂਬਰਜ਼ ਨੇ ਤਸੱਲੀ ਪ੍ਰਗਟ ਕੀਤੀ ਅਤੇ ਅਗਲੀ ਕਮੇਟੀ ਦੀ ਚੋਣ ਪ੍ਰਕ੍ਰਿਆ ਜਾਰੀ ਰੱਖਣ ਦੀ ਬੇਨਤੀ ਕੀਤੀ। ਸਰਬਸੰਮਤੀ ਦੇ ਨਾਲ ਸ. ਹਰਪ੍ਰੀਤ ਸਿੰਘ ਗਿੱਲ ਨੂੰ ਚੇਅਰਮੈਨ, ਰਣਜੀਤ ਰਾਏ ਪ੍ਰਧਾਨ, ਗੁਰਦੀਪ ਸਿੰਘ ਹੀਰਾ ਮੀਤ ਪ੍ਰਧਾਨ, ਰਣਜੀਤ ਸਿੰਘ ਜਗਤਪੁਰ ਸਕੱਤਰ,  ਸਿਕੰਦਰ ਸਿੰਘ ਸਹਾਇਕ ਸਕੱਤਰ, ਗੁਰਦੀਪ ਸਿੰਘ ਖਜ਼ਾਨਚੀ, ਗੁਰਪ੍ਰੀਤ ਸਿੰਘ ਬੈਂਸ ਸਹਾਇਕ ਖਜ਼ਾਨਚੀ, ਚਰਨਜੀਤ ਸਿੰਘ ਚਾਹਲ ਤੇ ਦਵਿੰਦਰ ਸਿੰਘ ਢਿੱਲੋਂ ਸਪੋਕਸਪਰਸਨ, ਕਲਚਰਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚਾਹਲ, ਦਲਜੀਤ ਸਿੰਘ ਸੋਨੀ ਉਪ ਚੇਅਰਮੈਨ, ਨਵਦੀਪ ਕੁਲਾਰ ਪ੍ਰਧਾਨ , ਬਲਜਿੰਦਰ ਸਿੰਘ ਉਪ ਪ੍ਰਧਾਨ, ਈਵੈਂਟ ਤਾਲਮੇਲ ਸਕੱਤਰ ਦੀਪ ਮੁਟੱਡਾ ਚੁਣੇ ਗਏ।


Share