PUNJABMAILUSA.COM

ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਦੇ ਅਗਾਮੀ ਇਜਲਾਸ ‘ਚ ਪੇਸ਼ ਹੋਵੇਗੀ-ਕੈਪਟਨ ਅਮਰਿੰਦਰ ਸਿੰਘ

July 25
18:40 2018

ਰਿਪੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਦਾ ਵਾਅਦਾ
ਚੰਡੀਗੜ੍ਹ, 25 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬੇ ਵਿੱਚ ਬੇਅਦਬੀ ਮਾਮਲਿਆਂ ‘ਤੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿੱਚ ਪੇਸ਼ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅੱਜ ਇੱਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਇਕ ਸਮੂਹ ਨਾਲ ਗੈਰ-ਰਸਮੀ ਵਿਚਾਰ-ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਅਜੇ ਤੱਕ ਇਸ ਰਿਪੋਰਟ ਦਾ ਪਹਿਲਾ ਹਿੱਸਾ ਪ੍ਰਾਪਤ ਕੀਤ ਗਿਆ ਹੈ ਜੋ ਕਾਨੂੰਨੀ ਪੜਤਾਲ ਅਧੀਨ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਬਾਕੀ ਹਿੱਸੇ ਵੀ ਛੇਤੀ ਆਉਣ ਦੀ ਆਸ ਹੈ ਅਤੇ ਮੁਕੰਮਲ ਰਿਪੋਰਟ ਹਾਸਲ ਹੋਣ ‘ਤੇ ਇਸ ਰਿਪੋਰਟ ਨੂੰ ਕਾਰਵਾਈ ਰਿਪੋਰਟ ਦੇ ਨਾਲ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਦੌਰਾਨ ਸਦਨ ‘ਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ,”ਇਸ ਰਿਪੋਰਟ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।”
ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਕਿੱਕੀ ਢਿੱਲੋਂ ਅਤੇ ਪਰਗਟ ਸਿੰਘ ਸਮੇਤ ਪਾਰਟੀ ਲੀਡਰ ਨਾਲ ਵਿਚਾਰ-ਚਰਚਾ ਦੌਰਾਨ ਇਹ ਵਿਚਾਰ ਸਾਂਝੇ ਕੀਤੇ।
ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਲੰਘੀ 30 ਜੂਨ ਨੂੰ ਬਰਗਾੜੀ ਬੇਅਦਬੀ ਘਟਨਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ ਅਤੇ ਕੁਝ ਹੋਰ ਮਹੱਤਵਪੂਰਨ ਮਾਮਲਿਆਂ ਬਾਰੇ ਆਪਣੀ ਰਿਪੋਰਟ ਦਾ ਪਹਿਲਾ ਹਿੱਸਾ ਮੁੱਖ ਮੰਤਰੀ ਨੂੰ ਸੌਂਪਿਆ ਸੀ। ਮੁੱਖ ਮੰਤਰੀ ਨੇ ਇਸ ਰਿਪੋਰਟ ਨੂੰ ਘੋਖਣ ਅਤੇ ਕਾਰਵਾਈ ਕਰਨ ਲਈ ਸੁਝਾਅ ਦੇਣ ਵਾਸਤੇ ਸੂਬੇ ਦੇ ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਨੂੰ ਸੌਂਪ ਦਿੱਤਾ ਸੀ ਤਾਂ ਕਿ ਦੋਸ਼ੀਆਂ ਖਿਲਾਫ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਥਾਪਤ ਕੀਤੇ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਨੂੰ ‘ਅਸਪੱਸ਼ਟ’ ਦੱਸਦਿਆਂ ਰੱਦ ਕਰਕੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਦੀ ਜਾਂਚ ਕਰਨ ਲਈ ਅਪ੍ਰੈਲ, 2017 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article