PUNJABMAILUSA.COM

ਬੇਅਦਬੀ ਕਾਂਡ ਲਈ ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਦਾ ਹੋਇਆ ਵਿਰੋਧ

ਬੇਅਦਬੀ ਕਾਂਡ ਲਈ ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਦਾ ਹੋਇਆ ਵਿਰੋਧ

ਬੇਅਦਬੀ ਕਾਂਡ ਲਈ ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਦਾ ਹੋਇਆ ਵਿਰੋਧ
August 22
11:09 2018

ਅੰਮ੍ਰਿਤਸਰ, 22 ਅਗਸਤ (ਪੰਜਾਬ ਮੇਲ)- ਅਮਰੀਕਾ ਦੌਰੇ ‘ਤੇ ਆਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਨਿਊਯਾਰਕ ‘ਚ ਇੱਕ ਗੁਰਦੁਆਰੇ ‘ਚ ਆਮਦ ਵੇਲੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਲਈ ਲੋਕਾਂ ਦਾ ਵਿਰੋਧ ਸਹਿਣਾ ਪਿਆ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ‘ਚ ਇੱਕ ਸਿੱਖ ਨੌਜਵਾਨ ਬੇਅਦਬੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਥਿਤ ਜ਼ਿੰਮੇਵਾਰ ਮੰਨਦੇ ਹੋਏ ਸ਼੍ਰੀ ਜੀ.ਕੇ. ਨੂੰ ਕੋਸ ਰਿਹਾ ਹੈ।
ਵੀਡੀਓ ‘ਚ ਉਕਤ ਨੌਜਵਾਨ ਤੇ ਇੱਕ ਹੋਰ ਵਿਅਕਤੀ ਆਪਸ ‘ਚ ਉਲਝਦੇ ਵੀ ਦਿਖਾਈ ਦਿੰਦੇ ਹਨ। ਇਹ ਵਿਰੋਧ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ.) ਦੇ ਝੰਡੇ ਹੇਠ ਕੀਤਾ ਗਿਆ। ਇਸ ਕਮੇਟੀ ਨਾਲ 96 ਗੁਰਦੁਆਰਾ ਕਮੇਟੀਆਂ ਤੇ ਹੋਰ ਜਥੇਬੰਦੀਆਂ ਜੁੜੀਆਂ ਹੋਈਆਂ ਹਨ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਸਿੱਖਾਂ ਵੱਲੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਕਾਰਨ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਾ ਅਮਰੀਕਾ ਆਉਣ ‘ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਨਿਊਯਾਰਕ ਦੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਪੁੱਜੇ, ਤਾਂ ਸਿੱਖ ਸੰਗਤ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਵਿਰੋਧ ਦੌਰਾਨ ਪ੍ਰਬੰਧਕਾਂ ਨੂੰ ਪੁਲਿਸ ਨੂੰ ਵੀ ਸੱਦਣਾ ਪਿਆ। ਪੁਲਿਸ ਦੇ ਦਖ਼ਲ ਕਾਰਨ ਹੀ ਉਹ ਇੱਥੇ ਕੁਝ ਸਮਾਂ ਮੰਚ ਤੋਂ ਬੋਲ ਸਕੇ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਇਸ ਬਾਰੇ ਸਭ ਕੁਝ ਸਾਹਮਣੇ ਆ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਵੀ ਬਾਦਲ ਦਲ ਨਾਲ ਸਬੰਧਤ ਆਗੂ ਇੱਥੇ ਆਉਣਗੇ, ਤਾਂ ਉਨ੍ਹਾਂ ਨੂੰ ਸੰਗਤ ਦਾ ਵਿਰੋਧ ਸਹਿਣਾ ਪਵੇਗਾ।
ਉਨ੍ਹਾਂ ਆਖਿਆ ਕਿ ਅਜਿਹੇ ਭਾਰਤੀ ਸਿਆਸਤਦਾਨਾਂ ਨੂੰ ਆਪਣੇ ਏਜੰਡੇ ਦਾ ਪ੍ਰਚਾਰ ਕਰਨ ਲਈ ਗੁਰਦੁਆਰਿਆਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article