ਬੀ.ਸੀ. ਦੇ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਪੰਜਾਬਣ ਵੈਂਡੀ ਮੇਹਟ

261
Share

ਸਰੀ, 16 ਮਈ (ਹਰਦਮ ਮਾਨ/ਪੰਜਾਬ ਮੇਲ)-ਆਰ.ਸੀ.ਐੱਮ.ਪੀ. ਦੀ ਸੀਨੀਅਰ ਅਫਸਰ ਵੈਂਡੀ ਮੇਹਟ ਨੂੰ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਦੋ ਸ਼ਹਿਰਾਂ (ਮੈਪਲ ਰਿੱਜ ਤੇ ਪਿੱਟਮਿੱਡੋ) ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ਭਾਈਚਾਰੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਅਤੇ ਕੈਨੇਡਾ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਆਰ.ਸੀ.ਐੱਮ.ਪੀ. ਵਲੋਂ ਕਿਸੇ ਪੰਜਾਬਣ ਪੁਲਿਸ ਅਫਸਰ ਨੂੰ ਦੋ ਸ਼ਹਿਰਾਂ ਦੀ ਕਮਾਨ ਸੰਭਾਲੀ ਗਈ ਹੈ।
ਵਰਨਣਯੋਗ ਹੈ ਕਿ ਵੈਨਕੂਵਰ ਦੀ ਜੰਮਪਲ ਸੁਪਰਡੈਂਟ ਵੈਂਡੀ ਮੇਹਟ ਯੂਨੀਵਰਸਿਟੀ ’ਚੋਂ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਕਰੀਬ 21 ਸਾਲ ਪਹਿਲਾਂ ਆਰ.ਸੀ.ਐੱਮ.ਪੀ. ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ, ਫਿਰ ਤਰੱਕੀ ਕਰ ਕੇ ਸਾਰਜੈਂਟ, ਫਿਰ ਇੰਸਪੈਕਟਰ ਤੇ ਸੁਪਰਡੈਂਟ ਦੇ ਅਹੁਦੇ ’ਤੇ ਬਿਰਾਜਮਾਨ ਹੋਈ। ਵੈਂਡੀ ਮੇਹਟ ਕੈਨੇਡਾ ਦੀ ਇੰਟਾਗਰੇਟਿਡ ਨੈਸ਼ਨਲ ਸਕਿਉਰਿਟੀ ਇਨਫੋਰਸਮੈਂਟ ਟੀਮ, ਫੈੱਡਰਲ ਸੀਰੀਅਸ ਤੇ ਆਰਗੇਨਾਈਜ਼ਡ ਕਰਾਇਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ।

Share