PUNJABMAILUSA.COM

ਬੀ.ਸੀ.ਚੋਣਾਂ ‘ਚ ਵੱਡੀ ਗਿਣਤੀ ਪੰਜਾਬੀ ਹੋਣਗੇ ਚੋਣ ਮੈਦਾਨ ‘ਚ

ਬੀ.ਸੀ.ਚੋਣਾਂ ‘ਚ ਵੱਡੀ ਗਿਣਤੀ ਪੰਜਾਬੀ ਹੋਣਗੇ ਚੋਣ ਮੈਦਾਨ ‘ਚ

ਬੀ.ਸੀ.ਚੋਣਾਂ ‘ਚ ਵੱਡੀ ਗਿਣਤੀ ਪੰਜਾਬੀ ਹੋਣਗੇ ਚੋਣ ਮੈਦਾਨ ‘ਚ
April 12
10:07 2017

Elections BCਵੈਨਕੂਵਰ, 12 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 9 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਸੂਬੇ ਦੇ 87 ਮੈਂਬਰੀ ਹਾਊਸ ਵਿਚ ਵਰਤਮਾਨ ‘ਚ ਸੱਤਾਧਾਰੀ ਲਿਬਰਲ ਪਾਰਟੀ ਦੇ 48, ਐੱਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ 35, ਗਰੀਨ ਪਾਰਟੀ ਅਤੇ ਆਜ਼ਾਦ ਧੜੇ ਦਾ ਇੱਕ-ਇੱਕ ਵਿਧਾਇਕ ਹੈ। ਇੱਥੇ ਵੱਡੀ ਗਿਣਤੀ ਵਿਚ ਪੰਜਾਬੀ ਚੋਣ ਮੈਦਾਨ ਵਿਚ ਹਨ ਅਤੇ ਕਈ ਸੀਟਾਂ ਤਾਂ ਅਜਿਹੀਆਂ ਵੀ ਹਨ, ਜਿੱਥੇ ਪੰਜਾਬੀ ਦਾ ਮੁਕਾਬਲਾ ਪੰਜਾਬੀ ਨਾਲ ਹੈ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ ਇੱਥੇ ਕੁੰਢੀਆਂ ਦੇ ਸਿੰਙ ਫਸਣਗੇ ਅਤੇ ਕੋਈ ਬੜੇਵੇਂ ਖਾਣਾ ਜਾਂ ਖਾਣੀ ਹੀ ਨਿਤਰੂੰਗੀ। ਕਈ ਸੀਟਾਂ ਤਾਂ ਪੰਜਾਬੀਆਂ ਦੀਆਂ ਖਾਸ ਰੁੱਚੀ ਵਾਲੀਆਂ ਹਨ, ਜਿੱਥੇ ਭੱਖਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ।
ਸਰੀ ਨਿਊਟਨ ਤੋਂ 3 ਪੰਜਾਬੀ ਆਹਮਣੇ-ਸਾਹਮਣੇ ਹਨ। ਲਿਬਰਲ ਪਾਰਟੀ ਗੁਰਮਿੰਦਰ ਸਿੰਘ ਪਰਹਾਰ, ਜਦੋਂਕਿ ਐੱਨ.ਡੀ.ਪੀ. ਹੈਰੀ ਬੈਂਸ ‘ਤੇ ਦਾਅ ਲਗਾਇਆ ਹੈ। ਇਸੇ ਸੀਟ ਤੋਂ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬਲ ਵੀ ਚੋਣ ਮੈਦਾਨ ਵਿਚ ਹੈ।
ਰਿਚਮੰਡ ਕੁਈਨਬਰੋ ਸੀਟ ਤੋਂ ਲਿਬਰਲ ਪਾਰਟੀ ਤੋਂ ਜੱਸ ਜੌਹਲ ਤੇ ਐੱਨ.ਡੀ.ਪੀ. ਤੋਂ ਅਮਨ ਸਿੰਘ ਆਹਮੋ-ਸਾਹਮਣੇ ਹਨ।
ਸਰੀ ਗ੍ਰੀਨ ਟਿੰਬਰਸ ਤੋਂ ਐੱਨ.ਡੀ.ਪੀ. ਦੀ ਰਚਨਾ ਸਿੰਘ ਅਤੇ ਗ੍ਰੀਨ ਪਾਰਟੀ ਤੋਂ ਸਾਇਰਾ ਔਜਲਾ ਇਕ-ਦੂਜੀ ਨੂੰ ਸਖਤ ਮੁਕਾਬਲਾ ਦੇਣਗੀਆਂ।
ਬੀ.ਸੀ. ਸੂਬੇ ‘ਚ ਪਿਛਲੀਆਂ ਚੋਣਾਂ 13 ਮਈ 2013 ਨੂੰ ਹੋਈਆਂ ਸਨ। ਡੇਢ ਸਾਲ ਪਹਿਲਾਂ ਹੋਈਆਂ ਸੰਸਦੀ ਚੋਣਾਂ ਦੌਰਾਨ ਪੰਜਾਬੀ ਉਮੀਦਵਾਰਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਸੱਤਾਧਾਰੀ ਲਿਬਰਲ ਪਾਰਟੀ ਨੇ ਇਸ ਵਾਰ ਕਾਫ਼ੀ ਹਲਕਿਆਂ ‘ਚ ਪੰਜਾਬੀ ਉਮੀਦਵਾਰ ਉਤਾਰੇ ਹਨ। ਇਸ ਵਾਰ ਦੋਹਾਂ ਪਾਰਟੀਆਂ ਨੇ ਪੰਜਾਬੀਆਂ ਨੂੰ ਉਨ੍ਹਾਂ ਦੇ ਗੜ੍ਹ ਸਰੀ ਤੋਂ ਹੀ ਨਹੀਂ, ਸਗੋਂ ਹੋਰ ਕਈ ਹਲਕਿਆਂ ਤੋਂ ਵੀ ਚੋਣ ਮੈਦਾਨ ‘ਚ ਉਤਾਰਿਆ ਹੈ। ਉਸ ਸਮੇਂ ਪੰਜਾਬੀ ਮੂਲ ਦੇ ਚਿਹਰੇ, ਹੈਰੀ ਬੈਂਸ (ਸਰੀ ਨਿਊਟਨ), ਰਾਜ ਚੌਹਾਨ (ਬਰਨਬੇ ਐਡਮੰਡਸ) ਅਤੇ ਅਮਰੀਕ ਵਿਰਕ (ਸਰੀ ਟਾਈਨਹੈਡ) ਤੋਂ ਜਿੱਤ ਦਰਜ ਕਰ ਚੁੱਕੇ ਹਨ, ਜੋ ਇਸ ਵਾਰ ਵੀ ਚੋਣ ਮੈਦਾਨ ‘ਚ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੰਦੇ ਦਿਖਾਈ ਦੇਣਗੇ। ਇਨ੍ਹਾਂ ਤੋਂ ਇਲਾਵਾ ਹਲਕਾ ਸਰੀ ਫਲੀਟਵੁੱਡ ਤੋਂ ਪੀਟਰ ਫਾਸਬੈਂਡਰ ਦਾ ਮੁਕਾਬਲਾ ਜਗਰੂਪ ਬਰਾੜ ਕਰਨਗੇ। ਸਰੀ ਗਿਲਫਰਡ ਤੋਂ ਅਮਰੀਕ ਵਿਰਕ ਅਤੇ ਗੈਰੀ ਬੈੱਗ ਦਰਮਿਆਨ ਵੀ ਫਸਵੀਂ ਟੱਕਰ ਦੇ ਆਸਾਰ ਹਨ। ਸਰੀ ਵਾਹਲੀ ਤੋਂ ਸਰਗੀ ਚੀਮਾ ਤੇ ਬਰੂਸ ਰੌਬਰਟਸਨ ਦਰਮਿਆਨ ਮੁਕਾਬਲਾ ਹੋਵੇਗਾ। ਡੈਲਟਾ ਉੱਤਰੀ ਤੋਂ ਐੱਨ.ਡੀ.ਪੀ. ਦੇ ਰਵੀ ਕਾਹਲੋਂ ਵੀ ਲੰਮੇ ਅਰਸੇ ਤੋਂ ਸਰਗਰਮ ਹਨ। ਐਬਟਸਫੋਰਡ ਪੱਛਮੀ ਤੋਂ ਮੌਜੂਦਾ ਵਿੱਤ ਮੰਤਰੀ ਮਾਈਕ ਡੀ ਜੌਂਗ ਦਾ ਮੁਕਾਬਲਾ ਪਰੀਤ ਰਾਏ ਕਰਨਗੇ। ਬਰਨਬੀ ਤੋਂ ਐੱਨ.ਡੀ.ਪੀ. ਦੇ ਰਾਜ ਚੌਹਾਨ ਫਿਰ ਤੋਂ ਵਿਧਾਨ ਸਭਾ ‘ਚ ਜਾਣ ਦੀ ਤਿਆਰੀ ਵਿਚ ਹਨ। ਐੱਨ.ਡੀ.ਪੀ. ਨੇ ਫਰੇਜ਼ਰ ਨਿਕੋਲਾ ਤੋਂ ਹੈਰੀ ਲਾਲੀ ਅਤੇ ਉੱਚੇ ਪਹਾੜੀ ਖੇਤਰ ਦੇ ਹਲਕੇ ਪ੍ਰਿੰਸ ਜੌਰਜ ਤੋਂ ਬੌਬੀ ਦੀਪਕ ਤੇ ਪੈਂਟਿਕਟਨ ਤੋਂ ਤਾਰਕ ਸਈਦ ਨੂੰ ਮੈਦਾਨ ‘ਚ ਉਤਾਰਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article