PUNJABMAILUSA.COM

ਬੀ.ਐੱਸ.ਐੱਫ. ‘ਚ ਦਾਖਲ ਹੋਣ ਦੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੋਸ਼ਿਸ਼ ਨਕਾਮ; ਤਿੰਨ ਅੱਤਵਾਦੀ ਢੇਰ

ਬੀ.ਐੱਸ.ਐੱਫ. ‘ਚ ਦਾਖਲ ਹੋਣ ਦੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੋਸ਼ਿਸ਼ ਨਕਾਮ; ਤਿੰਨ ਅੱਤਵਾਦੀ ਢੇਰ

ਬੀ.ਐੱਸ.ਐੱਫ. ‘ਚ ਦਾਖਲ ਹੋਣ ਦੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੋਸ਼ਿਸ਼ ਨਕਾਮ; ਤਿੰਨ ਅੱਤਵਾਦੀ ਢੇਰ
October 04
02:14 2017

ਸ੍ਰੀਨਗਰ, 3 ਅਕਤੂਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ਵਿੱਚ ਬੀਐਸਐਫ਼ ਜਵਾਨਾਂ ਨੇ ਅੱਜ ਤੜਕੇ ਸ੍ਰੀਨਗਰ ਹਵਾਈ ਅੱਡੇ ਨੇੜੇ ਬੀਐਸਐਫ਼ ਕੈਂਪ ਵਿੱਚ ਦਾਖ਼ਲ ਹੋਣ ਦੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੋਸ਼ਿਸ਼ ਨਾਕਾਮ ਕਰਦਿਆਂ ਤਿੰਨ ਹਮਲਾਵਰਾਂ ਨੂੰ ਮਾਰ ਮੁਕਾਇਆ। ਹਮਲੇ ਵਿੱਚ ਇਸ ਨੀਮ ਫ਼ੌਜੀ ਦਸਤੇ ਦੇ ਇਕ ਏਐਸਆਈ ਦੀ ਵੀ ਮੌਤ ਹੋ ਗਈ ਤੇ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ਜ਼ਿਲ੍ਹੇ ਵਿੱਚ ਐਲਓਸੀ ਪਾਰੋਂ ਕੀਤੀ ਫਾਇਰਿੰਗ ਵਿੱਚ ਵੀ ਇਕ ਫ਼ੌਜੀ ਜਵਾਨ ਮਾਰਿਆ ਗਿਆ, ਜਦੋਂਕਿ ਪੁਲਵਾਮਾ ਜ਼ਿਲ੍ਹੇ ਵਿੱਚ ਇਕ ਪੁਲੀਸ ਜਵਾਨ ਨੂੰ ਗੋਲੀ ਮਾਰ ਦਿੱਤੀ ਗਈ।
ਜੰਮੂ-ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਐਸ.ਪੀ. ਵੈਦ ਨੇ ਕਿਹਾ ਕਿ ਬੀਐਸਐਫ਼ (ਬਾਰਡਰ ਸਕਿਉਰਿਟੀ ਫੋਰਸ) ਦੇ ਕੈਂਪ ਉਤੇ ਹਮਲਾ ਕਰਨ ਵਾਲੇ ਤਿੰਨੇ ਦਹਿਸ਼ਤਗਰਦਾਂ ਨੂੰ ‘ਖ਼ਤਮ’ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕੈਂਪ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ ਹੈ, ਤਾਂ ਕਿ ਉਥੇ ਕੋਈ ਧਮਾਕਾਖੇਜ਼ ਸਮੱਗਰੀ ਨਾ ਬੀੜੀ ਗਈ ਹੋਵੇ। ਇਸ ਕਾਰਨ ਹਵਾਈ ਅੱਡੇ ’ਚ ਕਰੀਬ ਤਿੰਨ ਘੰਟੇ ਬੰਦ ਰਹੀਆਂ ਸ਼ਹਿਰੀ ਉਡਾਣਾਂ ਸਵੇਰੇ 10 ਵਜੇ ਚਾਲੂ ਕਰ ਦਿੱਤੀਆਂ ਗਈਆਂ।
ਹਵਾਈ ਅੱਡੇ ਨੇੜੇ ਗੋਗੋਲੈਂਡ ਵਿਖੇ ਸਥਿਤ ਬੀਐਸਐਫ਼ ਬਟਾਲੀਅਨ ਹੈਡਕੁਆਰਟਰ ਵਿੱਚ ਹੋਏ ਇਸ ਹਮਲੇ ਵਿੱਚ ਮਾਰੇ ਗਏ ਏਐਸਆਈ ਦੀ ਪਛਾਣ ਬੀ.ਕੇ. ਯਾਦਵ (50) ਵਜੋਂ ਹੋਈ ਹੈ, ਜੋ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ ਨਾਲ ਸਬੰਧਤ ਸੀ। ਅਫ਼ਸਰਾਂ ਮੁਤਾਬਕ ਬੀਐਸਐਫ਼ ਨੂੰ ਪਹਿਲਾਂ ਹੀ ਸੂਹ ਸੀ ਕਿ ਜੈਸ਼ ਨਾਲ ਸਬੰਧਤ ਅਤਿਵਾਦੀ ‘ਨੂਰਾ ਤ੍ਰਾਲੀ’ ਵੱਲੋਂ ਸ਼ਹਿਰ ਵਿੱਚ ਇਕ ਫ਼ਿਦਾਈਨ ਹਮਲਾਵਰ ਦਸਤਾ ਲਿਆਂਦਾ ਗਿਆ ਹੈ।
ਬਾਅਦ ਵਿੱਚ ਆਈਜੀਪੀ (ਕਸ਼ਮੀਰ ਰੇਂਜ) ਮੁਨੀਰ ਖ਼ਾਨ ਨੇ ਦੱਸਿਆ ਇਲਾਕੇ ਵਿੱਚ ਕੰਮ ਕਰਦੇ ਜੈਸ਼ ਦੇ ਹਮਦਰਦਾਂ ਦੇ ਇਕ ਨੈਟਵਰਕ ਦੀ ਸ਼ਨਾਖ਼ਤ ਕਰ ਲਈ ਗਈ ਹੈ। ਜਦੋਂ ਉਨ੍ਹਾਂ ਨੂੰ ਹਮਲੇ ਵਿੱਚ ਜੈਸ਼ ਦਾ ਹੱਥ ਹੋਣ ਬਾਰੇ ਸਾਫ਼ ਪੁੱਛਿਆ ਗਿਆ ਤਾਂ ਸ੍ਰੀ ਖ਼ਾਨ ਨੇ ਕਿਹਾ, ‘‘ਅਜਿਹੇ ਹਮਲੇ ਇਸੇ ਗਰੁੱਪ ਵੱਲੋਂ ਕੀਤੇ ਜਾਂਦੇ ਹਨ।’’ ਇਸ ਦੌਰਾਨ ਜੈਸ਼ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ।
ਆਈਜੀ ਨੇ ਦੱਸਿਆ ਕਿ ਫ਼ੌਜੀ ਵਰਦੀਆਂ ਪਹਿਨੀਂ ਹਮਲਾਵਰ ਕੰਡਿਆਲੀ ਤਾਰ ਨੂੰ ਕੱਟ ਕੇ ਇਕ ਰਿਹਾਇਸ਼ੀ ਕਲੋਨੀ ਰਾਹੀਂ ਕੈਂਪ ਵਿੱਚ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੇ ਤਿੰਨ ਮੈਂਬਰ ਬੀਤੀ 26 ਅਗਸਤ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਪੁਲੀਸ ਲਾਈਨ ਉਤੇ ਹਮਲੇ ਦੌਰਾਨ ਮਾਰੇ ਗਏ ਸਨ ਤੇ ਗਰੁੱਪ ਦੇ ਛੇ-ਸੱਤ ਮੈਂਬਰਾਂ ਦੀ ਹਾਲੇ ਵੀ ਤਲਾਸ਼ ਹੈ।
ਇਸ ਦੌਰਾਨ ਪਾਕਿਸਤਾਨੀ ਫ਼ੌਜ ਵੱਲੋਂ ਗੋਲੀਬੰਦੀ ਦਾ ਉਲੰਘਣ ਕਰ ਕੇ ਪੁਣਛ ਜ਼ਿਲ੍ਹੇ ਵਿੱਚ ਐਲਓਸੀ ਪਾਰੋਂ ਕੀਤੀ ਫਾਇਰਿੰਗ ਵਿੱਚ ਭਾਰਤੀ ਫ਼ੌਜੀ ਜਵਾਨ ਮਾਰਿਆ ਗਿਆ। ਇਕ ਰੱਖਿਆ ਤਰਜਮਾਨ ਨੇ ਦੱਸਿਆ, ‘‘ਪਾਕਿਸਤਾਨੀ ਫ਼ੌਜ ਨੇ ਅੱਜ ਬਾਅਦ ਦੁਪਹਿਰ ਕਰੀਬ 12.50 ਵਜੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ।’’ ਇਸ ਕਾਰਨ ਨਾਇਕ ਮਹੇਂਦਰਾ ਚੇਮਜੁੰਗ (35) ਦੀ ਜਾਨ ਜਾਂਦੀ ਰਹੀ, ਜੋ ਨੇਪਾਲ ਦੇ ਚਿਲਿੰਗਦਿਨ ਜ਼ਿਲ੍ਹੇ ਨਾਲ ਸਬੰਧਤ ਸੀ। ਇਸ ਹੋਰ ਘਟਨਾ ਵਿੱਚ ਬੀਤੀ ਰਾਤ ਦਹਿਸ਼ਤਰਗਦਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਅਵਾਂਤੀਪੋਰਾ ਵਿੱਚ ਪੁਲੀਸ ਜਵਾਨ ਆਸ਼ਿਕ ਅਹਿਮਦ ਨੂੰ ਹਲਾਕ ਕਰ ਦਿੱਤਾ। ਉਹ ਮੁਕਾਮੀ ਪੁਲੀਸ ਥਾਣੇ ਵਿੱਚ ਮੁਨਸ਼ੀ ਸੀ। ਦਹਿਸ਼ਤਗਰਦਾਂ ਨੇ ਅੱਜ ਦੇਰ ਰਾਤ ਅਨੰਤਨਾਗ ਜ਼ਿਲ੍ਹੇ ਵਿੱਚ ਪੀਡੀਪੀ ਆਗੂ ਤੇ ਸਾਬਕਾ ਮੈਂਬਰ ਪੰਚਾਇਤ ਗ਼ੁਲਾਮ ਰਸੂਲ ਗਾਨਾਈ (52) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ਪਾਕਿ ਦਾ ਡਿਪਟੀ ਹਾਈ ਕਮਿਸ਼ਨਰ ਤਲਬ
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਬੀਤੇ ਦਿਨ ਪਾਕਿਸਤਾਨ ਵੱਲੋਂ ‘ਬਿਨਾਂ ਭੜਕਾਹਟ ਤੋਂ ਕੀਤੀ ਫਾਇਰਿੰਗ’ ਵਿੱਚ ਤਿੰਨ ਨਾਬਾਲਗਾਂ ਦੀ ਜਾਨ ਜਾਣ ਦੇ ਮੱਦੇਨਜ਼ਰ ਭਾਰਤ ਨੇ ਅੱਜ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕਰ ਕੇ ਘਟਨਾ ਉਤੇ ਸਖ਼ਤ ਰੋਸ ਜ਼ਾਹਰ ਕੀਤਾ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਮੰਤਰਾਲੇ ਦੇ ਜੁਆਇੰਟ ਸਕੱਤਰ ਨੇ ਪਾਕਿਸਤਾਨੀ ਸਫ਼ੀਰ ਨੂੰ ਸਾਫ਼ ਕੀਤਾ ਕਿ ‘ਸ਼ਹਿਰੀ ਇਲਾਕਿਆਂ ਨੂੰ ਗਿਣ-ਮਿੱਥ ਕੇ ਨਿਸ਼ਾਨਾ ਬਣਾਉਣ ਦੀਆਂ ਅਜਿਹੀਆਂ ਕਾਰਵਾਈਆਂ’ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਿਡਾ ਵਿਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ

ਫਲੋਰਿਡਾ ਵਿਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ

Read Full Article
    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article