ਬੀਬੀ ਜਗੀਰ ਕੌਰ ਨੇ ਪ੍ਰਧਾਨ ਬਨਣ ਉਪਰੰਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਵਿਖੇ ਹੋਏ ਨਤਮਸਤਕ

277
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਨਣ ਤੋਂ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਵਿਖੇ ਨਤਮਸਤਕ ਹੋਣ ਮੌਕੇ ਬੀਬੀ ਜਗੀਰ ਕੌਰ, ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਡੇਜੀ ਤੇ ਹੋਰ ।
Share

ਭੁਲੱਥ/ਬੇਗੋਵਾਲ, 30 ਨਵੰਬਰ (ਅਜੈ ਗੋਗਨਾ/ਪੰਜਾਬ ਮੇਲ)—ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਨੇ ਅੱਜ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਤੇ ਉੱਥੇ ਉਨ੍ਹਾਂ ਨੂੰ ਗੁਰੂ ਘਰ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਜੀ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਕ੍ਰਿਪਾ ਸਦਕਾ ਤੀਸਰੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉਨ੍ਹਾਂ ਗੁਰੂ ਸਾਹਿਬ ਦੀ ਮਿਹਰ ਨਾਲ ਸਿੱਖ ਕੌਮ ਦੀ ਸੇਵਾ ਕਰ ਸਕਾ ਇਹ ਮੇਰਾ ਮਨੋਰਥ ਰਹੇਗਾ। ਉਨ੍ਹਾਂ ਇਸ ਸਮੇਂ ਹਲਕੇ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਪਿਆਰ ਤੇ ਸਹਿਯੋਗ ਕਰਕੇ ਉਹ ਸੇਵਾ ਕਰ ਰਹੇ ਉਨ੍ਹਾਂ ਕਰਕੇ ਹੀ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਵੱਡੀ ਗਿਣਤੀ ਵਿਚ ਪੁੱਜੇ ਵਰਕਰਾਂ ਨੇ ਖੁਸ਼ੀ ਚ ਭੰਗੜੇ ਪਾਏ ਤੇ ਲੱਡੂ ਵੰਡੇ ਗਏ। ਇਸ ਸਮੇ ਹੋਰਨਾਂ ਤੋਂ ਇਲਾਵਾ ਯੂਵਰਾਜ ਭੁਪਿੰਦਰ ਸਿੰਘ, ਰਜਨੀਤ ਕੋਰ ਮੈਬਰ ਜਿਲ੍ਹਾ ਪ੍ਰੀਸ਼ਦ, ਜਰਨੈਲ ਸਿੰਘ ਡੋਗਰਾਂਵਾਲਾ, ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ, ਮੈਨਜਰ ਸਤਿਦਰ ਸਿੰਗ ਲਿੱਟਾਂ,ਰੁਪਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਜਥਾ ਤਰਨਤਾਰਨ, ਕਮਲਜੀਤ ਕੌਰ ਗੁਰਦਾਸਪੁਰ, ਰਜਿੰਦਰ ਸਿੰਘ ਪ੍ਰਧਾਨ, ਸਰਬਜੀਤ ਸਿੰਘ ਪੱਪਲ, ਰਾਜਵਿੰਦਰ ਸਿੰਘ ਜੈਦ, ਸਰੂਪ ਸਿੰਘ ਖਾਸਰੀਆ, ਲਖਵਿੰਦਰ ਸਿੰਘ ਵਿਜੋਲਾ, ਐਡਵੋਕੇਟ ਮਨਿੰਦਰ ਬੇਗੋਵਾਲ, ਦਲਜੀਤ ਕੌਰ ਕੋਸਲਰ ਸਰਬਜੀਤ ਸਿੰਘ ਸਦਿਓੜਾ, ਪੋ ਜਸਵੰਤ ਸਿੰਘ ਮੁਰੱਬੀਆ, ਬਲਵਿੰਦਰ ਸਿੰਘ ਬਿੱਟੂ, ਵਿਕਰਮਜੀਤ ਸਿੰਘ ਵਿਕੀ, ਇੰਦਰਜੀਤ ਸਦਿਓੜਾ, ਪ੍ਰਿਸੀਪਲ ਅਮਰੀਕ ਸਿੰਘ, ਡਾ ਅਮਰੀਕ ਸਿੰਘ ਲਤੀਫਪੁਰ, ਪਰਮਜੀਤ ਸਿੰਘ ਭੁਲੱਥ ਆਦਿ ਹਾਜ਼ਰ ਸਨ।


Share