ਬੀਐਸਐਫ ਕਬੱਡੀ ਖਿਡਾਰੀ ਨਾਲ ਮਿਲ ਕੇ ਕਰਦੀ ਸੀ ਨਸ਼ਾ ਤਸਕਰੀ, 30 ਕਰੋੜ ਦੀ ਹੈਰੋਇਨ ਬਰਾਮਦ

ਤਰਨਤਾਰਨ, 19 ਸਤੰਬਰ (ਪੰਜਾਬ ਮੇਲ)-ਸੀ.ਆਈ.ਏ. ਸਟਾਫ਼ ਨੇ ਕੌਮਾਂਤਰੀ ਪੱਧਰ ਦੇ ਸਮਗਲਰ ਤੇ ਕਬੱਡੀ ਖਿਡਾਰੀ ਦੀ ਨਿਸ਼ਾਨਦੇਹੀ ਉੱਤੇ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬਲਰਾਜ ਸਿੰਘ ਉਰਫ਼ ਰਾਜੂ ਕੱਟਾ ਰੋਪੜ ਦੀ ਜੇਲ੍ਹ ਵਿੱਚ ਬੰਦ ਹੈ ਤੇ ਪ੍ਰੋਟੈਕਸ਼ਨ ਵਾਰੰਟ ਉੱਤੇ ਲਿਆ ਕੇ ਉਸ ਦੀ ਦੱਸੀ ਥਾਂ ਤੋਂ ਨਸ਼ੇ ਦੀ ਛੇ ਕਿੱਲੋ ਖੇਪ ਬਰਾਮਦ ਕੀਤੀ। ਪੁਲਿਸ ਅਨੁਸਾਰ ਬਲਰਾਜ ਸਿੰਘ ਨਾਲ ਬੀਐਸਐਫ ਦੇ ਕੁਝ ਕਰਮੀਂ ਵੀ ਮਿਲੇ ਹੋਏ ਹਨ।
ਪੁਲਿਸ ਅਨੁਸਾਰ ਬਲਰਾਜ ਸਿੰਘ ਦੇ ਸਬੰਧ ਪਾਕਿਸਤਾਨ ਦੇ ਨਾਮੀ ਨਸ਼ਾ ਤਸਕਰਾਂ ਨਾਲ ਹਨ ਤੇ ਉਹ ਫ਼ਾਜ਼ਿਲਕਾ ਇਲਾਕੇ ਵਿੱਚ ਬੀਐਸਐਫ ਦੇ ਕਰਮੀਆਂ ਨਾਲ ਮਿਲ ਕੇ ਨਸ਼ਾ ਸਰਹੱਦ ਪਾਰ ਤੋਂ ਮੰਗਵਾਉਂਦਾ ਸੀ। ਬਲਰਾਜ ਸਿੰਘ ਨੂੰ ਕੁਝ ਦਿਨ ਪਹਿਲਾਂ ਮੁਹਾਲੀ ਪੁਲਿਸ ਨੇ ਨਸ਼ੇ ਦੇ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਬਲਰਾਜ ਸਿੰਘ ਨੇ ਮੰਨਿਆ ਕਿ ਛੇ ਕਿੱਲੋ ਹੈਰੋਇਨ ਤਰਨ ਤਾਰਨ ਦੇ ਇਲਾਕੇ ਵਿੱਚ ਦੱਬੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਰੋਪੜ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਉੱਤੇ ਲੈ ਕੇ ਆਈ ਤੇ ਨਸ਼ਾ ਬਰਾਮਦ ਕੀਤਾ।
ਬਲਰਾਜ ਸਿੰਘ ਕਬੱਡੀ ਦਾ ਨਾਮੀ ਖਿਡਾਰੀ ਰਿਹਾ ਹੈ ਪਰ ਛੇਤੀ ਪੈਸਾ ਕਮਾਉਣ ਦੇ ਲਾਲਚ ਕਾਰਨ ਉਹ ਨਸ਼ੇ ਦੇ ਕਾਰੋਬਾਰ ਵਿੱਚ ਪੈ ਗਿਆ। ਇੱਥੇ ਹੀ ਬੱਸ ਨਹੀਂ ਬਲਰਾਜ ਸਿੰਘ ਦਾ ਪੂਰਾ ਪਰਿਵਾਰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਇਸ ਵਿੱਚ ਉਸ ਦੇ ਮਾਤਾ-ਪਿਤਾ, ਭਰਾ ਤੇ ਜੀਜਾ ਸ਼ਾਮਲ ਹਨ। ਸਾਰੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
There are no comments at the moment, do you want to add one?
Write a comment