ਬਿ੍ਰਟੇਨ ਦੇ ਹਸਪਤਾਲਾਂ ’ਚ ਕੋਵਿਡ ਇਲਾਜ ਲਈ ਇਨਹੇਲਰ ਆਧਾਰਿਤ ਪ੍ਰੀਖਣ ਸ਼ੁਰੂ

50
Share

ਲੰਡਨ, 14 ਜਨਵਰੀ (ਪੰਜਾਬ ਮੇਲ)- ਕੋਵਿਡ-19 ਦੇ ਮਰੀਜ਼ਾਂ ਨੂੰ ਗੰਭੀਰ ਰੂਪ ਤੋਂ ਬਿਮਾਰ ਹੋਣ ਤੋਂ ਬਚਾਉਣ ਲਈ ਬਿ੍ਰਟੇਨ ਦੇ ਹਸਪਤਾਲਾਂ ’ਚ ਵੱਡੇ ਪੱਧਰ ’ਤੇ ਇਨਹੇਲਰ ਆਧਾਰਿਤ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਵਰਤੇ ਜਾਣ ਵਾਲੇ ਇਨਹੇਲਰ ਨਾਲ ਸਰੀਰ ਦੀ ਰਖਿਅਕ ਪ੍ਰਣਾਲੀ ਸਰਗਰਮ ਹੋ ਜਾਂਦੀ ਹੈ ਅਤੇ ਮੁੱਖ ਕੋਸ਼ਿਕਾਵਾਂ ਵਾਇਰਸ ਨਾਲ ਲੜਨ ਲਈ ਤਿਆਰ ਹੋ ਜਾਂਦੀਆਂ ਹਨ। ਇਸ ਪ੍ਰਕਿਰਿਆ ਤਹਿਤ ਇੰਟਰੋਫੇਰੋਨ ਬੀਟਾ-1ਏ (ਐੱਸਐੱਨਜੀ001) ਨਾਂ ਦੇ ਇਕ ਪ੍ਰੋਟੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਾਇਨੇਯਰਜੇਨ ਐੱਸਜੀ018 ਪ੍ਰੀਖਣ ਕਰੀਬ 20 ਮੁਲਕਾਂ ’ਚ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਕੋਵਿਡ-19 ਦੇ ਅਜਿਹੇ 610 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਵਧੇਰੇ ਆਕਸੀਜਨ ਦੀ ਲੋੜ ਹੈ। ਇਹ ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਲਈ ਵੈਂਟੀਲੇਟਰ ਦੀ ਲੋੜ ਨੂੰ ਕਰੀਬ 80 ਫ਼ੀਸਦੀ ਤੱਕ ਘੱਟ ਕਰ ਦੇਵੇਗਾ।

Share