ਬਿ੍ਰਟੇਨ ’ਚ ਕਰੋਨਾ ਦਾ ਕਹਿਰ ਰੋਕਣ ਲਈ ਮੌਜੂਦਾ ਪਾਬੰਦੀਆਂ ਹੋ ਸਕਦੀਆਂ ਨੇ ਹੋਰ ਸਖ਼ਤ

103
Share

ਲੰਡਨ, 4 ਜਨਵਰੀ (ਪੰਜਾਬ ਮੇਲ)- ਬਿ੍ਰਟੇਨ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਨਾਲ ਜੂਝ ਰਿਹਾ ਹੈ। ਇਸ ਦੇ ਮੱਦੇਨਜ਼ਰ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਮੌਜੂਦਾ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾ ਸਕਦਾ ਹੈ। ਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਕਾਰਣ ਅਧਿਆਪਕ ਸੰਗਠਨ ਕੁਝ ਹਫਤਿਆਂ ਲਈ ਦੇਸ਼ ਭਰ ’ਚ ਸਾਰੇ ਸਕੂਲਾਂ ਨੂੰ ਬੰਦ ਕਰਨ ਦੀ ਅਪੀਲ ਕਰ ਰਹੇ ਹਨ।
ਜਾਨਸਨ ਨੇ ਕਿਹਾ ਕਿ ਮਾਪਿਆਂ ਨੂੰ ਸੋਮਵਾਰ ਤੋਂ ਆਪਣੇ ਬੱਚਿਆਂ ਨੂੰ ਉਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਭੇਜਣਾ ਚਾਹੀਦਾ ਜਿਥੇ ਖੁੱਲ੍ਹੇ ਹੋਏ ਸਨ ਕਿਉਂਕਿ ਖਤਰਨਾਕ ਵਾਇਰਸ ਨਾਲ ਬੱਚਿਆਂ ਨੂੰ ਖਤਰਾ ‘ਕਾਫੀ ਘੱਟ’ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤਿਆਂ ’ਚ ਲੋਕਾਂ ਲਈ ਸਖਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ ਕਿਉਂਕਿ ਦੇਸ਼ ’ਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ’ਚ ਇਸ ਹਫਤੇ 57,725 ਦਾ ਵਾਧਾ ਹੋਇਆ, ਉੱਥੇ ਮਿ੍ਰਤਕਾਂ ਦੀ ਕੁੱਲ ਗਿਣਤੀ ਵਧ ਕੇ ਕਰੀਬ 75,000 ਹੋ ਗਈ।
ਲੌਕਡਾਊਨ ਦੇ ਬਾਰੇ ’ਚ ਪੁੱਛੇ ਜਾਣ ’ਤੇ ਜਾਨਸਨ ਨੇ ਬੀ.ਬੀ.ਸੀ. ਨੂੰ ਕਿਹਾ ਕਿ ਪਾਬੰਦੀਆਂ ਹੋ ਸਖਤ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਅਗਲੇ ਕੁਝ ਹਫਤਿਆਂ ’ਚ ਸਾਨੂੰ ਚੀਜ਼ਾਂ ਨੂੰ ਹੋਰ ਸਖਤ ਕਰਨਾ ਹੋਵੇਗਾ। ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੇਰਾ ਮੰਨਣਾ ਹੈ ਕਿ ਪੂਰਾ ਦੇਸ਼ ਇਸ ਨਾਲ ਸਹਿਮਤ ਹੋਵੇਗਾ। ਸਾਨੂੰ ਕਈ ਉਪਾਅ ਕਰਨੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ‘ਸਕੂਲ ਸੁਰੱਖਿਅਤ’ ਹਨ, ਬੱਚਿਆਂ ਤੇ ਮੁਲਾਜ਼ਮਾਂ ਨੂੰ ਘੱਟ ਖਤਰਾ ਹੈ ਅਤੇ ਸਿੱਖਿਆ ਦੇ ਲਾਭ ਬਹੁਤ ਜ਼ਿਆਦਾ ਹਨ।

Share