ਬਿ੍ਰਟਿਸ਼ ਕੋਲੰਬੀਆ ਦੇ ਜੰਗਲਾਂ ਨੂੰ ਲੱਗੀ ਅੱਗਾਂ ਕਾਰਨ ਤਾਪਮਾਨ ’ਚ ਹੋਵੇਗਾ ਵਾਧਾ

145
Share

ਸਰੀ, 29 ਜੁਲਾਈ (ਪੰਜਾਬ ਮੇਲ)-ਬਿ੍ਰਟਿਸ਼ ਕੋਲੰਬੀਆ ਦੇ ਜੰਗਲਾਂ ਨੂੰ ਲੱਗੀ ਅੱਗ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਗ ਲੱਗਣ ਦੀ ਸ਼ੁਰੂਆਤ ਲਿਟਨ ਕਸਬੇ ਦੇ ਪੱਛਮ ਤੋਂ 17 ਜੂਨ ਨੂੰ ਹੋਈ ਸੀ, ਜੋ ਹੁਣ ਤੱਕ 4 ਹਜ਼ਾਰ ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਪ੍ਰਭਾਵਿਤ ਕਰ ਚੁੱਕੀ ਹੈ। ਵਾਤਾਵਰਣ ਮਾਹਿਰਾਂ ਅਨੁਸਾਰ ਜੇਕਰ ਸਮਾਂ ਰਹਿੰਦਿਆਂ ਇਸ ਉੱਤੇ ਕਾਬੂ ਨਾ ਪਾਇਆ ਗਿਆ, ਤਾਂ ਆਉਣ ਵਾਲੇ ਸਮੇਂ ਵਿਚ ਇਥੋਂ ਦੇ ਤਾਪਮਾਨ ਵਿਚ ਵਾਧਾ ਹੋਵੇਗਾ। ਕਈ ਇਲਾਕਿਆਂ ਵਿਚ ਪਾਣੀ ਦੀ ਘਾਟ ਹੋਣ ਕਾਰਨ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਅੱਗ ਦੇ ਕਹਿਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ 250-300 ਤੋਂ ਵੱਧ ਥਾਵਾਂ ਉਪਰ ਅੱਗਾਂ ਜਾਰੀ ਹਨ।
ਜੰਗਲੀ ਅੱਗਾਂ ਨਾਲ ਨਜਿੱਠਣ ਲਈ ਬਣਾਏ ਵਿਭਾਗ ਦੇ ਅਫਸਰ ਕਾਰਲੇ ਡੇਰੋਜਿਅਰ ਅਨੁਸਾਰ ਵੱਖ-ਵੱਖ ਇਲਾਕਿਆਂ ਨੂੰ ਖਾਲੀ ਕਰਨ ਦੇ 58 ਵਾਰ ਹੁਕਮ ਜਾਰੀ ਹੋ ਚੁੱਕੇ ਹਨ। ਇਸੇ ਦੌਰਾਨ ਬਿ੍ਰਟਿਸ਼ ਕੋਲੰਬੀਆ ਦੀ ਮੰਗ ’ਤੇ ਆਸਟ੍ਰੇਲੀਆ ਤੋਂ 34 ਕਰਮਚਾਰੀਆਂ ਦਾ ਅੱਗ ਬੁਝਾਊ ਦਸਤਾ ਮਦਦ ਲਈ ਆਸਟ੍ਰੇਲੀਆ ਤੋਂ ਰਵਾਨਾ ਹੋ ਚੁੱਕਾ ਹੈ, ਜਦਕਿ ਕੁੱਲ 3558 ਕਰਮਚਾਰੀ ਅੱਗ ਨੂੰ ਕਾਬੂ ਕਰਨ ਵਿਚ ਲਗਾਤਾਰ ਸੇਵਾਵਾਂ ਦੇ ਰਹੇ ਹਨ।


Share